Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਜ਼ਿਲ੍ਹਾ ਫਾਰਮੇਸੀ ਅਫ਼ਸਰ ਦੀ ਚੋਣ ਸਰਬਸੰਮਤੀ ਨਾਲ ਰਕੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਣੇ

ਜ਼ਿਲ੍ਹਾ ਫਾਰਮੇਸੀ ਅਫ਼ਸਰ ਦੀ ਚੋਣ ਸਰਬਸੰਮਤੀ ਨਾਲ ਰਕੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਣੇ

ਜ਼ਿਲ੍ਹਾ ਫਾਰਮੇਸੀ ਅਫ਼ਸਰ ਦੀ ਚੋਣ ਸਰਬਸੰਮਤੀ ਨਾਲ ਰਕੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਣੇ

ਰਕੇਸ਼ ਮਹਾਜਨ ਜਨਰਲ ਸਕੱਤਰ ਅਤੇ ਪਵਨ ਮਹਾਜਨ ਨੂੰ ਵਿੱਤ ਸਕੱਤਰ ਚੁਣਿਆ 

ਪਠਾਨਕੋਟ 6 ਜੂਨ (ਅਵਿਨਾਸ਼ ਸ਼ਰਮਾ ) ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਨੇ ਸੰਵਿਧਾਨ ਤਹਿਤ ਜ਼ਿਲ੍ਹਾ ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਚੋਣ ਬਲਰਾਜ ਸਿੰਘ ਸੈਣੀ ਅਤੇ ਸਰਬਰਿੰਦਰ ਸਿੰਘ ਦੀ ਦੇਖ ਰੇਖ ਵਿੱਚ ਹੋਈ ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਫਾਰਮੇਸੀ ਅਫਸਰ ਸ਼ਾਮਲ ਹੋਏ ,ਜਿਨ੍ਹਾਂ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਮਹਾਜਨ ਨੇ ਪਿਛਲੀ ਕਮੇਟੀ ਨੂੰ ਭੰਗ ਕਰ ਦਿੱਤਾ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਪਿਛਲੇ ਸਮੇਂ ਦੀ ਗਤੀਵਿਧੀਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਇਹਦੇ ਨਾਲ ਜ਼ਿਲ੍ਹੇ ਵਿਚ ਸਰਗਰਮੀਆਂ ਅਤੇ ਫਾਰਮੇਸੀ ਅਫਸਰ ਦੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ । ਸਟੇਟ ਅਬਜ਼ਰਵਰ ਨੇ ਇਕਜੁੱਟ ਹੋ ਕੇ ਅੱਗੇ ਤੋਂ ਫਾਰਮੇਸੀ ਅਫਸਰ ਦੀਆਂ ਮੰਗਾਂ ਨੂੰ ਲੈ ਕੇ ਸ਼ੰਘਰਸ਼ ਕਰਨ ਲਈ ਕਿਹਾ। ਚੋਣਾਂ ਦੌਰਾਨ ਸਰਬਸੰਮਤੀ ਨਾਲ ਰਾਜ ਕੁਮਾਰ ਸ਼ਰਮਾ ਨੂੰ ਪ੍ਰਧਾਨ, ਰਾਕੇਸ਼ ਕੁਮਾਰ ਮਹਾਜਨ ਜਨਰਲ ਸਕੱਤਰ, ਪਵਨ ਕੁਮਾਰ ਮਹਾਜਨ ਵਿੱਤ ਸਕੱਤਰ, ਪ੍ਰਵੀਨ ਕੁਮਾਰ ਆਡੀਟਰ ,ਰਮਨ ਕੁਮਾਰ ਮੁੱਖ ਸਲਾਹਕਾਰ ,ਜਗਮੋਹਨ ਵਾਲੀਆ ਮੀਤ ਪ੍ਰਧਾਨ, ਰਾਹੁਲ ਸੀਨੀਅਰ ਉਪ ਪ੍ਰਧਾਨ ,ਅੰਕਿਤਾਂ ਮਹਾਜਨ ਸੰਯੁਕਤ ਸਕੱਤਰ, ਅਤੇ ਰਣਦੀਪ ਸਿੰਘ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਰਵਿੰਦਰ ਮਹਾਜਨ, ਸੁਨੀਲ ਕੁਮਾਰ, ਅਨੀਤਾ ਸ਼ਰਮਾ ,ਸ਼ੈਫਾਲੀ ,ਪ੍ਰੀਕਸ਼ਿਤ ਮਹਾਜਨ ,ਪੰਕਜ ,ਰਾਜਵਿੰਦਰ ਕੌਰ, ਰੇਨੂੰ ਤਲਵਾਰ, ਆਰਤੀ ਠਾਕਰ , ਸਰਬਜੀਤ ਕੌਰ, ਆਦਿ ਮੌਜੂਦ ਸਨ । ਨਵੇਂ ਬਣੇ ਫਾਰਮੇਸੀ ਅਫਸਰ ਦੀ ਟੀਮ ਨੇ ਵਿਸਵਾਸ ਦਿਵਾਇਆ ਕਿ ਉਹ ਐਸੋਸੀਏਸ਼ਨ ਦੀ ਭਲਾਈ ਵਾਸਤੇ ਇਕਜੁੱਟ ਹੋ ਕੇ ਕੰਮ ਕਰਨਗੇ।