Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਢੱਟ ਦੀ ਅਗਵਾਈ ਵਿਚ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਵੱਲੋਂ ਮਨਜੀਤ ਦਸੂਹਾ ਦੀ ਹਿਮਾਇਤ ਦਾ ਐਲਾਨ*

ਢੱਟ ਦੀ ਅਗਵਾਈ ਵਿਚ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਵੱਲੋਂ ਮਨਜੀਤ ਦਸੂਹਾ ਦੀ ਹਿਮਾਇਤ ਦਾ ਐਲਾਨ*

ਗੜ੍ਹਦੀਵਾਲਾ 22 ਜਨਵਰੀ (ਚੌਧਰੀ) : ਅੱਜ ਸੈਕਟਰੀ ਯੂਨੀਅਨ ਕੋ ਆਪ ਡੀਪਾਰਟਮੈਂਟ ਦੇ ਸਰਕਲ ਟਾਂਡਾ ਅਤੇ ਸਰਕਲ ਗੜ੍ਹਦੀਵਾਲ ਨਾਲ ਸੰਬਧਿਤ ਸਮੂਹ ਸਕੱਤਰ ਸਾਹਿਬਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸਾਰੇ ਸਕੱਤਰਾਂ ਨੇ ਸਾਬਕਾ ਚੇਅਰਮੈਨ ਸੈਂਟਰਲ ਕੋ ਆਪ ਬੈਂਕ ਹੁਸ਼ਿਆਰਪੁਰ ਤੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦੀ ਹਾਜ਼ਰੀ ਵਿੱਚ ਹਲਕਾ ਉੜਮੁੜ ਤੋਂ ਉੱਘੇ ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਦੀ ਹਿਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਅੱਜ ਹਲਕੇ ਨੂੰ ਸਾਫ ਸੁਥਰੇ ਤੇ ਪੜ੍ਹੇ ਲਿਖੇ ਸਮਾਜ ਸੇਵੀ ਉਮੀਦਵਾਰ ਮਨਜੀਤ ਸਿੰਘ ਦਸੂਹਾ ਦੀ ਲੋੜ ਹੈ। ਕਿਉਕਿ ਜਿਸ ਤਰ੍ਹਾ ਦਸੂਹਾ ਸਾਬ ਹਲਕੇ ਦੇ ਲੋੜਵੰਦ ਪਰਿਵਾਰਾਂ ਦੀ ਅੱਗੇ ਹੋ ਕੇ ਬਾਂਹ ਫੜ੍ਹ ਰਹੇ ਹਨ ਉਸ ਨਾਲ ਹਲਕੇ ਦੇ ਲੋੜਵੰਦ ਪਰਿਵਾਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ ਨੇ ਸਹਿਕਾਰੀ ਸਭਾਵਾਂ ਕਰਮਚਾਰੀਆਂ ਦੀਆਂ ਸਮੱਸਿਆਵਾਂ ਬੜੇ ਧਿਆਨ ਨਾਲ ਸੁਣੀਆਂ ਤੇ ਭਰੋਸਾ ਦਵਾਇਆ ਕਿ ਮਨਜੀਤ ਸਿੰਘ ਦਸੂਹਾ ਉਹਨਾਂ ਦੀ ਹਰ ਮੁਸਕਿਲ ਦਾ ਅੱਗੇ ਹੋ ਕੇ ਹੱਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸਰਦਾਰ ਪਰਮਜੀਤ ਸਿੰਘ ਸਕੱਤਰ ਰਾਮਦਾਸਪੁਰ, ਸ. ਦਿਲਬਾਗ ਸਿੰਘ ਸਕੱਤਰ ਹਰਸੀ ਪਿੰਡ, ਮਨਜੀਤ ਸਿੰਘ ਸਕੱਤਰ ਝੱਝੀ ਪਿੰਡ, ਕਰਮਜੀਤ ਸਿੰਘ ਰੂਪੋਵਾਲ, ਹਰਜੋਤ ਸਿੰਘ ਅੰਬਾਲਾ ਜੱਟਾਂ, ਤਜਿੰਦਰ ਸਿੰਘ ਧੁੱਗਾ ਕਲਾਂ, ਸੁਰੇਸ਼ ਕੁਮਾਰ ਸਰਹਾਲਾ, ਲਖਬੀਰ ਸਿੰਘ ਚਿਪੜਾ, ਸ਼੍ਰੀ ਰਾਜਾ ਸਿੰਘ ਭਾਣੋਵਾਲ, ਸਰਬਜੀਤ ਸਿੰਘ ਬਾਹਗਾ, ਹਰਜੀਤ ਸਿੰਘ ਗੱਲੇਵਾਲ, ਬਲਬੀਰ ਸਿੰਘ ਧੂਤ ਕਲਾਂ, ਗਗਨਦੀਪ ਸਿੰਘ ਗੋਂਦਪੁਰ, ਹਰਪ੍ਰੀਤ ਸਿੰਘ ਕੁਰਾਲਾ, ਨਿਰਮਲ ਸਿੰਘ, ਰਜਿੰਦਰ ਸਿੰਘ, ਸ਼੍ਰੀ ਜਗਦੀਸ਼ ਲਾਲ ਸਮੇਤ ਬਹੁਤ ਸਾਰੇ ਸਕੱਤਰ ਸਹਿਬਾਨ ਹਾਜ਼ਰ ਸਨ।