ਗੜ੍ਹਦੀਵਾਲਾ 17 ਜਨਵਰੀ (ਚੌਧਰੀ) : ਅੱਜ ਜਿਲਾ ਵਾਇਸ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਪਿੰਡ ਸਰਹਾਲਾ ਵਿਖੇ ਹੋਈ ।ਜਿਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮਨਪ੍ਰੀਤ ਮਨੀ ਨੂੰ ਪਿੰਡ ਦਾ ਯੂਥ ਪ੍ਰਧਾਨ, ਦਵਿੰਦਰ ਸਿੰਘ ਨੂੰ ਵਾਇਸ ਪ੍ਰਧਾਨ, ਜਤਿੰਦਰ ਸਿੰਘ,ਮਨਿੰਦਰਪਾਲ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ ਜਰਨੈਲ ਸਿੰਘ ਅਤੇ ਸਿੱਪੀ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਨਵ ਨਿਯੁਕਤ ਆਗੂਆਂ ਨੂੰ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੌਧਰੀ ਰਾਜਾ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਨੌਜਵਾਨ ਵਰਗ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ। ਇਸ ਮੌਕੇ ਤੇ ਸਾਜਨ ਡਡਵਾਲ, ਮਨਵੀਰ ਸਿੰਘ, ਨਵੀਂ ਸਮੇਤ ਹੋਰ ਆਪ ਵਰਕਰ ਹਾਜ਼ਰ ਸਨ।
ਆਪ ਵਿੱਚ ਸ਼ਾਮਲ ਹੋਣ ਲਈ ਨੌਜਵਾਨਾਂ ‘ਚ ਭਾਰੀ ਉਤਸ਼ਾਹ : ਚੌਧਰੀ ਰਾਜਵਿੰਦਰ ਸਿੰਘ ਰਾਜਾ
- Post published:January 17, 2022
You Might Also Like
ਗੜ੍ਹਦੀਵਾਲਾ : 13 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਐਕਟਿਵਾ ਬਰਾਮਦ
ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ 75 ਵੇਂ ਮਹੀਨਾਵਾਰ ਰਾਸ਼ਨ ਵੰਡ ‘ਚ 300 ਦੇ ਕਰੀਬ ਜਰੂਰਤਮੰਦਾਂ ਨੂੰ ਵੰਡਿਆ ਰਾਸ਼ਣ
ਗੜ੍ਹਦੀਵਾਲਾ : 25 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ
ਪੰਜਾਬ ਨੂੰ ਖੇਡਾਂ ’ਚ ਨੰਬਰ ਇਕ ਸੂਬਾ ਬਣਾਉਣ ਲਈ ਖੇਡ ਵਿਭਾਗ ਵਚਨਬੱਧ : ਰਾਜ ਕਮਲ ਚੌਧਰੀ







