ਗੜ੍ਹਦੀਵਾਲਾ 17 ਜਨਵਰੀ (ਚੌਧਰੀ) : ਅੱਜ ਪਿੰਡ ਫਤਿਹਪੁਰ ਵਿਖੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਨੌਜਵਾਨਾਂ ਚ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖ ਹੋਏ ਸਾਜਨ ਫਤਿਹਪੁਰ ਨੂੰ ਪਿੰਡ ਫਤਿਹਪੁਰ ਦਾ ਯੂਥ ਪ੍ਰਧਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਵਿਨੈ ਡਡਵਾਲ ਨੂੰ ਵਾਇਸ ਪ੍ਰਧਾਨ, ਸੌਰਵ ਕੁਮਾਰ ਨੂੰ ਜਨਰਲ ਸਕੱਤਰ ,ਆਕਾਸ਼ ਡਡਵਾਲ,ਹਰਪ੍ਰੀਤ ਸਿੰਘ, ਸਾਹਿਲ ਡਡਵਾਲ ਨੂੰ ਸਕੱਤਰ ਲਗਾਇਆ ਗਿਆ ਹੈ।ਇਸ ਮੌਕੇ ਨਵ ਨਿਯੁਕਤ ਆਗੂਆਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਵ ਨਿਯੁਕਤ ਆਗੂਆਂ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਨੌਜਵਾਨ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ। ਇਸ ਮੌਕੇ ਤੇ ਗੌਰਵ ਫਤਿਹਪੁਰ, ਰੂਪ ਲਾਲ, ਕਸ਼ਮੀਰ ਫਤਿਹਪੁਰ, ਗੁਰਨਾਮ ਸਿੰਘ, ਪੁਸ਼ਪਿੰਦਰ ਸਿੰਘ, ਰਿੰਪੂ ਡਡਵਾਲ ਸਮੇਤ ਭਾਰੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।
ਨੌਜਵਾਨਾਂ ‘ਚ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ : ਚੌਧਰੀ ਰਾਜਵਿੰਦਰ ਸਿੰਘ ਰਾਜਾ
- Post published:January 17, 2022
You Might Also Like
ਸ.ਸ.ਸ.ਸ.ਸ ਅੰਬਾਲਾ ਜੱਟਾਂ ਦੇ ਕ੍ਰਿਕਟ ਖਿਡਾਰੀ ਦੀ ਜਿਲਾ ਹੁਸ਼ਿਆਰਪੁਰ ਟੀਮ ਹੋਈ ਚੋਣ
BREAKING NEWS.. ਪੰਚਾਇਤ ਸੈਕਟਰੀ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਦੀ ਟੀਮ ਨੇ ਕੀਤਾ ਕਾਬੂ
ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਅਮਰੀਕ ਨਗਰੀ ਵਿਖੇ ਆਯੋਜਿਤ ਕ੍ਰਿਸਮਿਸ ਸਮਾਗਮ ‘ਚ ਕੀਤੀ ਸ਼ਿਰਕਤ
29वाँ वार्षिक श्री कृष्ण जन्माष्टमी महोत्सव गढ़दीवाला में श्रद्धापूर्वक व हर्षोउल्लास से मनाया जाएगा







