Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲਾ ਗੁਰਦਾਸਪੁਰ ਇਕਾਈ ਦਾ ਸਲਾਨਾ ਇਜਲਾਸ ਪ੍ਰੋਫੈਸਰ ਯੋਗੀ ਨੂੰ ਸਮਰਪਿਤ

ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲਾ ਗੁਰਦਾਸਪੁਰ ਇਕਾਈ ਦਾ ਸਲਾਨਾ ਇਜਲਾਸ ਪ੍ਰੋਫੈਸਰ ਯੋਗੀ ਨੂੰ ਸਮਰਪਿਤ

ਗੁਰਦਾਸਪੁਰ 9 ਜਨਵਰੀ ( ਅਸ਼ਵਨੀ ) :- ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲਾ ਗੁਰਦਾਸਪੁਰ ਇਕਾਈ ਦਾ ਸਲਾਨਾ ਇਜਲਾਸ ਸਥਾਨਕ ਕਾਮਰੇਡ ਅਮਰੀਕ ਸਿੰਘ ਹਾਲ ਵਿੱਚ ਨਰਭਿੰਦਰ ਸਿੰਘ , ਯਸ਼ਪਾਲ ਝਬਾਲ , ਡਾਕਟਰ ਜਗਜੀਵਨ ਲਾਲ , ਅਸ਼ਵਨੀ ਕੁਮਾਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਨੂੰ ਸਮਰਪਿਤ ਕਰਦੇ ਹੋਇਆਂ । ਇਸ ਦੋਰਾਨ ਡਾਕਟਰ ਜਗਜੀਵਨ ਲਾਲ ਧ੍ਰਧਾਨ , ਹਰਭਜਨ ਸਿੰਘ ਮਾਂਗਟ ਉਪ ਪ੍ਰਧਾਨ , ਅਸ਼ਵਨੀ ਕੁਮਾਰ ਜਿਲਾ ਸੱਕਤਰ , ਅਮਰਜੀਤ ਸ਼ਾਸਤਰੀ ਜਾਇੰਟ ਸੱਕਤਰ ਅਤੇ ਪ੍ਰਿੰਸੀਪਲ ਅਮਰਜੀਤ ਮੰਨੀ ਵਿੱਤ ਸੱਕਤਰ ਚੁਣੇ ਗਏ । ਇਸ ਤੋ ਇਲਾਵਾ ਤੇ ਬਲਬੀਰ ਸਿੰਘ ਰੰਧਾਵਾ , ਵਰਿੰਦਰ ਸਿੰਘ ਕਾਹਨੂੰਵਾਨ , ਸੁਰਿੰਦਰ ਸਿੰਘ ਕੋਠੇ , ਅਮਰਕਰਾਂਤੀ , ਮੱਖਣ ਸਿੰਘ ਕੋਹਾੜ , ਬਲਵਿੰਦਰ ਕੋਰ , ਰਣਜੀਤ ਸਿੰਘ ਧਾਲੀਵਾਲ , ਐਡਵੋਕੇਟ ਰਣਵੀਰ ਅਕਾਸ਼ , ਕਰਣੈਲ ਸਿੰਘ ਚਿੱਟੀ , ਪ੍ਰੇਮ ਮਸੀਹ ਸੋਣਾ , ਡਾਕਟਰ ਅਸ਼ੋਕ ਭਾਰਤੀ , ਉਮ ਸ਼ਰਮਾ , ਧਰਮਵੀਰ , ਜੋਗਿੰਦਰ ਪਾਲ ਪਨਿਆੜ , ਗੁਰਦਿਆਲ ਸਿੰਘ ਬਾਲਾ ਪਿੰਡੀ ਅਤੇ ਹਰਦੀਪ ਸਿੰਘ ਤੇ ਅਧਾਰਿਤ 16 ਮੈਂਬਰੀ ਜਿਲਾ ਕਮੇਟੀ ਚੁਣੀ ਗਈ ।ਇਜਲਾਸ ਦੇ ਸ਼ੁਰੂ ਵਿੱਚ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਚਾਹਲ , ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਅਤੇ ਕਿਸਾਨ ਸੰਘਰਸ਼ ਦੋਰਾਨ ਸ਼ਹੀਦ ਹੋਏ ਕਿਰਸਾਨਾ , ਪੱਤਰਕਾਰਾ ਨੂੰ ਦੋ ਮਿੰਟ ਦਾ ਮੋਣ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਜਿਲਾ ਸੱਕਤਰ ਅਸ਼ਵਨੀ ਕੁਮਾਰ ਨੇ ਪਿੱਛਲੇ ਇਜਲਾਸ ਤੋ ਅੱਜ ਤੱਕ ਦੇ ਸਮੇਂ ਸਭਾ ਵੱਲੋਂ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ ਗਈ । ਇਸ ਰਿਪੋਰਟ ਤੇ ਹੋਈ ਚਰਚਾ ਦੋਰਾਨ ਹੋਰਣਾਂ ਤੋ ਇਲਾਵਾ ਨਰਭਿੰਦਰ ਸਿੰਘ , ਬਲਵਿੰਦਰ ਕੋਰ , ਮੱਖਣ ਕੋਹਾੜ , ਉਮ ਸ਼ਰਮਾ , ਬਲਬੀਰ ਸਿੰਘ ਰੰਧਾਵਾ , ਸੁਰਿੰਦਰ ਸਿੰਘ ਕੋਠੇ , ਅਮਰ ਕਰਾਂਤੀ , ਅਮਰਜੀਤ ਸ਼ਾਸਤਰੀ , ਡਾਕਟਰ ਅਸ਼ੋਕ ਭਾਰਤੀ ਅਤੇ ਯਸ਼ਪਾਲ ਝਬਾਲ ਆਦਿ ਨੇ ਭਾਗ ਲਿਆ । ਇਜਲਾਸ ਵੱਲੋਂ ਸਰਬ-ਸੰਮਤੀ ਦੇ ਨਾਲ ਜੇਲਾ ਵਿੱਚ ਬੰਦ ਬੁੱਧੀ-ਜੀਵੀਆਂ ਦੀ ਰਿਹਾਈ , ਕਿਰਤੀਆਂ ਦੇ ਸੰਵਿਧਾਨਕ ਤੇ ਕਾਨੂੰਨੀ ਅਧਿਕਾਰਾਂ ਨੂੰ ਬਹਾਲ ਕਰਨ , 48 ਹਜ਼ਾਰ ਕਿਸਾਨਾ ਵਿਰੁੱਧ ਕਿਸਾਨ ਸੰਘਰਸ਼ ਦੋਰਾਨ ਦਰਜ ਕੀਤੇ ਕੇਸ ਰੱਦ ਕਰਨ , ਫਿਰਕਾਪ੍ਰਸਤੀ ਤੇ ਧਾਰਮਿਕ ਕਟੜਵਾਦੀ ਤਾਕਤਾ ਵੱਲੋਂ ਘੱਟ ਗਿਣਤੀਆਂ ਨੂੰ ਦਹਿਸ਼ਤਜਦਾ ਕਰਨ ਵਿਰੁੱਧ ਅਤੇ ਕਰੋਨਾ ਦੇ ਨਾ ਤੇ ਸਕੂਲ ਬੰਦ ਕਰਕੇ ਵਿਦਿਆਰਥੀਆ ਨੂੰ ਵਿੱਦਿਆ ਦੇ ਅਧਿਕਾਰ ਤੋ ਵਾਂਝੇ ਕਰਨ ਵਿਰੁੱਧ ਮੱਤੇ ਪਾਸ ਕੀਤੇ ਗਏ । ਇਜਲਾਸ ਦਾ ਸੰਮਾਪਨ ਆਉਣ ਵਲੇ ਸਮੇਂ ਸਭਾ ਵੱਲੋਂ ਮੇਹਨਤਕਸ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਾਉਣ ਦੇ ਕਾਰਜ ਕਰਨ ਦੇ ਅਹਿਦ ਅਤੇ ਜਿਲਾ ਪ੍ਰਧਾਨ ਡਾਕਟਰ ਜਗਜੀਵਨ ਲਾਲ ਵੱਲੋਂ ਹਾਜ਼ਰ ਮੈਂਬਰਾਂ ਦੇ ਧੰਨਵਾਦ ਦੇ ਨਾਲ ਹੋਇਆਂ ।