Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਵ: ਜਥੇਦਾਰ ਮਹਿੰਦਰ ਸਿੰਘ ਸੰਧਵਾਂ ਯਾਦਗਾਰੀ ਟੂਰਨਾਮੈਂਟ ਪਿੰਡ ਲੱਧਾ ਮੁੰਡਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ

ਸਵ: ਜਥੇਦਾਰ ਮਹਿੰਦਰ ਸਿੰਘ ਸੰਧਵਾਂ ਯਾਦਗਾਰੀ ਟੂਰਨਾਮੈਂਟ ਪਿੰਡ ਲੱਧਾ ਮੁੰਡਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ

ਸ੍ਰੀ ਹਰਗੋਬਿੰਦਪੁਰ (ਰਾਜ ਅੰਮ੍ਰਿਤ ਸਿੰਘ , ਅਸ਼ੋਕ ਨਈਅਰ )  : ਸਵ: ਜਥੇਦਾਰ ਮਹਿੰਦਰ ਸਿੰਘ ਸੰਧਵਾਂ ਯਾਦਗਾਰੀ ਟੂਰਨਾਮੈਂਟ ਪਿੰਡ ‌ਲੱਦਾ ਮੁੰਡਾ ਵਿਚ ਕਰਵਾਇਆ ਗਿਆ । ਜਿਸ ਵਿਚ ਵੱਖ -ਵੱਖ ਪਿੰਡਾਂ ਦੀਆਂ 32 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਰੈਫਰੀਆਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਖਿਡਾਇਆ ਗਿਆ । ਇਸ ਦੌਰਾਨ ਲੱਧਾ ਮੁੰਡਾ, ਉਦੋਕੇ, ਮਮਰਾਵਾਂ ਅਤੇ ਹਰਪੁਰਾ ਦੀਆਂ ਟੀਮਾਂ ਨੇ ਸੈਮੀ ਫਾੲੀਨਲ ਤਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਮੈਚ ਲੱਧਾ ਮੁੰਡਾ ਤੇ ਉਦੋਕੇ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ,ਜਿਸ ਵਿਚ ਉਦੋਕੇ ਦੀ ਟੀਮ ਪੈਨਲਟੀਆਂ ਚ ਜੇਤੂ ਰਹੀ। ਉਦੋਕੇ ਨੇ ਪਹਿਲਾ ਅਤੇ ਲੱਧਾ ਮੁੰਡਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ 41000 ਤੇ 31000 ਦੇ ਇਨਾਮ ਪ੍ਰਾਪਤ ਕੀਤੇ । ਇਨਾਮਾਂ ਦੀ ਵੰਡ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕੀਤੀ । ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਵਿਚ ਬਲਦੇਵ ਸਿੰਘ ਏ ਓ ,ਨਿਸ਼ਾਨ ਸਿੰਘ ਮੰਡਿਆਲਾ ,ਮਾਸਟਰ ਪ੍ਰੀਤਮ ਸਿੰਘ ਬੋਲੇਵਾਲ ,ਸ ਤਜਿੰਦਰ ਸਿੰਘ ਸਾਬਕਾ ਸਰਪੰਚ ਸੰਧਵਾਂ, ਡਾ ਭੁਪਿੰਦਰ ਸਿੰਘ ਸੰਧਵਾਂ, ਮਾਸਟਰ ਕੁਲਵੰਤ ਸਿੰਘ, ਮਾਸਟਰ ਦਰਸ਼ਨ ਸਿੰਘ ,ਮਾਸਟਰ ਦਿਲਬਾਗ ਸਿੰਘ, ਕਵੀਸ਼ਰ ਗੁਰਦੇਵ ਸਿੰਘ ਅਤੇ ਜਗਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ ।