ਗੜ੍ਹਦੀਵਾਲਾ :- (ਯੋਗੇਸ਼ ਗੁਪਤਾ) ਰਣਜੀਤ ਸਿੰਘ ਬ੍ਹਮਪੁਰਾ ਦੇ ਜਾਣ ਨਾਲ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਹੋਰ ਮਜਬੂਤ ਹੋਵੇਗਾ | ਜਿਹੜੇ ਲੋਕਾਂ ਨੇ ਅਕਾਲ ਤਖਤ ਇਹ ਕਸਮ ਖਾਧੀ ਹੋਵੇ ਕਿ ਆਖਰੀ ਸਾਹ ਤੱਕ ਬਾਦਲਾਂ ਨਾਲ ਹੱਥ ਨਹੀਂ ਮਿਲਾਵਾਂਗਾ । ਪਰ ਅੱਜ ਅਕਾਲ ਤਖਤ ਤੋਂ ਭਗੋੜਾ ਹੋ ਕੇ ਆਪਣੀ ਜਮੀਰ ਨੂੰ ਮਾਰ ਕੇ ਬ੍ਹਮਪੁਰਾ ਬਾਦਲਾ ਨਾਲ ਜਾ ਮਿਲਿਆ । ਇਹੋ ਜਿਹੇ ਭਗੋੜਿਆ ਨੂੰ ਅਕਾਲ ਤਖਤ ਮਾਫ਼ ਨਹੀ ਕਰੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਐਸੀ ਵਿੰਗ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਜੱਥੇਦਾਰ ਦੇਸਰਾਜ ਸਿੰਘ ਧੁੱਗਾ ਨੇ ਪ੍ਰੇਸ ਵਾਰਤਾ ਦੌਰਾਨ ਕਿਹਾ । ਇਸ ਦੌਰਾਨ ਉਨ੍ਹਣਾ ਕਿਹਾ ਕਿ ਸੋ ਆਦਰ ਸਹਿਤ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਉਹ ਪੰਥ ਦੀ ਸੁਪਰੀਮ ਪਾਵਰ ਹਨ, ਬਾਦਲਾਂ ਨਾਲ ਜਦੋਂ ਧੱਕਾ ਹੁੰਦਾ ਹੈ ਉਹਦਾ ਪੰਥ ਨਾਲ ਕੋਈ ਲੈਣਾ ਦੇਣਾ ਨਹੀ । ਸੋ ਰਾਜਨੀਤਿਕ ਮਸਲਿਆਂ ਵਿੱਚ ਜਥੇਦਾਰ ਨੂੰ ਨਹੀ ਪੈਣਾ ਚਾਹੀਦਾ । ਬਾਦਲਾ ਨਾਲ ਜੋ ਹੋ ਰਿਹਾ ਹੈ, ਉਹ ਆਪਣਾ ਕੀਤਾ ਹੀ ਪਾ ਰਹੇ ਹਨ
ਬ੍ਹਮਪੁਰਾ ਦੇ ਜਾਣ ਨਾਲ ਅਕਾਲੀ ਦਲ ਸੰਯੁਕਤ ਹੋਵੇਗਾ ਹੋਰ ਮਜਬੂਤ : ਦੇਸਰਾਜ ਧੁੱਗਾ
- Post published:December 23, 2021
You Might Also Like
ਆਰਮੀ ਪਬਲਿਕ ਸਕੂਲ ਕੰਦਰੋੜੀ ਦੀ ਵਿਦਿਆਰਥੀ ਪੂਜਾ ਰਾਣੀ ਅਤੇ ਸ਼ੁਭਮ ਦਾ ਡਿਪਟੀ ਡੀਈਓ ਰਾਜੇਸ਼ਵਰ ਸਲਾਰੀਆ ਵੱਲੋਂ ਸਨਮਾਨ
MLA ਜਸਵੀਰ ਰਾਜਾ ਦੇ ਯਤਨਾਂ ਸਦਕਾ ਸ਼ਹਿਰ ‘ਚ ਸੀਵਰੇਜ ਦੀ ਬਲੋਕੇਜ ਨੂੰ ਦੂਰ ਕਰਨ ਲਈ ਜਲਦ ਲਗਾਇਆਂ ਜਾਣਗੀਆਂ ਦੋ ਮਸ਼ੀਨਾਂ : ਚੌਧਰੀ ਰਾਜਵਿੰਦਰ ਸਿੰਘ ਰਾਜਾ
BIG BREAKING गढ़दीवाला : इलेक्ट्रॉनिक की दुकान में लगी भयानक आग,सारा सामान जलकर राख, लाखों का नुकसान होने का अनुमान
ਬੇਗਮਪੁਰਾ ਟਾਈਗਰ ਫੋਰਸ ਵੱਲੋਂ ਲਗਾਏ ਜਾ ਰਹੇ ਯੂਨਿਟਾਂ ਨੂੰ ਮਿਲ ਰਿਹਾ ਹੈ ਭਰਵਾ ਹੁੰਗਾਰਾ : ਆਗੂ








