Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 9.40 ਲੱਖ ਆਰ ਡੀ ਦੇ ਪੈਸੇ ਖਾਤੇ ਵਿੱਚ ਜਮਾਂ ਨਾ ਕਰਵਾਉਣ ਤੇ ਦੋ ਨਾਮਜ਼ਦ

9.40 ਲੱਖ ਆਰ ਡੀ ਦੇ ਪੈਸੇ ਖਾਤੇ ਵਿੱਚ ਜਮਾਂ ਨਾ ਕਰਵਾਉਣ ਤੇ ਦੋ ਨਾਮਜ਼ਦ

ਗੁਰਦਾਸਪੁਰ(ਅਸ਼ਵਨੀ)

8 ਦਸੰਬਰ – 9.40 ਲੱਖ ਆਰ ਡੀ ਦੇ ਪੇਸੇ ਖਾਤੇ ਵਿੱਚ ਜਮਾ ਨਾ ਕਰਾਉਣ ਤੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵਲੋ ਇਕ ਮਹਿਲਾ ਸਮੇਤ ਦੋ ਨੂੰ ਨਾਮਜ਼ਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਮਨੋਜ ਸਿੰਗਲਾਂ ਪੁੱਤਰ ਰਾਜ ਮਨੀ ਸਿੰਗਲਾਂ ਵਾਸੀ ਦੀਨਾ ਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਨੇ ਅਤੇ ਉਸ ਦੇ ਭਰਾ ਦੀਪਕ ਸਿੰਗਲਾਂ ਨੇ ਆਪਣੀਆਂ ਲੜਕੀਆਂ ਖਿਆਤੀ ਸਿੰਗਲਾਂ ਅਤੇ ਸ਼ਾਇਤਾ ਸਿੰਗਲਾ ਦੇ ਨਾਂ ਤੇ ਆਰ ਦੀਆਂ ਰਾਮੇਸ਼ ਕੁਮਾਰ ਪੁੱਤਰ ਗੁਰਬਚਨ ਕੁਮਾਰ ਅਤੇ ਕੁਸਮ ਕੁਮਾਰੀ ਪਤਨੀ ਦਵਿੰਦਰ ਕੁਮਾਰ ਵਾਸੀਆਨ ਦਬੁਰਜੀ ਸ਼ਾਮ ਸਿੰਘ ਜੋ ਡਾਕਖ਼ਾਨੇ ਵਿੱਚ ਏਜੰਟ ਦਾ ਕੰਮ ਕਰਦੇ ਸਨ ਤੋਂ 7 ਨਵੰਬਰ 2016 ਨੂੰ ਖੁਲਵਾਈਆ ਸਨ । ਦੋਵਾ ਆਰ ਡੀਆ ਦੀ ਮਹੀਨਾ ਵਾਰ ਕਿਸ਼ਤ 20 ਹਜ਼ਾਰ ਰੁਪਏ ਬਣਦੀ ਸੀ ਜੋ ਉਕਤ ਏਜੰਟ ਪੇਸੇ ਲੇ ਕੇ ਕਾਪੀ ਵਿਚ ਇੰਟਰੀ ਕਰਕੇ ਕਾਪੀ ਵਾਪਿਸ ਕਰ ਦਿੰਦੇ ਸੀ । ਆਰ ਡੀਆ ਦੇ ਪੰਜ ਸਾਲ ਪੁਰੇ ਹੋਣ ਤੇ ਜਦੋਂ ਸ਼ਿਕਾਇਤ ਕਰਤਾ ਨੇ ਪੇਸੇ ਕਢਵਾਉਣ ਲਈ ਉਕਤ ਏਜੰਟ ਨੂੰ ਕਿਹਾ ਤਾਂ ਉਕਤ ਏਜੰਟ ਟਾਲ ਮਟੋਲ ਕਰਨ ਲੱਗ ਪਏ । ਜਦੋਂ ਸ਼ਿਕਾਇਤ ਕਰਤਾ ਨੇ ਸ਼ੱਕ ਪੈਣ ਤੇ ਡਾਕਖ਼ਾਨੇ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਆਰ ਡੀ ਦੇ ਖਾਤਿਆ ਵਿਚ ਸਿਰਫ਼ 2.60 ਲੱਖ ਜਮਾ ਹੋਏ ਹਨ ਇਸ ਤੋ ਇਲਾਵਾ 9.40 ਲੱਖ ਰੁਪਏ ਉਕਤ ਏਜੰਟਾਂ ਨੇ ਉਹਨਾਂ ਕੋਲ਼ੋਂ ਲੇ ਕੇ ਡਾਕਖ਼ਾਨੇ ਵਿੱਚ ਜਮਾ ਨਹੀ ਕਰਵਾਏ ਸਗੋਂ ਜਾਲੀ ਮੋਹਰਾ ਲੱਗਾ ਕੇ ਕਾਪੀ ਉੱਪਰ ਇੰਟਰੀ ਕਰਕੇ ਦਿੱਤੀ ਹੈ । ਸਬ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਮਨੋਜ ਸਿੰਗਲਾਂ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਪੀ ਬੀ ਆਈ ਹੋਮੋਸਾਈਡ ਤੇ ਫਰੈਨਸਿਸ ਗੁਰਦਾਸਪੁਰ ਵਲੋ ਕਰਨ ਉਪਰੰਤ ਕੁਸਮ ਕੁਮਾਰੀ ਅਤੇ ਰਾਮੇਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।