Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਚੋਰੀ ਦੇ ਮੋਟਰ-ਸਾਈਕਲ,ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਚੋਰੀ ਦੇ ਮੋਟਰ-ਸਾਈਕਲ,ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਗੁਰਦਾਸਪੁਰ ( ਅਸ਼ਵਨੀ )

13 ਜੂਨ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 3 ਵਿਅਕਤੀਆ ਨੂੰ ਇੱਕ ਚੋਰੀ ਦੇ ਮੋਟਰ-ਸਾਈਕਲ , 200 ਕਿੱਲੋ ਲਾਹਣ ਅਤੇ 36 ਹਜਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।
ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਨੈਸ਼ਨਲ ਹਾਈਵੇ ਬਾਈਪਾਸ ਘਰੋਟਾ ਮੋੜ ਦੀਨਾ ਨਗਰ ਤੋਂ ਸੈਮੂਅਲ ਮਸੀਹ ਉਰਫ ਕਾਕਾ ਪੁੱਤਰ ਪਿਆਰਾ ਮਸੀਹ ਅਤੇ ਰਵਿੰਦਰ ਮਸੀਹ ਉਰਫ ਬੱਗਾ ਪੁੱਤਰ ਹਜ਼ਾਰਾ ਮਸੀਹ ਵਾਸੀਆਨ ਕਲਿਆਣਪੁਰ ਜੋ ਮੋਟਰ-ਸਾਈਕਲ ਨੰਬਰ ਪੀ ਬੀ 06 ਪੀ 0696 ਦੇ ਮਗਰ ਬਣੀ ਰੇਹੜੀ ਤੇ ਚੋਰੀ ਦਾ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਐਕਸ 3538 ਲੱਦ ਕੇ ਪਠਾਨਕੋਟ ਸਾਈਡ ਤੋਂ ਆ ਰਹੇ ਸਨ ਨੂੰ ਕਾਬੂ ਕਰਕੇ ਚੋਰੀ ਦਾ ਮੋਟਰ-ਸਾਈਕਲ ਬਰਾਮਦ ਕੀਤਾ ।
ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਹਰਵਿੰਦਰ ਸਿੰਘ ਉਰਫ ਬੱਬੁ ਪੁੱਤਰ ਅਮਰਜੀਤ ਸਿੰਘ ਵਾਸੀ ਗੋਧਰਪੁਰ ਦੇ ਘਰ ਰੇਡ ਕਰਕੇ 30 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਜੋਗਿੰਦਰ ਸਿੰਘ ਉਰਫ ਜਿੰਦੀ ਪੁੱਤਰ ਬੀਰ ਸਿੰਘ ਵਾਸੀ ਦੋਸਤਪੁਰ ਦੇ ਘਰ ਰੇਡ ਕਰਕੇ ਜੋਗਿੰਦਰ ਸਿੰਘ ਉਰਫ ਜਿੰਦੀ ਪੁਲਿਸ ਪਾਰਟੀ ਨੂੰ ਵੇਖ ਕੇ ਦੋੜ ਗਿਆ ਮੋਕਾ ਤੋਂ 6 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਅਤੇ 2 ਸੋ ਕਿੱਲੋ ਲਾਹਣ ਬਰਾਮਦ ਹੋਈ ।