ਗੜ੍ਹਦੀਵਾਲਾ: (ਪ੍ਰਦੀਪ ਕੁਮਾਰ ਪੀਕੇ, ਯੋਗੇਸ਼ ਗੁਪਤਾ )
9 ਜਨਵਰੀ : ਗੜ੍ਹਦੀਵਾਲਾ ਚ ਦਿਨ ਬ ਦਿਨ ਚੋਰਾਂ ਦੀ ਭਰਮਾਰ ਵੱਧ ਰਹੀ ਹੈ। ਕੁੱਝ ਦਿਨਾਂ ਤੋਂ ਚੋਰਾਂ ਵਲੋਂ ਆਏ ਦਿਨ ਨਵੀਂਆਂ ਨਵੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨਾਲ ਸ਼ਹਿਰ ਦੇ ਲੋਕਾਂ ਤੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਬੀਤੀ ਰਾਤ ਟਾਂਡਾ ਮੋੜ ਸਥਿਤ ਕਿਸਾਨ ਕਰਿਆਨੇ ਦੀ ਦੁਕਾਨ ਤੇ ਇੱਕ ਹੋਰ ਨਵੀਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਵਿਨਾਸ਼ ਧੁੱਗਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ਖੋਲਣ ਵਾਸਤੇ ਆਏ ਤਾਂ ਜਦੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਸਾਹਮਣੇ ਹੀ ਦੁਕਾਨ ਦੀ ਛੱਤ ਚੋਰਾਂ ਵਲੋਂ ਪੱਟੀ ਹੋਈ ਸੀ। ਉਹਨਾਂ ਨੇ ਦੱਸਿਆ ਕਿ ਚੋਰਾਂ ਵਲੋਂ ਦੁਕਾਨ ਦੀ ਛੱਤ ਪਾੜ ਕੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਦੁਕਾਨ ਦੇ ਬਿਲਕੁਲ ਹੀ ਸਾਹਮਣੇ ਸਰਕਾਰ ਵੱਲੋਂ ਲਗਾਏ ਗਏ ਕੈਮਰਿਆਂ ਦਾ ਵੀ ਇਨ੍ਹਾਂ ਚੋਰਾਂ ਨੂੰ ਕੋਈ ਖੌਫ ਨਹੀਂ ਹੈ ਚੋਰ ਨਿਧੜਕ ਹੋ ਕੇ ਦੁਕਾਨ ਦੀ ਛੱਤ ਪਾੜ ਕੇ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਇਸ ਦੀ ਸੂਚਨਾ ਗੜ੍ਹਦੀਵਾਲਾ ਪੁਲਸ ਸਟੇਸ਼ਨ ਵਿਚ ਦੇ ਦਿੱਤੀ ਗਈ ਹੈ।








