Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing 805 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ

805 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ

ਦਸੂਹਾ (ਚੌਧਰੀ) 

9 ਨਵੰਬਰ : 805 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨਾਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੁਨਿਆਦੀਆ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਅਤੇ ਮਨਜੋਤ ਸਿੰਘ ਉਰਫ ਜੋਤ ਪੁੱਤਰ ਵਰਿੰਦਰ ਸਿੰਘ ਵਾਸੀ ਭੂਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।

 ਸਰਤਾਜ ਸਿੰਘ ਚਾਹਲ ਆਈ.ਪੀ.ਐਸ.,ਐਸ.ਐਸ.ਪੀ. ਸਾਹਿਬ ਹੁਸਿਆਰਪੁਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਚਲਾਈ ਗਈ ਮੁਹਿੰਮ ਦੌਰਾਨ ਦਿੱਤੇ ਦਿਸ਼ਾ ਨਿਰਦੇਸ਼ ਮੁਤਾਬਿਕ ਸਰਬਜੀਤ ਸਿੰਘ ਬਾਹੀਆ, ਐਸ.ਪੀ. ਤਫਤੀਸ਼, ਹੁਸ਼ਿਆਰਪੁਰ ਦੀ ਰਹਿਨਮਾਈ ਹੇਠ ਸ੍ਰੀ ਹਰਕ੍ਰਿਸ਼ਨ ਸਿੰਘ ਪੀ.ਪੀ.ਐਸ. ਡੀ.ਐਸ.ਪੀ ਦਸੂਹਾ ਦੀ ਨਿਗਰਾਨੀ ਹੇਠ ਐਸ.ਆਈ. ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਵੱਲੋਂ ਅੱਜ ਮਿਤੀ 09/11/2023 ਨੂੰ ਥਾਣਾ ਦਸੂਹਾ ਦੇ ਇਲਾਕਾ ਵਿੱਚ ਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਸਨ ਤਾਂ ਐਸ.ਆਈ. ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਬਾ ਸਿਲਸਿਲਾ ਚੈਂਕਿੰਗ ਸੁੱਕੀ ਪੁਰਸ਼ਾਂ ਅਤੇ ਗਸਤ ਦੇ ਸਬੰਧ ਵਿੱਚ ਜਦ ਕਸਬਾ ਦਸੂਹਾ ਤੋਂ ਮਿਆਣੀ ਰੋਡ ਪਰ ਜਾ ਰਿਹਾ ਸੀ ਤਾਂ ਸ਼ੇਰੇ ਪੰਜਾਬ ਮੈਰਿਜ ਪੈਲਿਸ ਦੇ ਮੋੜ ਨਜਦੀਕ ਪੈਦਲ ਆਉਂਦਾ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਮੋਮੀ ਲਿਫਾਫਾ ਜਮੀਨ ਪਰ ਸੁੱਟ ਕੇ ਖਿਸਕਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਉਸਨੇ ਸਤਨਾਮ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੁਨਿਆਦੀਆ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ; ਜਿਸ ਵੱਲੋਂ ਸੜਕ ਪਰ ਸੁੱਟੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਨਸ਼ੀਲਾ ਪਦਾਰਥ ਹੋਣਾ ਪਾਇਆ ਗਿਆ, ਜੋ ਕੰਪਿਊਟਰ ਕੰਡੇ ਨਾਲ ਤੋਲਣ ਤੇ 410 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਐਸ.ਆਈ. ਗੁਰਦੀਪ ਸਿੰਘ ਵੱਲੋਂ ਮੁਕੱਦਮਾ ਨੰਬਰ 222 ਮਿਤੀ 09/11/2023 ਅਧੀਨ ਧਾਰਾ 22/61/ 85 ਐਨ.ਡੀ.ਪੀ.ਐਸ. ਐਕਟ ਥਾਣਾ ਦਸੂਹਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।

ਇਸੇ ਤਰ੍ਹਾਂ ਏ.ਐਸ.ਆਈ. ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਗਸਤ ਦੇ ਸਬੰਧ ਵਿੱਚ ਜਦ ਭੂਸਾ ਪੁਲੀ ਤੋਂ ਮਿਆਣੀ ਰੋਡ ਪਰ ਜਾ ਰਿਹਾ ਸੀ ਤਾਂ ਪੁਲਿਸ ਪਾਰਟੀ ਨੂੰ ਪਿੰਡ ਚੱਕਬਾਮੂ ਮੋੜ ਪਰ ਚੱਕਬਾਮੂ ਸਾਈਡ ਵੱਲੋਂ ਪੈਦਲ ਆਉਂਦਾ ਨੌਜਵਾਨ ਪੁਲਿਸ ਪਾਰਟੀ ਦੀ ਗੱਡੀ ਰੁੱਕੀ ਹੋਈ ਨੂੰ ਵੇਖ ਕੇ ਘਬਰਾ ਕੇ ਮੋਮੀ ਲਿਫਾਫਾ ਜਮੀਨ ਪਰ ਸੁੱਟ ਕੇ ਖਿਸਕਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਮਨਜੋਤ ਸਿੰਘ ਉਰਫ ਜੋਤ ਪੁੱਤਰ ਵਰਿੰਦਰ ਸਿੰਘ ਵਾਸੀ ਭੂਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ, ਜਿਸ ਵੱਲੋਂ ਸੜਕ ਪਰ ਸੁੱਟੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਨਸ਼ੀਲਾ ਪਦਾਰਥ ਹੋਣਾ ਪਾਇਆ ਗਿਆ; ਜੋ ਕੰਪਿਊਟਰ ਕੰਡੇ ਨਾਲ ਤੋਲਣ ਤੇ 395 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਏ.ਐਸ.ਆਈ. ਅਨਿਲ ਕੁਮਾਰ ਥਾਣਾ ਦਸੂਹਾ ਵੱਲੋਂ ਮੁਕੱਦਮਾਂ ਨੰਬਰ 223 ਮਿਤੀ 09/ 11/2023 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਦਸੂਹਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।ਮੁਕੱਦਮਾਂ ਉਕਤਾਨ ਦੇ ਆਰੋਪੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਕਿ ਉਹਨਾਂ ਦੇ ਫਾਰਵਰਡ ਬੈਕਵਰਡ ਲਿੰਕਸ ਪਤਾ ਲਗਾਏ ਜਾਣਗੇ