ਟਾਂਡਾ / ਦਸੂਹਾ (ਚੌਧਰੀ)
ਨਸ਼ੀਲੇ ਪਦਾਰਥਾਂ ਸਮੇਤ 6 ਸਮਗਲਰਾਂ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ
27 ਅਗਸਤ : ਟਾਂਡਾ ਪੁਲਿਸ ਨੇ ਭਾਰੀ ਨਸ਼ੀਲੇ ਪਦਾਰਥਾਂ ਸਮੇਤ 6 ਸਮਗਲਰਾਂ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜਮਾਂ ਦੀ ਪਛਾਣ ਰੂਪ ਲਾਲ ਉਰਫ ਰੂਪਾ ਪੁੱਤਰ ਭੋਲਾ ਰਾਮ, ਕ੍ਰਿਸ਼ਨਾ ਪਤਨੀ ਬਲੰਤ ਰਾਏ ਵਾਸੀ ਸਾਸੀਆਂ ਮੁੱਹਲਾ, ਥਾਣਾ ਟਾਂਡਾ,ਜੋਤੀ ਪਤਨੀ ਰਾਜਨ ਕੁਮਾਰ, ਸੁਖਵੀਰ ਕੌਰ ਉਰਫ ਸੀਰ ਪਤਨੀ ਸੂਰਜ ਉਰਫ ਸੁੱਖੀ ਵਾਸੀ ਅਹੀਆਪੁਰ, ਥਾਣਾ ਟਾਂਡਾ, ਕਾਜਲ ਪਤਨੀ ਵੀਰ ਵਾਸੀ ਕੋਟਲੀ, ਥਾਣਾ ਟਾਂਡਾ,ਪ੍ਰਸ਼ੋਤਮ ਲਾਲ ਉਰਫ ਟਾਂਡਾ ਪੁੱਤਰ ਵੈਸ਼ਨੋ ਦਾਸ ਨੇੜੇ ਸਿਨੇਮਾ ਘਰ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਉਕਾਰ ਸਿੰਘ ਬਰਾੜ, ਮੁੱਖ ਅਫਸਰ, ਥਾਣਾ ਟਾਂਡਾ ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਸੋਰਸ ਲਗਾਕੇ ਸਰਚ ਓਪਰੇਸ਼ਨ ਕਰਕੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਥਾਣਾ ਟਾਂਡਾ ਦੀ ਪੁਲਿਸ ਨੇ ਵੱਖ ਵੱਖ ਜਗ੍ਹਾ ਤੇ ਟੀਮਾਂ ਬਣਾ ਕੇ ਨਾਕਾਬੰਦੀ ਕੀਤੀ ਸੀ ਅਤੇ ਇਹਨਾਂ ਨਾਕਿਆਂ ਤੋਂ ਅੱਜ ਵੱਡੀ ਸਫਲਤਾ ਹਾਸਲ ਹੋਈ। ਜਿੱਥੇ ਕੁੱਲ 6 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 548 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਹਨਾਂ ਦੇ ਖਿਲਾਫ NDPS Act ਤਹਿਤ ਵੱਖ ਵੱਖ ਸਮੇਂ ਵੱਖ ਵੱਖ ਮੁਕਦਮੇ ਦਰਜ ਰਜਿਸਟਰ ਕਰਕੇ ਉਹਨਾਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਦਿਨੀਂ ਨਸ਼ੇ ਦੇ ਸਮਗਰਲਰ ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਪਾਸੇ ਡਗਿਆਈ ਆਈ ਨਾਲ ਪੁੱਛਗਿੱਛ ਕੀਤੀ ਗਈ ਸੀ ਅਤੇ ਉਹਨਾਂ ਮੁਕਦਮਿਆਂ ਵਿੱਚ ਜ਼ੁਰਮ 29 NDPS Act ਦਾ ਵਾਧਾ ਕਰਕੇ ਦੋਸ਼ੀ ਨਾਮਜਦ ਕਰ ਲਏ ਗਏ ਸਨ। ਇਹ ਦੋਸ਼ੀ ਉਸ ਸਮੇਂ ਤੋਂ ਆਪਣੇ ਘਰਾਂ ਤੋਂ ਅਗੇ-ਪਿਛੇ ਸ਼ਹਿਰ ਦੇ ਵੱਖ ਵੱਖ ਏਰੀਏ ਵਿੱਚ ਰਿਹ ਰਹੇ ਸਨ। ਜਿਹਨਾਂ ਨੂੰ ਅੱਜ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਦੋਸ਼ੀਆਂ ਪਾਸੋਂ ਅਧੁਨਿਕ ਢੰਗ ਤਰੀਕਿਆਂ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਜਿਹੜੇ ਸਾਧਨਾਂ ਰਾਹੀਂ ਇਹਨਾਂ ਨੇ ਇਹ ਨਸ਼ੀਲੇ ਪਦਾਰਥ ਖਰੀਦੋ ਫਰੋਕਤ ਕਰਕੇ ਸਮਲਿੰਗ ਕਰ ਰਹੇ ਹਨ ਨੂੰ ਵੀ ਮੁਕੱਦਮਾ ਵਿੱਚ ਵੀ ਨਾਮਜਦ ਕੀਤਾ ਜਾ ਰਿਹਾ ਹੈ। ਜਿਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਸਾਰੇ ਦੋਸ਼ੀ ਆਦੀ ਮੁਰਜਮ ਹਨ। ਜਿਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਨਸ਼ਾ ਸਮਗਲਿੰਗ ਦੇ ਮੁਕਦਮੇ ਦਰਜ ਹਨ।








