ਗੜ੍ਹਦੀਵਾਲਾ 3 ਸਤੰਬਰ (PPT NEWS)
: ਜਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਸੁਪਰਵਾਈਜ਼ਰ ਅਤੇ ਡੀਐਸਪੀ ਸਬ-ਡਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਗੁਰਸਾਹਿਬ ਸਿੰਘ ਦੀ ਅਗਵਾਈ ਹੇਠ ਸਥਾਨਕ ਪੁਲਿਸ ਵਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗਿ੍ਫਤਾਰ ਕੀਤਾ ਗਿਆ।ਇਸ ਸਬੰਧੀ ਥਾਣਾ ਮੁੱਖੀ ਸਬ-ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਏਐਸਆਈ ਅਨਿਲ ਕੁਮਾਰ ਪੁਲਿਸ ਪਾਰਟੀ ਸਮੇਤ ਬਰਾਏ ਕਰਨੇ ਗਸਤ ਬਾ ਚੈਕਿੰਗ ਸੱਕੀ ਪੁਰਸਾ ਦੇ ਸਬੰਧ ਵਿੱਚ ਪਿੰਡ ਬਲਾਲਾ,ਕਾਲਰਾ, ਬਾਹਟੀਵਾਲ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪਿੰਡ ਬਲਾਲਾ ਤੋ ਥੋੜਾ ਗੜਦੀਵਾਲਾ ਸਾਇਡ ਸੀ ਤਾਂ ਇੱਕ ਮੋਨਾ ਨੌਜਵਾਨ ਆਪਣੇ ਸੱਜੇ ਹੱਥ ਵਿੱਚ ਕਾਲੇ ਰੰਗ ਦਾ ਮੋਮੀ ਲਿਫਾਫਾ ਫੜੀ ਆਉੰਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਲਿਫਾਫਾ ਨੂੰ ਘਾਹ ਵਿੱਚ ਸੁੱਟ ਕੇ ਖੇਤਾਂ ਵੱਲ ਨੂੰ ਖਿਸਕਣ ਲੱਗਾ। ਜਿਸਨੂੰ ਸ਼ੱਕ ਦੇ ਬਿਨਾਹ ਤੇ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗਗਨਪ੍ਰੀਤ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਲਾਲਾ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ।ਜਦੋਂ ਪੁਲੀਸ ਪਾਰਟੀ ਨੇ ਉੱਕਤ ਵਿਅਕਤੀ ਵੱਲੋ ਸੁੱਟੇ ਮੋਮੀ ਲਿਫਾਫੇ ਰੰਗ ਕਾਲਾ ਦੀ ਤਲਾਸੀ ਕਰਨ ਤੇ 40 ਗ੍ਰਾਮ ਨਸੀਲਾ ਪਦਾਰਥ ਬ੍ਰਾਮਦ ਹੋਇਆ ।ਪੁਲਿਸ ਵੱਲੋਂ ਗਗਨਪ੍ਰੀਤ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਲਾਲਾ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੂੰ 40 ਗ੍ਰਮ ਨਸੀਲਾ ਪਦਾਰਥ ਸਮੇਤ ਕਾਬੂ ਕਰਕੇ ਉਸਦੇ ਖਿਲਾਫ਼ 22-61-85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਇਸ ਮੌਕੇ ਥਾਣਾ ਮੁੱਖੀ ਸਬ-ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉੱਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਨਸੇ ਸਬੰਧੀ ਗੰਭੀਰਤਾ ਨਾਲ ਪੁੱਛਗਿਛ ਕਰਨ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।