ਗੁਰਦਾਸਪੁਰ 6 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 402 ਵੇਂ ਦਿਨ ਅੱਜ 319ਵੇਂ ਜਥੇ ਨੇ ਭੁੱਖ ਹੜਤਾਲ ਰੱਖੀ।ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਦਲਬੀਰ ਸਿੰਘ ਡੁਗਰੀ,ਜਰਨੈਲ ਸੰਗਾਲੇ ਚੱਕ,ਤਰਸੇਮ ਸਿੰਘ ਹਯਾਤਨਗਰ,ਸ਼ਿੰਗਾਰਾ ਸਿੰਘ ਆਈ ਟੀ ਆਈ,ਸੁਖਦੇਵ ਸਿੰਘ ਖੋਖਰ,ਹਰਭਜਨ ਸਿੰਘ ਗੁਰਦਾਸ ਨੰਗਲ ,ਕੈਪਟਨ ਲਖਵੰਤ ਸਿੰਘ ਗੁਰਦਾਸਪੁਰ ਆਦਿ ਨੇ ਇਸ ਵਿੱਚ ਹਿੱਸਾ ਲਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ,ਐੱਸ ਪੀ ਸਿੰਘ ਗੋਸਲ ,ਸ਼ਿਵ ਕੁਮਾਰ ਪਠਾਨਕੋਟ ਸੀ ਟੀ ਯੂ , ਜਗਜੀਤ ਸਿੰਘ ਲੂਣਾ,ਦਲਬੀਰ ਸਿੰਘ ਡੁੱਗਰੀ,ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ,ਨਰਿੰਦਰ ਸਿੰਘ ਕਾਹਲੋਂ,ਕਪੂਰ ਸਿੰਘ ਘੁੰਮਣ,ਸੁਖਦੇਵ ਸਿੰਘ ਅਲਾਵਲਪੁਰ,ਕੁਲਵੰਤ ਸਿੰਘ ਬਾਠ,ਕੈਪਟਨ ਹਰਭਜਨ ਸਿੰਘ ਢੇਸੀਆਂ,ਕਰਨੈਲ ਸਿੰਘ ਪੰਛੀ , ਪਲਵਿੰਦਰ ਸਿੰਘ ਲੰਬੜਦਾਰ,ਕਰਨੈਲ ਸਿੰਘ ਭੁਲੇਚੱਕ , ਹਰਦਿਆਲ ਸਿੰਘ ਸੰਧੂ ਆਦਿ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮੀਟਿੰਗ ਵਿਚ ਫੈਸਲੇ ਕੀਤੇ ਗਏ ਹਨ ਉਨ੍ਹਾਂ ਨੂੰ ਮੁਕੰਮਲ ਤੌਰ ਤੇ ਲਾਗੂ ਕਰਦਿਆਂ ਪਿੰਡ ਪਿੰਡ ਸੁਨੇਹੇ ਦਿੱਤੇ ਜਾਣਗੇ ਅਤੇ ਸਾਰੀਆਂ ਜਥੇਬੰਦੀਆਂ ਦੀਆਂ ਟੀਮਾਂ ਸਮੂਹਕ ਤੌਰ ਤੇ ਪਿੰਡ ਪੈਰ ਪਹੁੰਚਣਗੀਆਂ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਹਿੱਤ ਤਿਆਰ ਕੀਤਾ ਜਾਵੇਗਾ ।ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਸ ਨੇ ਕਾਲੇ ਕਾਨੂੰਨ ਜਲਦੀ ਰੱਦ ਨਾ ਕਿਤੇ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਰੂਪ ਅਖਤਿਆਰ ਕਰੇਗਾ ।
ਸਿੰਧੂ ਬਾਰਡਰ ਉੱਪਰ ਦੀਵਾਲੀ ਵਾਲੇ ਦਿਨ ਟੈਂਟਾਂ ਨੂੰ ਅੱਗ ਲਾਏ ਜਾਣ ਦੀ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਦੀ ਸਾਜ਼ਿਸ਼ ਅਤੇ ਸ਼ਹਿ ਨਾਲ ਹੋ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ , ਕਿਰਪਾਲ ਸਿੰਘ ਦਬੁਰਜੀ , ਦਵਿੰਦਰ ਸਿੰਘ ਖਹਿਰਾ , ਤਰਸੇਮ ਸਿੰਘ ਹਯਾਤਨਗਰ,ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ , ਤਰਲੋਕ ਸਿੰਘ,ਸ਼ਿੰਗਾਰਾ ਸਿੰਘ,ਜਸਵੰਤ ਸਿੰਘ ਪਾਹੜਾ, ਅਮਰਪਾਲ ਸਿੰਘ ਟਾਂਡਾ,ਹੀਰਾ ਸਿੰਘ ਸੈਣੀ,ਸੁਰਜਣ ਸਿੰਘ ਬਾਊਪੁਰ,ਕੈਪਟਨ ਹਰਭਜਨ ਸਿੰਘ ਢੇਸੀਆਂ,ਸੰਦੀਪ ਸਿੰਘ ਉੱਚਾ ਧਕਾਲਾ,ਲਵਪ੍ਰੀਤ ਸਿੰਘ,ਰਤਨ ਸਿੰਘ ਗੋਸਲ,ਰਘਬੀਰ ਸਿੰਘ ਉੱਚਾ ਧਕਾਲਾ , ਹਰਦਿਆਲ ਸਿੰਘ ਬੱਬੇਹਾਲੀ ਆਦਿ ਹਾਜ਼ਰ ਸਨ।