ਫਗਵਾੜਾ (ਲਾਲੀ ਦਾਦਰ )
*ਰੂੜ੍ਹੀਵਾਦੀ ਸਮਾਜ ‘ਚ ਸਾਵਿਤਰੀ ਬਾਈ ਫੂਲੇ ਦਾ ਅੱਤਿਆਚਾਰ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਸੀ – ਬੁਲਾਰੇ
*ਸਮਾਜ ‘ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਨੂੰ ਕੀਤਾ ਸਨਮਾਨਤ
4 ਜਨਵਰੀ : ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਐਂਡ ਡਿਵੈਲਪਮੈਂਟ ਕਲੱਬ (ਰਜਿ.)ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਵਲੋਂ ਸਾਵਿਤਰੀ ਬਾਈ ਫੂਲੇ ਦੀ 192 ਵੀ ਜਯੰਤੀ ਪ੍ਰਵਾਸੀ ਭਾਰਤੀ ਅਸ਼ਵਨੀ ਪੰਡੋਰੀ ਅਤੇ ਉਹਨਾਂ ਦੀ ਧਰਮ ਪਤਨੀ ਮਾਨਸੀ ਦਾਦਰਾ (ਇਟਲੀ) ਦੇ ਸਹਿਯੋਗ ਅਤੇ ਕਲੱਬ ਦੀ ਮੀਤ ਪ੍ਰਧਾਨ ਨਰਿੰਦਰ ਕੌਰ ਦੀ ਅਗਵਾਈ ਹੇਠ ਡਾ. ਬੀ.ਆਰ. ਅੰਬੇਡਕਰ ਭਵਨ/ਪਾਰਕ ਪਿੰਡ ਢੱਕ ਪੰਡੋਰੀ ਵਿਖੇ ਮਨਾਈ ਗਈ। ਇਸ ਦੌਰਾਨ ਸਾਵਿਤਰੀ ਬਾਈ ਫੁੂਲੇ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੀਟੂ ਬਾਈ ਚੱਕ ਹਕੀਮ, ਰਾਜਵੀਰ ਗੰਗੜ ਯੂ.ਐਸ.ਏ., ਮਨੀ ਚੌਹਾਨ ਰੁੜਕਾ (ਇਟਲੀ) ਅਤੇ ਅਸ਼ਵਨੀ ਪੰਡੋਰੀ (ਇਟਲੀ) ਨੇ ਦੱਸਿਆ ਕਿ ਸਾਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਹ ਭਾਰਤ ਦੀ ਪਹਿਲੀ ਕੁੜੀਆਂ ਦੀ ਪਾਠਸ਼ਾਲਾ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੀ ਸੰਸਥਾਪਕ ਸਨ। ਸਾਵਿਤਰੀ ਬਾਈ ਫੂਲੇ ਨੇ ਉਸ ਦੌਰ ਵਿੱਚ ਕੰਮ ਸ਼ੁਰੂ ਕੀਤਾ ਜਦੋਂ ਧਾਰਮਿਕ ਅੰਧਵਿਸ਼ਵਾਸ, ਰੂੜੀਵਾਦ, ਛੂਆਛਾਤ, ਦਲਿਤਾਂ ਅਤੇ ਇਸਤਰੀਆਂ ਉੱਤੇ ਮਾਨਸਿਕ ਅਤੇ ਸਰੀਰਕ ਜ਼ੁਲਮ ਆਪਣੀ ਸਿਖਰਾਂ ‘ਤੇ ਸੀ। ਬਾਲ-ਵਿਆਹ, ਸਤੀ ਪ੍ਰਥਾ, ਵਿਧਵਾ ਇਸਤਰੀ ਦੇ ਨਾਲ ਗੈਰ ਮਨੁੱਖੀ ਸਲੂਕ, ਬੇਮੇਲ ਵਿਆਹ, ਬਹੁਪਤਨੀ ਵਿਆਹ ਆਦਿ ਪ੍ਰਥਾਵਾਂ ਜੋਰਾਂ ਤੇ ਸਨ। ਅਜਿਹੇ ਸਮੇਂ ਸਾਵਿੱਤਰੀ ਬਾਈ ਫੂਲੇ ਅਤੇ ਉਹਨਾਂ ਦੇ ਪਤੀ ਜੋਤੀਬਾ ਫੂਲੇ ਦਾ ਸਮਾਜ ‘ਚ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਦੇ ਸਮਾਨ ਸੀ। ਸਾਵਿਤਰੀ ਬਾਈ ਫੂਲੇ ਨੇ ਆਪਣੇ ਪਤੀ ਨਾਲ ਮਿਲ ਕੇ ਬਿਨਾਂ ਕਿਸੇ ਆਰਥਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲੇ। ਪਲੇਗ ਦੀ ਵਿਸ਼ਵਵਿਆਪੀ ਤੀਜੀ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਇੱਕ ਕਲੀਨਿਕ ਵੀ ਖੋਲਿ੍ਹਆ। ਪਾਂਡੁਰੰਗ ਬਾਬਾਜੀ ਗਾਇਕਵਾੜ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਅਤੇ ਇਸੇ ਬਿਮਾਰੀ ਨਾਲ ਜੱਦੋਜਹਿਦ ਦੌਰਾਨ ਅਖੀਰ 10 ਮਾਰਚ 1897 ਨੂੰ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ। ਬੁਲਾਰਿਆਂ ਨੇ ਕਿਹਾ ਕਿ ਸਾਵਿਤਰੀ ਬਾਈ ਫੂਲੇ ਦੇ ਜੀਵਨ ਤੋਂ ਅਜੋਕੀ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਵੱਖ-ਵੱਖ ਖੇਤਰ ਵਿਚ ਵਢਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਅਤੇ ਪਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ। ਕਲੱਬ ਦੀ ਮੀਤ ਪ੍ਰਧਾਨ ਨਰਿੰਦਰ ਕੌਰ ਨੇ ਅਖੀਰ ਵਿਚ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਸੁਰਜੀਤ ਕੌਰ ਸਰਪੰਚ, ਪੰਚਾਇਤ ਮੈਂਬਰ ਜਸਵਿੰਦਰ ਕੌਰ, ਰਿਤੂ ਰਾਣੀ, ਭੋਲੀ ਅਤੇ ਰਾਣੋਂ ਤੋਂ ਇਲਾਵਾ ਬੀਬੀ ਸੁਰਜੀਤ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਬਲਵੀਰ ਕੌਰ, ਸੁਨੀਤਾ ਰਾਣੀ, ਰਾਮ ਮੂਰਤੀ ਪ੍ਰਧਾਨ, ਵਿਜੇ ਪੰਡੋਰੀ ਚੇਅਰਮੈਨ, ਅਮਨਦੀਪ ਕੌਰ ਕੈਸ਼ੀਅਰ, ਸਰਬਜੀਤ ਰਾਮ, ਦਲਬੀਰ ਕੁਮਾਰ, ਹੀਰਾ ਲਾਲ, ਅਜੇ ਕੁਮਾਰ, ਜਸਪਾਲ ਸਿੰਘ ਜੱਸਾ, ਸੰਦੀਪ ਕੁਮਾਰ, ਪਰਮਜੀਤ ਕੁਮਾਰ, ਰਾਜੂ ਦਾਦਰ, ਸੋਨੀਆ, ਮੋਨਿਕਾ, ਅਮਨਦੀਪ ਕੌਰ, ਮਨਦੀਪ ਕੌਰ, ਰਜਨੀ, ਰਿੰਪੀ, ਗੀਤਾ ਰਾਣੀ ਆਦਿ ਹਾਜਰ ਸਨ।
ਤਸਵੀਰ ਸਮੇਤ।








