Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 134 ਗੱਟੂ ਚਾਇਨਾ ਡੋਰ ਸਮੇਤ 3 ਪੁਲਿਸ ਅੜਿੱਕੇ

134 ਗੱਟੂ ਚਾਇਨਾ ਡੋਰ ਸਮੇਤ 3 ਪੁਲਿਸ ਅੜਿੱਕੇ

ਗੜਸ਼ੰਕਰ / ਸਦਰ /ਟਾਂਡਾ (ਬਿਊਰੋ) 

ਗੜਸ਼ੰਕਰ :ਪੁਲਿਸ ਐਫ ਆਈ ਆਰ ਮੁਤਾਬਿਕ ਏ. ਐਸ. ਆਈ ਸੁੱਖਰਾਮ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਦੇ ਸਬੰਧ ਵਿੱਚ ਅਨੰਦਪੁਰ ਚੌਂਕ ਗੜਸੰਕਰ ਮੌਜੂਦ ਸੀ ਤਾਂ ਮੁਖਬਾਰ ਖਾਸ ਨੇ ਮਲਾਕੀ ਹੋ ਕੇ ਇਤਲਾਹ ਦਿੱਤੀ ਕਿ ਸ਼ਿਵ ਕੁਮਾਰ ਪੁੱਤਰ ਸੋਮ ਨਾਥ ਵਾਸੀ ਥੋੜਾ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਪਿੰਡ ਬੜੇ ਮੁਹੱਲੇ ਵਿੱਚ ਦੁਕਾਨ ਤੇ ਸ਼ਰੇਆਮ ਹਾਇਨਾ ਡੋਰ ਦੇਹ ਰਿਹਾ ਹੈ ।ਜਿਸ ਤੇ ਏ ਐਸ ਆਈ ਸੁੱਖਰਾਮ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਬੋੜਾ ਪੂਜਾ ਜਿੱਥੇ ਉਕਤ ਦੋਸ਼ੀ ਵੱਲੋ ਚਾਇਨਾ ਡੋਰ ਵੇਚਣੀ ਪਾਈ ਗਈ ਜਿਸ ਨੇ ਮਾਨਯੋਗ ਡੀ ਸੀ ਸਾਹਿਬ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮੁਕੱਦਮਾ ਦਰਜ ਕੀਤਾ ਗਿਆ।

ਸਦਰ : ਇਸੇ ਤਰ੍ਹਾਂ ਏ.ਐਸ.ਆਈ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਅੱਡਾ ਬਜਵਾੜਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਕੇਸ਼ ਕੁਮਾਰ ਪੁੱਤਰ ਲਸ਼ਕਰ ਰਾਮ ਵਾਸੀ ਬੁਲਾਵਾੜੀ ਪਾਬੰਦੀ ਸ਼ੁਦਾ ਵਾਈਨਾ ਡੋਰ ਵੇਚਦਾ ਹੈ ਤੇ ਅੱਜ ਵੀ ਡੋਰ ਝੋਲੇ ਵਿੱਚ ਪਾ ਕੇ ਵੇਚਣ ਜਾ ਰਿਹਾ ਹੈ ਜੋ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਜਿਸਨੂੰ ਬੁਲਾਵਾੜੀ ਤੋਂ ਕਾਬੂ ਕਰਕੇ ਉਸਦੇ ਪਾਸ ਝੋਲੇ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋਂ 4 ਗੱਟੂ ਚਾਈਨਾ ਡੋਰ ਬ੍ਰਾਮਦ ਕੀਤੀ ਗਈ। ਜਿਸ ਨੇ ਮਾਨਯੋਗ ਡੀ.ਸੀ ਸਾਹਿਬ ਵੱਲੋਂ ਜਾਰੀ ਹੁਕਮ ਨੰਬਰੀ 17870–17910,MA Dat. 25-11-2022 ਦੀ ਉਲੰਘਣਾ ਕਰਨ ਤੇ ਮੁਕੱਦਮਾ ਦਰਜ਼ ਕੀਤਾ ਗਿਆ।

ਟਾਂਡਾ : ਇਸੇ ਤਰ੍ਹਾਂ ਏ ਐਸ ਆਈ ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਦੌਰਾਨੇ ਗਸਤ ਬਾ ਤ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸਿਵਲ ਹਸਪਤਾਲ ਟਾਂਡਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਸੱਮੀ ਸੁਦੇਸ਼ ਰਾਣੀ ਉਕਤ ਦੂਜੀਆਂ ਡੋਰਾਂ ਦੀ ਆੜ ਵਿਚ ਪਾਬੰਦੀ ਸ਼ੁਦਾ ਚਾਈਨਾ ਡੋਰ ਵੇਚਦੀ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਹੋ ਸਕਦੀ ਹੈ। ਜਿਸਤੇ ਏ ਐਸ.ਆਈ ਗੁਰਮੀਤ ਸਿੰਘ ਨੇ ਸਾਥੀ ਕੁਮਚਾਰੀਆਂ ਨਾਲ ਦੁਕਾਨ ਤੇ ਰੇਡ ਕਰਕੇ 130 ਚਾਈਨਾ ਡੋਰ ਦੇ ਗੋਲੇ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ।