Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ 21ਵਾਂ ਮਹਾਨ ਕੀਰਤਨ ਦਰਬਾਰ 2 ਅਕਤੂਬਰ ਨੂੰ….

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ 21ਵਾਂ ਮਹਾਨ ਕੀਰਤਨ ਦਰਬਾਰ 2 ਅਕਤੂਬਰ ਨੂੰ….

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ 21ਵਾਂ ਮਹਾਨ ਕੀਰਤਨ ਦਰਬਾਰ 2 ਅਕਤੂਬਰ ਨੂੰ

20 ਸਤੰਬਰ : ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੈਂਚਾਂ ਹੁਸ਼ਿਆਰਪੁਰ ਵੱਲੋਂ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ 21ਵਾਂ ਮਹਾਨ ਮਹਾਨ ਕੀਰਤਨ ਦਰਬਾਰ 2 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਸੈਂਚਾਂ ਵਿਖੇ ਕਰਵਾਇਆ ਜਾ ਰਿਹਾ ਹੈ। ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਕਮਾਲਪੁਰ ਵਿਖੇ ਸਭਾ ਦੇ ਪ੍ਰਧਾਨ ਇੰਜੀ: ਜਗਦੀਸ਼ ਲਾਲ ਬੱਧਣ ਦੀ ਅਗਵਾਈ ਵਿਚ ਹੋਈ। ਜਾਣਕਾਰੀ ਦਿੰਦਿਆਂ ਇੰਜੀ: ਜਗਦੀਸ਼ ਲਾਲ ਬੱਧਣ, ਇੰਜੀ: ਸਰਬਜੀਤ ਸਿੰਘ ਵਿਰਦੀ, ਐੱਸਐਮਓ ਮਨੋਹਰ ਲਾਲ, ਐਡਵੋਕੇਟ ਕਮਲਜੀਤ ਸਿੰਘ ਸਰੋਆ, ਪ੍ਰੇਮ ਸਿੰਘ ਖ਼ਾਨਪੁਰ ਥਿਆੜਾ, ਰਾਮਜੀ ਦਾਸ, ਬਲਵਿੰਦਰ ਕੁਮਾਰ ਟੂਰਾ ਗਾਗਨੋਲੀ, ਇੰਜੀ: ਬਲਵੀਰ ਕੁਮਾਰ, ਕੈਪਟਨ ਗਿਆਨ ਚੰਦ, ਸਤੀਸ਼ ਖਾਨਪੁਰੀ, ਇੰਜੀ ਗੁਰਵੰਤ ਸਿੰਘ ਆਦਿ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸਮਰਪਿਤ ਇਹ ਕੀਰਤਨ ਦਰਬਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸਜਾਇਆ ਜਾਵੇਗਾ। ਇਸ ਮੌਕੇ ਜਿੱਥੇ ਵਿਸ਼ਵ ਪ੍ਰਸਿੱਧ ਕੀਰਤਨੀ ਜਥੇ ਪਹੁੰਚਣਗੇ ਉਥੇ ਹੀ ਦੇਸ਼ ਭਰ ਤੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਅਤੇ ਵਿਚਾਰਾਂ ਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਂਪੁਰਸ਼ ਅਤੇ ਵਿਦਵਾਨ ਵੀ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਕੀਰਤਨ ਦਰਬਾਰ ਵਿੱਚ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਕੈਂਪ, ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਮੌਕੇ ਕੀਰਤਨ ਦਰਬਾਰ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਗਿਆਨ ਚੰਦ ਖ਼ਾਨਪੁਰ ਥਿਆੜਾ, ਬਲਵਿੰਦਰ ਸਿੰਘ ਆਦਮਵਾਲ, ਕ੍ਰਿਸ਼ਨ ਲਾਲ ਦੜੋਚ, ਡਾ. ਜਗਤਾਰ ਸਿੰਘ, ਕੈਪਟਨ ਨਿਰਵੈਰ ਸਿੰਘ, ਮਾਸਟਰ ਸੁਰਜੀਤ ਕੁਮਾਰ, ਸਰਵਣ ਚੰਦ, ਅਵਤਾਰ ਚੰਦ, ਨਸੀਬ ਚੰਦ ਤੇ ਕਮਲਜੀਤ ਆਦਿ ਵੀ ਹਾਜ਼ਰ ਸਨ।

ਕੈਪਸ਼ਨ : ਪਿੰਡ ਸੈਂਚਾਂ ਵਿਖੇ 2 ਅਕਤੂਬਰ ਦੇ ਕੀਰਤਨ ਦਰਬਾਰ ਦਾ ਪੋਸਟਰ ਜਾਰੀ ਕਰਦੇ ਹੋਏ ਐਕਸੀਅਨ ਜਗਦੀਸ਼ ਲਾਲ ਬੱਧਣ ਕੇ ਕਮੇਟੀ ਦੇ ਅਹੁਦੇਦਾਰ।