ਗੜ੍ਹਦੀਵਾਲਾ (ਚੌਧਰੀ)
: ਅੱਜ ਗੜਦੀਵਾਲਾ ਜਿਲਾ ਜਨਰਲ ਸਕੱਤਰ ਯੋਗੇਸ਼ ਸਪਰਾ ਦੇ ਦਫਤਰ ਵਿੱਖੇ ਸੰਗਠਨ ਪਰਵ ਦੀ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਸੰਗਠਨ ਪਰਵ ਇੰਚਾਰਜ ਰਘੁਨਾਥ ਸਿੰਘ ਰਾਣਾ ਅਤੇ ਪੂਰਵ ਜਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਵਰਕਸ਼ਾਪ ਵਿੱਚ ਆਉਣ ਵਾਲੇ ਬੂਥਾਂ ਦੇ ਇਲੈਕਸ਼ਨ,ਮੰਡਲਾਂ ਦੇ ਇਲੈਕਸ਼ਨ ਅਤੇ ਜ਼ਿਲ੍ਹੇ ਦੇ ਇਲੈਕਸ਼ਨ ਦੇ ਬਾਰੇ ਚਰਚਾ ਹੋਈ। ਨਾਲ ਹੀ ਨਾਲ ਦਿੱਲੀ ਵਿੱਚ ਵੱਡੀ ਜਿੱਤ ਭਾਜਪਾ ਨੇ ਹਾਸਿਲ ਕੀਤੀ ਉਸ ਜਿੱਤ ਦੀ ਵਧਾਈ ਸਾਰੇ ਭਾਜਪਾ ਕਾਰਕਰਤਾਵਾਂ ਨੂੰ ਦਿੱਤੀ ਗਈ ਅਤੇ ਆਉਣ ਵਾਲੇ 2027 ਦੇ ਚੁਣਾਵਾਂ ਵਿੱਚ ਭਾਜਪਾ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਭਾਰੀ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਮੰਡਲ ਪ੍ਰਧਾਨ ਗੜਦੀਵਾਲਾ ਗੋਪਾਲ ਐਰੀ,ਡਾਕਟਰ ਵਿਜੇ, ਡਾਕਟਰ ਸਵਰਨਕਾਂਤ, ਸ਼ਿਵ ਪ੍ਰਧਾਨ, ਕੈਪਟਨ ਸਵਰਨ ਸਿੰਘ, ਜਗਦੇਵ ਸਿੰਘ, ਪੱਪੂ ਭਣੋਵਾਲ, ਪਿੰਕੀ ਭਾਣੋਵਾਲ, ਮੰਗਲ ਸਿੰਘ,ਰੀਨਾ ਕੁਮਾਰੀ,ਸੁਦੇਸ਼ ਰਾਣੀ, ਸਚਿਨ ਖਿੰਦੜੀ, ਪਵਨ ਗੁਪਤਾ, ਸਰਬਜੀਤ ਸਿੰਘ,ਅਨੂਪ ਰਾਮਟਵਾਲੀ, ਰਾਜ, ਨਰੇਸ਼ ਕੁਮਾਰ ਪਰਮਾਰ, ਰਣਜੀਤ ਸਿੰਘ ਮਾਂਗੜ, ਨਰਿੰਦਰ ਸਿੰਘ,ਸਰਬਜੀਤ ਸਿੰਘ ਭਾਟੀਆ, ਸੁਰਿੰਦਰ ਜੀ,ਰਾਜਾ ਗੁਪਤਾ, ਰਮਨ ਬਾਟੀਵਾਲ ਆਦਿ ਭਾਜਪਾ ਵਰਕਰ ਹਾਜ਼ਰ ਸਨ।