Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ’ -ਦੌੜ, ਬੈਡਮਿੰਟਨ ਤੇ ਖੋ-ਖੋ ਦੇ….

ਖੇਡਾਂ ਵਤਨ ਪੰਜਾਬ ਦੀਆਂ’ -ਦੌੜ, ਬੈਡਮਿੰਟਨ ਤੇ ਖੋ-ਖੋ ਦੇ….

ਹੁਸ਼ਿਆਰਪੁਰ(ਬਿਊਰੋ) 

‘ਖੇਡਾਂ ਵਤਨ ਪੰਜਾਬ ਦੀਆਂ’ -ਦੌੜ, ਬੈਡਮਿੰਟਨ ਤੇ ਖੋ-ਖੋ ਦੇ ਮੁਕਾਬਲੇ ਰਹੇ ਰੌਚਕ

14 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਕਰਵਾਏ ਗਏ ਦੌੜ, ਬੈਡਮਿੰਟਨ ਤੇ ਖੋ-ਖੋ ਮੁਕਾਬਲੇ ਕਾਫ਼ੀ ਰੌਚਕ ਰਹੇ। ਇਸ ਦੌਰਾਨ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਤੇ ਤਕਨੀਕ ਨਾਲ ਆਪਣਾ-ਆਪਣਾ ਸਥਾਨ ਬਣਾਇਆ।

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਰਦਾਂ ਦੇ 40-50 ਉਮਰ ਵਰਗ ਦੀ 400 ਮੀਟਰ ਦੌੜ ਵਿਚ ਹੁਸ਼ਿਆਰਪੁਰ-2 ਦਾ ਮਨਜੀਤ ਸਿੰਘ ਪਹਿਲੇ, ਭੂੰਗਾ ਦਾ ਮਨਦੀਪ ਸਿੰਘ ਦੂਜੇ ਤੇ ਪਰਸ਼ੋਤਮ ਲਾਲ ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਵਿਚ ਦਸੂਹਾ ਦਾ ਮਿਥੁਨ ਪਹਿਲੇ, ਹੁਸ਼ਿਆਰਪੁਰ-2 ਦਾ ਜਸਵਿੰਦਰ ਦੂਜੇ ਅਤੇ ਮਾਹਿਲਪੁਰ ਦਾ ਦਲਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਵਿਚ ਲੜਕੀਆਂ ਦੀ ਦੌੜ ਵਿਚ ਦਸੂਹਾ ਦੀ ਗੁਗ ਕੌਰ ਪਹਿਲੇ, ਟਾਂਡਾ ਦੀ ਅਨਾਮਿਕਾ ਦੂਜੇ ਅਤੇ ਹੁਸ਼ਿਆਰਪੁਰ-1 ਦੀ ਲਵਨੀਤ ਤੀਜੇ ਸਥਾਨ ’ਤੇ ਰਹੀ। ਅੰਡਰ-21 ਵਿਚ ਦਸੂਹਾ ਦੀ ਪੂਜਾ ਪਹਿਲੇ, ਟਾਂਡਾ ਦੀ ਤਰਨਪ੍ਰੀਤ ਦੂਜੇ ਅਤੇ ਟਾਂਡਾ ਦੀ ਸ਼ਰਨਦੀਪ ਤੀਜੇ ਸਥਾਨ ’ਤੇ ਰਹੀ।
ਅੰਡਰ-17 ਲੜਕਿਆਂ ਦੀ 1500 ਮੀਟਰ ਦੌੜ ਵਿਚ ਅਰੁਣ ਕੈਥਵਾਲ ਪਹਿਲੇ, ਟਾਂਡਾ ਦਾ ਅਸ਼ੋਕ ਕੁਮਾਰ ਦੂਜੇ ਅਤੇ ਮਾਹਿਲਪੁਰ ਦਾ ਨੇਮਪਾਲ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਵਿਚ ਟਾਂਡਾ ਦੀ ਸਿਮਰਨ ਪਹਿਲੇ, ਦਸੂਹਾ ਦੀ ਕਮਲਪ੍ਰੀਤ ਤੀਜੇ ਤੇ ਟਾਂਡਾ ਦੀ ਨਵਪ੍ਰੀਤ ਤੀਜੇ ਸਥਾਨ ’ਤੇ ਰਹੀ। ਮਰਦਾਂ ਦੇ 40-50 ਉਮਰ ਵਰਗ ਵਿਚ ਟਾਂਡਾ ਦੇ ਭਜਨ ਲਾਲ ਜੇਤੂ ਰਹੇ। ਇਸਤਰੀਆਂ ਦੇ 21-40 ਉਮਰ ਵਰਗ ਵਿਚ ਟਾਂਡਾ ਦੀ ਜਿਓਤੀ ਜੇਤੂ ਰਹੀ। ਲੜਕਿਆਂ ਦੇ ਅੰਡਰ-21 ਵਿਚ ਟਾਂਡਾ ਦਾ ਅਜੇ ਕੁਮਾਰ ਪਹਿਲੇ, ਭੂੰਗਾ ਦਾ ਜਤਿਨਜੀਤ ਸਿੰਘ ਦੂਜੇ ਤੇ ਟਾਂਡਾ ਅਜਰ ਤੀਜੇ ਸਥਾਨ ’ਤੇ ਰਿਹਾ। ਮਰਦਾਂ ਦੇ 21-40 ਉਮਰ ਵਰਗ ਵਿਚ ਦਸੂਹਾ ਦਾ ਰਮਨ ਕੁਮਾਰ ਪਹਿਲੇ, ਮੁਕੇਰੀਆਂ ਦਾ ਸ਼ਰਨਜੀਤ ਸਿੰਘ ਦੂਜੇ ਅਤੇ ਹੁਸ਼ਿਆਰਪੁਰ-2 ਦਾ ਹਰਮਨ ਤੀਜੇ ਸਥਾਨ ’ਤੇ ਰਿਹਾ।। ਅੰਡਰ-21 ਲੜਕੀਆਂ ਵਿਚ ਭੁੰਗਾ ਦੀ ਦੀਆ ਪਹਿਲੇ ਤੇ ਭੁੰਗਾ ਦੀ ਪੂਜਾ ਦੂਜੇ ਸਥਾਨ ’ਤੇ ਰਹੀ।
ਅੰਡਰ-17 ਲੜਕੀਆਂ ਦੀ 400 ਮੀਟਰ ਦੌੜ ਵਿਚ ਗੜ੍ਹਸ਼ੰਕਰ ਦੀ ਲਵਪ੍ਰੀਤ ਪਹਿਲੇ, ਭੂੰਗਾ ਦੀ ਰਵਦੀਪ ਦੂਜੇ ਸਥਾਨ ’ਤੇ ਰਹੀ। ਅੰਡਰ-14 ਲੜਕਿਆਂ ਦੀ 600 ਮੀਟਰ ਦੌੜ ਵਿਚ ਟਾਂਡਾ ਦਾ ਸ਼ਿਵਮ ਪਹਿਲੇ, ਹੁਸ਼ਿਆਰਪੁਰ-1 ਦਾ ਆਰੀਅਨ ਅਰੋੜਾ ਦੂਜਾ ਤੇ ਮਾਹਿਲਪੁਰ ਦਾ ਰਾਘਵ ਕੌਸ਼ਲ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਦੀ 400 ਮੀਟਰ ਦੌੜ ਵਿਚ ਟਾਂਡਾ ਦਾ ਹਰਜੋਤ ਸਿੰਘ ਪਹਿਲੇ, ਗੜ੍ਹਸ਼ੰਕਰ ਦਾ ਪ੍ਰਿੰਸ ਦੂਜੇ ਅਤੇ ਭੂੰਗਾ ਦਾ ਅਨਿਕੇਤ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਲੜਕਿਆਂ ਦੀ 400 ਮੀਟਰ ਦੌੜ ਵਿਚ ਦਸੂਹਾ ਦਾ ਹਰਸ਼ਾਮ ਸਿੰਘ ਪਹਿਲੇ, ਭੂੰਗਾ ਦਾ ਸਰਤਾਜ ਸਿੰਘ ਦੂਜੇ ਅਤੇ ਹੁਸ਼ਿਆਰਪੁਰ-1 ਦਾ ਜੇਮਨ ਵਰਜੋ ਤੀਜੇ ਸਥਾਨ ’ਤੇ ਰਿਹਾ।
ਬੈਡਮਿੰਟਨ ਅੰਡਰ-17 ਲੜਕਿਆਂ ਵਿਚ ਸਨਪ੍ਰੀਤ, ਨੀਤਿਸ਼ ਕੁਮਾਰ ਗੌਤਮ, ਗੌਰਿਸ਼ ਸੌਂਧੀ, ਗੁਰਨਾਜ ਸਿੰਘ, ਸੰਚਿਤ ਓਹਰੀ, ਸੁਤੇਜ ਸ਼ਰਮਾ ਤੇ ਮਨਸ਼ਾਂਤਸਿੰਘ ਜੇਤੂ ਰਹੇ। ਅੰਡਰ-17 ਲੜਕੀਆਂ ਵਿਚ ਅਸ਼ਵਿਤਾ ਸ਼ਰਮਾ, ਈਸ਼ਵੀਰ ਮਨਹੋਤਾ, ਸਰਿਸ਼ਟੀ ਜਗਕੋਤਰਾ, ਗੁਰਲੀਨ ਕੌਰ, ਜਿਓਂਤੀ ਕੌਸ਼ਨ ਤੇ ਕਨਿਨ ਮਲਿਕ ਜੇਤੂ ਰਹੀ।
ਖੋ-ਖੋ ਅੰਡਰ-17 ਦੇ ਮੁਕਾਬਲਿਆਂ ਵਿਚ ਦਸੂਹਾ ਤੇ ਮਾਹਿਲਪੁਰ ਦੇ ਮੁਕਾਬਲਿਆਂ ਵਿਚ ਦਸੂਹਾ ਜੇਤੂ ਰਿਹਾ। ਤਲਵਾੜਾ ਤੇ ਭੂੰਗਾ ਦੇ ਮੁਕਾਬਲਿਆਂ ਵਿਚ ਭੂੰਗਾ, ਹੁਸ਼ਿਆਰਪੁਰ-1 ਅਤੇ ਟਾਂਡਾ ਦੇ ਮੁਕਾਬਲਿਆਂ ਵਿਚ ਟਾਂਡਾ ਜੇਤੂ ਰਿਹਾ। ਭੂੰਗਾ ਤੇ ਟਾਂਡਾ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਭੂੰਗਾ ਜੇਤੂ ਰਿਹਾ। ਦਸੂਹਾ ਤੇ ਭੂੰਗਾ ਦੇ ਸੈਮੀਫਾਈਨਲ ਵਿਚ ਭੂੰਗਾ ਜੇਤੂ ਰਿਹਾ। ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਹੁਸ਼ਿਆਰਪੁਰ-1 ਤੇ ਗੜ੍ਹਸ਼ੰਕਰ ਦੇ ਮੁਕਾਬਲਿਆਂ ਵਿਚ ਗੜ੍ਹਸ਼ੰਕਰ, ਭੂੰਗਾ ਤੇ ਮਾਹਿਲਪੁਰ ਦੇ ਮੁਕਾਬਲਿਆਂ ਵਿਚ ਭੂੰਗਾ ਜੇਤੂ ਰਿਹਾ।