ਗੜਸ਼ੰਕਰ 21 ਫਰਵਰੀ (PPT NEWS)
: ਤਿੰਨ ਨਸ਼ਾ ਤਸਕਰਾਂ ਨੂੰ ਇੱਕ ਦੇਸੀ ਪਿਸਟਲ ਤੇ 15 ਜਿੰਦਾ ਰੋਂਦ ਤੇ ਨਸ਼ੀਲੇ ਪਦਾਰਥਾਂ ਸਮੇਤ ਗੜਸ਼ੰਕਰ ਪੁਲਿਸ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਅਵਨੀਤ ਸਿੰਘ ਉਰਫ ਅੱਬੂ ਪੁੱਤਰ ਗੁਰਪਾਲ ਸਿੰਘ ਵਾਸੀ ਖੱਟਕੜ ਕਲਾਂ ਥਾਣਾ ਸਦਰ ਬੰਗਾ ਜਿਲ੍ਹਾ ਸ਼.ਭ.ਸ ਨਗਰ ਤੇ ਅਕਾਸ਼ਦੀਪ ਭੱਟੀ ਉਰਫ ਆਸ਼ੂ ਪੁੱਤਰ ਰਾਜ ਕੁਮਾਰ ਵਾਸੀ ਖੱਟਕੜ ਕਲਾਂ ਥਾਣਾ ਸਦਰ ਬੰਗਾ ਜਿਲ੍ਹਾ ਸ.ਭ.ਸ.ਨਗਰ ਵਜੋਂ ਹੋਈ ਹੈ ।
ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਸ਼ਤੀਸ਼ ਕੁਮਾਰ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ .ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 21-2-24 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਇੰਸ: ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਵਾ ਚੈਕਿੰਗ ਸੱਕੀ ਪੁਰਸ਼ਾ ਦੇ ਸਬੰਧ ਵਿਚ ਸਪੈਸ਼ਲ ਨਾਕਾਬੰਦੀ ਪੁਲ ਨਹਿਰ ਬੰਗਾ ਰੋਡ ਗੜਸ਼ੰਕਰ ਮੋਜੂਦ ਸੀ ਕਿ ਇੱਕ ਗੱਡੀ ਜਿਸਦਾ ਨੰਬਰ ਪੀ ਬੀ -02-ਏ ਜੇ-6494 ਮਾਰਕਾ ALTO LXI ਜੋ ਤੇਜ ਰਫਤਾਰੀ ਨਾਲ ਨਾਕਾ ਵੱਲ ਆਈ ਜਿਸਨੂੰ ਸ਼ੱਕ ਦੀ ਬਿਨਾ ਤੇ ਬੜੀ ਹੀ ਮੁਸਤੈਦੀ ਨਾਲ ਰੋਕਿਆ। ਜਿਸ ਵਿੱਚ ਦੋ ਮੋਨੇ ਨੌਜਵਾਨ ਸਵਾਰ ਸਨ । ਜਿਨਾ ਨੂੰ ਗੱਡੀ ਤੋਂ ਉਤਾਰ ਕੇ ਕਾਬੂ ਕਰਕੇ ਨਾਮ ਪਤਾ ਪੁਛਿਆ ਗੱਡੀ ਚਾਲਕ ਨੇ ਆਪਣਾ ਨਾਮ ਅਵਨੀਤ ਸਿੰਘ ਉਰਫ ਅੱਬੂ ਪੁੱਤਰ ਗੁਰਪਾਲ ਸਿੰਘ ਵਾਸੀ ਖੱਟਕੜ ਕਲਾਂ ਥਾਣਾ ਸਦਰ ਬੰਗਾ ਜਿਲ੍ਹਾ ਸ਼.ਭ.ਸ ਨਗਰ ਅਤੇ ਉਸਦੀ ਨਾਲਦੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਅਕਾਸ਼ਦੀਪ ਭੱਟੀ ਉਰਫ ਆਸ਼ੂ ਪੁੱਤਰ ਰਾਜ ਕੁਮਾਰ ਵਾਸੀ ਖੱਟਕੜ ਕਲਾਂ ਥਾਣਾ ਸਦਰ ਬੰਗਾ ਜਿਲ੍ਹਾ ਸ.ਭ.ਸ.ਨਗਰ ਦੱਸਿਆ। ਜਿਸ ਤੇ ਅਕਾਸ਼ਦੀਪ ਭੱਟੀ ਉਰਫ ਆਸ਼ੂ ਉਕਤ ਦੀ ਤਲਾਸ਼ੀ ਕਰਨ ਤੇ ਮੋਹਰਲੀ ਜੇਬ ਵਿੱਚੋ ਇੱਕ ਦੇਸੀ ਪਿਸਟਲ ਬ੍ਰਾਮਦ ਹੋਇਆਂ,ਜਿਸਨੂੰ ਖੋਲ੍ਹ ਕੇ ਚੈੱਕ ਕਰਨ ਤੇ ਉਸ ਵਿੱਚੋ ਮੈਗਜੀਨ ਬ੍ਰਾਮਦ ਹੋਇਆ ਤਾਂ ਮੈਗਜੀਨ ਨੂੰ ਚੈੱਕ ਕਰਨ ਤੇ ਉਸ ਵਿੱਚੋ 8 ਜਿੰਦਾ ਰੋਦ ਜਿਨ੍ਹਾਂ ਸਾਰਿਆਂ ਪਰ KF 7.65 ਲਿਖਿਆ ਹੋਇਆ ਵੀ ਬ੍ਰਾਮਦ ਹੋਏ ,ਜੋ ਉਕਤ ਦੇਸੀ ਪਿਸਟਲ ਦੇ ਕਿਸੇ ਵੀ ਪਾਰਟ ਤੇ ਕੁੱਝ ਨਹੀ ਲਿਖਿਆ ਸੀ ਅਤੇ ਕੋਟੀ ਦੀ ਮੋਹਰਲੀ ਜੇਬ ਵਿਚੋ ਹੀ ਇੱਕ ਕੱਪੜਾ ਥੈਲਾ ਵਿੱਚੋਂ ਹੋਰ 7 ਜਿੰਦਾ ਰੋਦ ਜਿਨ੍ਹਾਂ ਸਾਰਿਆਂ ਪਰ ਵੀ KF 7.65 ਲਿਖਿਆ ਹੋਇਆ ਅਤੇ 15 ਨਸ਼ੀਲੇ ਟੀਕੇ ਖੁੱਲੇ ਵੀ ਬ੍ਰਾਮਦ ਹੋਏ ।ਇਸੇ ਤਰਾਂ ਅਵਨੀਤ ਸਿੰਘ ਉਰਫ ਅੱਬੂ ਉਕਤ ਦੀ ਤਲਾਸ਼ੀ ਕਰਨ ਤੇ ਦੇ ਉਸ ਪਾਸੋ 265 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਤੇ ਮੁੱਕਦਮਾ ਨੰਬਰ 40 ਮਿਤੀ 19-02-24 ਭ:ਦ 21,22-61-85 NDPS ACT 25-54/59 ਅਸਲਾ ਐਕਟ ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਦੋਸ਼ੀਆਨ ਉਕਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸੇ ਤਰਾਂ ਮਿਤੀ 21-2-2024 ਨੂੰ ਏ.ਐਸ.ਆਈ ਰਸ਼ਪਾਲ ਵੱਲੋਂ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਵਾ ਚੈਕਿੰਗ ਸੱਕੀ ਪੁਰਸ਼ਾ ਦੇ ਸਬੰਧ ਵਿਚ ਪਿੰਡ ਬੀਰਮਪੁਰ ਤੋ ਗੜਸੰਕਰ ਸਾਇਡ ਨੂੰ ਜਾ ਰਹੇ ਸੀ ਤਾ ਗੱਡੀ ਦੀਆਂ ਲਾਇਟਾਂ ਵਿੱਚ ਸਾਹਮਣੇ ਤੋਂ ਇੱਕ ਮੋਟਰਸਾਇਕਲ ਦੇ ਪਿੱਛੇ ਬੋਰਾ ਲੈਂਦਿਆ ਹੋਇਆ ਮੋਨਾ ਵਿਅਕਤੀ ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਮਨ ਏ ਐਸ ਆਈ ਨੇ ਗੱਡੀ ਰੋਕ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾ ਤੇ ਸਮੇਤ ਮੋਟਰਸਾਇਕਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾ ਕਾਬੂ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਹਾਜੀਪੁਰ ਥਾਣਾ ਗੜਸੰਕਰ ਜਿਲਾ ਹੁਸਿਆਰਪੁਰ ਦੱਸਿਆ । ਉਸਦੇ ਮੋਟਰਸਾਇਕਲ ਪਿੱਛੇ ਲੱਦੇ ਬੋਰਾ ਪਲਾਸਟਿਕ ਦਾ ਮੂੰਹ ਖੋਲ ਕੇ ਚੈੱਕ ਕੀਤਾ ਤਾਂ ਬੋਰੋ ਵਿੱਚੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ । ਮੌਕਾ ਪਰ ਕੰਪਿਉਟਰ ਕੰਡੇ ਦਾ ਇੰਤਜਾਮ ਕਰਕੇ ਬ੍ਰਾਮਦਾ ਡੋਡੇ ਚੂਰਾ ਪੋਸਤ ਬੋਰਾ ਦਾ ਵਜਨ ਕਰਨ ਤੇ 28 ਕਿਲੋਗ੍ਰਾਮ ਹੋਏ ਬੋਰੇ ਬ੍ਰਾਮਦ ਹੋਏ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ :-
1) ਇੱਕ ਦੇਸੀ ਪਿਸਟਲ ਸਮੇਤ ਮੈਗਜ਼ੀਨ ਕੁੱਲ 15 ਜਿੰਦਾ ਰੋਦ (KF 7.65 )
2) ਹੈਰੋਇਨ ਵਜਨੀ 265 ਗ੍ਰਾਮ
3) ਖੁੱਲ੍ਹੇ ਨਸ਼ੀਲੇ ਟੀਕੇ ਕੁੱਲ 15 ਬਿਨਾਂ ਲੇਬਲ
4) 28 ਕਿਲੋ ਗ੍ਰਾਮ ਡੋਡਾ ਚੂਰਾ ਪੋਸਤ
5) ਕਾਰ ਨੰਬਰ PB-02-AJ-6494 ਮਾਰਕਾ ALTO LXI
6) ਡਰੱਗ ਮਨੀ 8000 /- ਰੁਪਏ ਭਾਰਤੀ ਕਰੰਸੀ ਨੋਟ ( 500/500 ਦੇ 16 ਨੋਟ)








