ਹੁਸ਼ਿਆਰਪੁਰ (ਬਿਊਰੋ)
31 ਮਾਰਚ : 140 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਵਿਅਕਤੀਆਂ ਨੂੰ ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਹੈ।
ਸਰਤਾਜ ਸਿੰਘ ਚਾਹਲ IPS, ਸੀਨੀਅਰ ਪੁਲਿਸ ਕਪਤਾਨ, ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਸਰਬਜੀਤ ਸਿੰਘ ਬਾਹੀਆ ਐਸ.ਪੀ.(ਇੰਨਵੈਸਟੀਗੇਸ਼ਨ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਹੇਠ ਐਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਨੂੰ ਮਿਤੀ 30-03-2023 ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ASI ਗੁਰਦੀਪ ਸਿੰਘ 968/ਹੁਸ਼ਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਰੋਸ਼ਨ ਗਰਾਉਂਡ ਨਜ਼ਦੀਕ ਮੌਜੂਦ ਸੀ ਤਾਂ ਸੱਜੇ ਹੱਥ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ ਜਿਸਨੇ ਸਿਰ ਤੇ ਸਾਫਾ ਬੰਨਿਆ ਸੀ।ਜਿਸਨੇ ਪੁੱਛਣ ਤੇ ਆਪਣਾ ਨਾਮ ਲਵਜੀਤ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੱਪਲਾਂਵਾਲਾ ਦੱਸਿਆ। ਜਿਸਦੀ ਤਲਾਸ਼ੀ ਕਰਨ ਤੇ ਪਾਸੇ 68 ਗ੍ਰਾਮ ਨਸ਼ੀਲਾ ਪਾਊਡਰ (ਪਦਾਰਥ) ਬ੍ਰਾਮਦ ਕਰਕੇ ਇਸਦੇ ਖਿਲਾਫ ਮੁਕੱਦਮਾ ਨੰਬਰ 99 ਮਿਤੀ 30-03-2023 ਅਧ: 22-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ SI ਰਜਿੰਦਰ ਸਿੰਘ 245 ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਸਬਜੀ ਮੰਡੀ ਰਹੀਮਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਵਤਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਗਲੀ ਨੰਬਰ 06 ਨਜ਼ਦੀਕ ਸ਼ਿਵਾ ਦਾ ਮੰਦਰ ਮਾਡਲ ਕਲੋਨੀ ਨਿਊ ਮਾਡਲ ਟਾਊਨ ਥਾਣਾ ਮਾਡਲ ਟਾਊਨ ਹੁਸਿਆਰਪੁਰ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਜੋ ਨਸ਼ੀਲਾ ਪਦਾਰਥ ਵੇਚਣ ਲਈ ਆਪਣੇ ਘਰ ਮੌਜੂਦ ਹੈ ਤੇ ਜੋ ਗਾਹਕਾਂ ਦਾ ਇੰਤਜਾਰ ਕਰ ਰਿਹਾ ਹੈ ਜਿਸ ਨੂੰ ਰੇਡ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਜਾ ਸਕਦਾ ਹੈ।ਜੋ ਪੁਲਿਸ ਪਾਰਟੀ ਨੂੰ ਆਪਣੇ ਘਰ ਦੇ ਕੋਲ ਹਾਜਰ ਮਿਲਿਆਂ ਜਿਸਦੀ ਤਲਾਸ਼ੀ ਕਰਨ ਤੇ ਉਸ ਪਾਸੋਂ 72 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਕੇ ਇਸਦੇ ਖਿਲਾਫ ਮੁਕੱਦਮਾ 100 ਮਿਤੀ 30-03-2023 ਅਧ: 22-61-85 NDPS ACT ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਦੋਸ਼ੀਆ ਪਾਸੋਂ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਜਿਹਨਾ ਦਾ ਰਿਮਾਂਡ ਹਾਸਿਲ ਕਰਕੇ ਇਹਨਾ ਤੇ ਡੂੰਘਾਈ ਨਾਲ ਪੁਛਗਿੱਛ ਕਰਕੇ ਇਹ ਨਸ਼ੀਲਾ ਪਦਾਰਥ ਕਿਥੋਂ ਲੈ ਕੇ ਆਏ ਸੀ ਤੇ ਕਿਹਨਾ ਨੂੰ ਵੇਚਣਾ ਸੀ ਪਤਾ ਕੀਤਾ ਜਾਵੇਗਾ ।








