11 ਦਸੰਬਰ ਨੂੰ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਲੋਕ ਉਠਾਉਣ ਵੱਧ ਤੋਂ ਵੱਧ ਲਾਭ : ਅਪਰਾਜਿਤਾ ਜੋਸ਼ੀ
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋਕ ਅਦਾਲਤ ਨੂੰ ਸਫ਼ਲ ਬਨਾਉਣ ਲਈ ਬੈਂਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 17 ਨਵੰਬਰ(ਬਿਊਰੋ) : ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ 11 ਦਸੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾਣ ਲਈ ਬੈਂਕ ਮੈਨੇਜਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਪ੍ਰੀ-ਲਿਟੀਗੇਟਿਵ ਕੇਸ ਲਗਾਏ ਜਾਣ ਕਿਉਂਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਲੋਕ ਅਦਾਲਤ ਵਿਚ ਕੇਸ ਲਗਾ ਕੇ ਇਸ ਦਾ ਲਾਭ ਪ੍ਰਾਪਤ ਕਰਨ। ਮੀਟਿੰਗ ਵਿਚ ਕੇਨਰਾ ਬੈਂਕ ਦੇ ਮੈਨੇਜਰ ਰਾਕੇਸ਼ ਧੀਰ, ਯੂਨੀਅਨ ਬੈਂਕ ਆਫ਼ ਇੰਡੀਆ ਦੇ ਮੈਨੇਜਰ ਸੀਤਾਂਸ਼ੂ ਗਨਗਵਰ, ਵਾਟਰ ਤੇ ਸੈਨੀਟੇਸ਼ਨ ਵਿਭਾਗ ਡਿਵੀਜਨ-1 ਦੇ ਐਕਸੀਅਨ ਅਸ਼ਵਨੀ ਕੁਮਾਰ, ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਸੁਭਾਸ਼ ਚੰਦਰ, ਐਲ.ਡੀ.ਐਮ. ਤਰਸੇਮ ਲਾਲ, ਬੀ.ਐਲ.ਐਨ.ਐਲ. ਤੋਂ ਪਰਮਵੀਰ ਸਿੰਘ, ਪੀ.ਐਸ.ਪੀ.ਸੀ.ਐਲ. ਤੋਂ ਅਮਰਜੀਤ ਸਿੰਘ, ਲੇਬਰ ਵਿਭਾਗ ਤੋਂ ਗੁਰਜੀਤ ਪਾਲ ਸਿੰਘ, ਪੀ.ਏ.ਡੀ.ਬੀ. ਦੇ ਮੈਨੇਜਰ ਸੁਰਿੰਦਰ, ਸਹਿਕਾਰੀ ਬੈਂਕ ਤੋਂ ਸੰਜੀਵ ਕੁਮਾਰ, ਕੈਪੀਟਲ ਟਰੱਸਟ ਲਿਮਟਡ ਤੋਂ ਅਰੁਣ ਸਿੰਘ ਸੈਣੀ, ਬੈਂਕ ਆਫ਼ ਇੰਡੀਆ ਤੋਂ ਜਗਦੀਸ਼ ਓਹਰੀ, ਪੀ.ਐਸ.ਪੀ.ਸੀ.ਐਲ. ਤੋਂ ਕੁਲਦੀਪ ਸਿੰਘ, ਯੂ.ਕੋ. ਬੈਂਕ ਤੋਂ ਰਾਕੇਸ਼ ਠਾਕੁਰ ਮੌਜੂਦ ਸਨ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਮਾਨੀਟਰਿੰਗ ਅਤੇ ਮੈਨੇਟਰਿੰਗ ਕਮੇਟੀ ਦੀ ਮੀਟਿੰਗ ਦੇ ਚੇਅਰਮੈਨ-ਕਮ-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਪੈਨਲ ਐਡਵੋਕੇਟਾਂ ਨੂੰ ਕੇਸਾਂ ਦੀ ਪੈਰਵੀ ਕਰਨ ਸਬੰਧੀ ਚਰਚਾ ਕੀਤੀ ਗਈ ਅਤੇ 11 ਦਸੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਸਬੰਧੀ ਗੱਲਬਾਤ ਕੀਤੀ ਗਈ ਕਿ ਕਿਸ ਤਰ੍ਹਾਂ ਇਸ ਲੋਕ ਅਦਾਲਤ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਉਹ ਬਤੌਰ ਮੈਂਬਰ ਅਤੇ ਐਡਵੋਕੇਟ ਚੰਦਰ ਸ਼ੇਖਰ ਮਰਵਾਹਾ ਨੇ ਬਤੌਰ ਐਡਵੋਕੇਟ ਮੈਂਬਰ ਕਮੇਟੀ ਮੈਂਬਰ ਵਜੋਂ ਮੌਜੂਦ ਸਨ।