Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਮਿੱਲ ਮੈਨੇਜਮੈਂਟ ਨਾਲ ਕੀਤੀ ਗੱਲਬਾਤ

ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਮਿੱਲ ਮੈਨੇਜਮੈਂਟ ਨਾਲ ਕੀਤੀ ਗੱਲਬਾਤ

ਗੜ੍ਹਦੀਵਾਲਾ (ਚੌਧਰੀ) 

6 ਨਵੰਬਰ : ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਮਿੱਲ ਮੈਨੇਜਮੈਂਟ ਨਾਲ ਕੀਤੀ ਗੱਲਬਾਤ,। ਕਲੰਡਰ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ,ਜੀ ਐਮ ਕੇਨ ਪੰਕਜ ਕੁਮਾਰ,ਮੈਨੇਜਰ ਦੇਸ ਰਾਜ, ਕੁਲਦੀਪ ਸਿੰਘ ਨਾਲ ਸੀਜ਼ਨ 22-23 ਵਿੱਚ ਮਿੱਲ ਨਾਲ ਜੁੜੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਨੇ ਕਿਹਾ ਮਿੱਲ ਵਿੱਚ ਸਿਰਫ ਬਾਰਾ ਤੋਂ ਪੰਦਰਾਂ ਘੰਟਿਆਂ ਦਾ ਸਮਾਂ ਵਿੱਚ ਹੀ ਟਰਾਲੀ ਖਾਲੀ ਹੋਣੀ ਚਾਹੀਦੀ ਹੈ, ਛੋਟੇ, ਵੱਡੇ ਤੇ ਦਰਮਿਆਨੇ ਕਿਸਾਨਾਂ ਨੂੰ ਕਲੰਡਰ ਸਿਸਟਮ ਅਨੁਸਾਰ ਹੀ ਪਰਚੀ ਪੂਰੇ ਸੀਜਨ ਵਿੱਚ ਮਹੀਨਾਵਾਰ ਵੰਡ ਪ੍ਰਣਾਲੀ ਅਨੁਸਾਰ ਹੀ ਦਿੱਤੀ ਜਾਵੇ, ਸਿਸਟਮ ਪੂਰਾ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ , ਸਿਫ਼ਾਰਸ਼ੀ ਪਰਚੀ ਜੱਥੇਬੰਦੀਆਂ, ਸਰਕਾਰੀ ਮੁਲਾਜ਼ਮਾਂ, ਅਤੇ ਰਾਜਨੀਤਕ ਲੋਕਾਂ ਦੀ ਬਿਲਕੁਲ ਬੰਦ ਕੀਤੀ ਜਾਵੇ, ਵਾਅਦੇ ਮੁਤਾਬਿਕ ਮਿੱਲ ਮੈਨੇਜਮੈਂਟ ਤੇ ਮਾਲਕਾਂ ਨੇ ਯਾਰਡ ਨੂੰ ਪੱਕਾ ਕਰਨ ਦਾ ਕੰਮ ਮੁਕੰਮਲ ਕਰ ਲਿਆ ਤਾਂ ਜੋ ਕਿਸੇ ਵੀ ਕਿਸਾਨ ਦੀ ਮਸੀਨਰੀ ਦਾ ਨੁਕਸਾਨ ਨਾਂ ਹੋਵੇ, ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਤੇ ਮੈਨੇਜਮੈਂਟ ਵਲੋਂ ਸਹਿਮਤੀ ਪ੍ਰਗਟਾਈ ਗਈ, ਦੋਆਬਾ ਕਿਸਾਨ ਕਮੇਟੀ ਪੰਜਾਬ ਕਿਸਾਨਾਂ,ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਦੁਕਾਨਦਾਰਾਂ ਨਾਲ ਹਮੇਸ਼ਾ ਹੱਕ ਸੱਚ ਤੇ ਇਨਸਾਫ ਦਿਵਾਉਣ ਲਈ ਡਟ ਕੇ ਪਹਿਰਾ ਦੇਵੇਗੀ , ਜੱਥੇਬੰਦੀ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ ਤੇ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਤੇ ਮਿੱਲਾਂ ਵਿਚਾਲੇ ਸਬਸਿਡੀ ਵਾਲਾ ਪਿਆ ਰੇੜਕਾ ਜਲਦ ਖਤਮ ਕਰਕੇ ਟਾਈਮ ਨਾਲ ਪੰਜਾਬ ਦੀਆਂ ਖੰਡ ਮਿੱਲਾਂ ਨੂੰ ਚਲਾਉਣ ਨਹੀਂ ਤਾਂ ਮਜਬੂਰਨ ਜੱਥੇਬੰਦੀ ਐਕਸ਼ਨ ਮੋਡ ਵਿੱਚ ਆ ਕੇ ਸਰਕਾਰ ਦਾ ਵਿਰੋਧ ਕਰੇਗੀ ਇਸ ਮੋਕੇ ਬਲਵੀਰ ਸਿੰਘ ਸੋਹੀਆ, ਅਮਰਜੀਤ ਸਿੰਘ ਕੁਰਾਲਾ,ਪਰਸੌਤਮ ਸਿੰਘ ਰਾਵਾਂ, ਕਮਲਦੀਪ ਸਿੰਘ ਮਾਨ, ਸਰਕਲ ਪ੍ਧਾਨ ਗੜਦੀਵਾਲਾ ਪਰਮਿੰਦਰ ਸਿੰਘ ਸਮਰਾ, ਭੁਪਿੰਦਰ ਜੀਤ ਸਿੰਘ ਘੋਗਰਾ, ਗੁਰਪ੍ਰੀਤ ਸਿੰਘ ਸੰਧੂ ਆਦਿ ਅਹੁਦੇਦਾਰਾਂ ਹਾਜ਼ਰ ਸਨ