ਗੜ੍ਹਦੀਵਾਲਾ 3 ਜਨਵਰੀ (ਚੌਧਰੀ ) : ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਭਾਰਤੀ ਚੌਣ ਆਯੋਗ ਅਤੇ ਮੁੱਖ ਚੋਣ ਅਫ਼ਸਰ,ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਜੀ ਦੇ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ- ਰਿਟਰਨਿੰਗ ਅਫ਼ਸਰ 41 ਉੜਮੁੜ, ਦਰਬਾਰਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਹਲਕੇ ਦੇ ਵੋਟਰਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਵੈਨ ਘੂਮਾਈ ਗਈ। ਜਿਸ ਵਿੱਚ ਹਲਕੇ ਦੇ ਵੱਖ ਵੱਖ ਬੂਥਾਂ ਤੇ ਜਾਕੇ ਲੋਕਾਂ ਨੂੰ ਅਪਣੇ ਵੋਟ ਪਾਉਣ ਦੇ ਹੱਕ ਦੀ ਸਹੀ ਤਰਾਂ ਇਸਤੇਮਾਲ ਕਰਨ ਲਈ ਅਤੇ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਵੱਖ ਵੱਖ ਸਹੁਲਤਾਂ ਵਾਰੇ ਜਾਣੂ ਕਰਵਾਇਆ ਗਿਆ। ਪ੍ਰੋਫੇਸਰ ਦਕਸ਼ ਸੋਹਲ ਨੋਡਲ ਅਫ਼ਸਰ ਸਵੀਪ ਅਤੇ ਡਾ.ਕੁਲਦੀਪ ਸਿੰਘ ਮਨਹਾਸ ਸਹਾਇਕ ਨੋਡਲ ਅਫ਼ਸਰ ਸਵੀਪ ਵਲੋ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ 41 ਉੜਮੁੜ, ਹਲਕੇ ਦੇ ਵੱਖ ਵੱਖ ਜਗਾਂ ਤੇ ਜਾਕੇ ਮਿਤੀ 28 ਦਸੰਵਰ ਤੋ 3 ਜਨਵਰੀ ਤੱਕ ਪਿਛਲੇ ਇਕ ਹਫ਼ਤੇ ਤੋ ਲੋਕਾਂ ਨੂੰ ਸੀ ਵਿਜ਼ਲ ਐਪ, ਵੋਟਰ ਹੈਲਪਲਾਈਨ ਐਪ, 1950, ਪੀ.ਡਬਲੂ. ਐਪ. ਆਦਿ ਵਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ ਗਈ ।ਜਿਸ ਵਿੱਚ ਟਾਂਡਾ, ਕੂਰਦ, ਜਲਾਲਪੁਰ ਸੂਲੈਮਪੁਰ, ਖੱਖ,ਮਿਆਣੀ, ਖੁਡਾ, ਦੁਗਲ ਦਵਾਖਰੀ, ਤਲਵੰਡੀ ਸਲਾਂ, ਸੇਦਪੁਰ, ਗੜ੍ਹਦੀਵਾਲਾ ਮਾਛੀਆਂ ਆਦਿ ਵੱਖ ਵੱਖ ਜਗ੍ਹਾਂ ਤੇ ਲਿਜਾਇਆ ਗਿਆ। ਨਵੇਂ ਬਣੇ ਵੋਟਰਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ। ਜਿਥੇ ਲੋਕਾਂ ਵਲੋਂ ਇਸ ਮੋਹਿਮ ਨੂੰ ਵਧੀਆ ਹੂੰਗਾਰਾ ਮਿਲੀਆ ਊਥੇ ਹੀ ਇਲੈਕਸ਼ਨ ਸੁਪਰਵਾਇਜ਼ਰ ਸਹਿਬਾਨ ਅਤੇ ਬੀ.ਐਲ.ੳ. ਸਹਿਬਾਨਾਂ ਵਲੋਂ ਵੀ ਵਧਿਆ ਸਹਿਯੋਗ ਮਿਲੀਆ। ਇਲਾਕਾ ਨਿਵਾਸੀਆਂ ਨੇ ਵਿਭਾਗ ਦੇ ਇਸ ਤਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਹਲਕੇ ਦੇ ਵੋਟਰਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਵੈਨ ਘੂਮਾਈ
- Post published:January 3, 2022