ਸੰਤ ਫਰਾਂਸਿਸ ਕਾਨਵੈਂਟ ਸਕੂਲ ਡੇਰਾ ਬਾਬਾ ਨਾਨਕ ਵਿਖੇ ਬਾਲ ਦਿਵਸ ਮਨਾਇਆ
ਡੇਰਾ ਬਾਬਾ ਨਾਨਕ 17 ਨਵੰਬਰ (ਆਂਸ਼ਕ ਰਾਜ ਮਾਹਲਾ) : ਸੰਤ ਫਰਾਂਸਿਸ ਕੌਨਵੈਂਟ ਸਕੂਲ ਡੇਰਾ ਬਾਬਾ ਨਾਨਕ ਵਿਖੇ ਬਾਲ ਦਿਵਸ ਮਨਾਇਆ ਗਿਆ । ਇਸ ਮੌਕੇ ਸਕੂਲ ਦੇ ਡਾਇਰੈਕਟਰ ਮਾਨਯੋਗ ਫਾਦਰ ਰੀਮੋਲਡ ਮਾਰੀਓ ਅਤੇ ਪ੍ਰਿੰਸੀਪਲ ਸਿਸਟਰ ਅਨੋਸਲਟ ਦੀ ਰਾਹਨੁਮਾਈ ਹੇਠ ਅਧਿਆਪਕਾਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ।ਇਸ ਪ੍ਰੋਗਰਾਮ ਵਿੱਚ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਨੇ ਡਾਂਸ,ਗੀਤ , ਭੰਗੜਾ,ਗਿੱਧਾ ਆਦਿ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੇ ਗਏ । ਅਧਿਆਪਕਾਂ ਨੇ ਆਪਣਾ ਵਿਦਿਆਰਥੀਆਂ ਲਈ ਵਿਸ਼ੇਸ਼ ਪਿਆਰ ਵਿਖਾਇਆ ।
ਇਸ ਤਰ੍ਹਾਂ ਵਿਦਿਆਰਥੀ ਵੀ ਖ਼ੁਸ਼ੀ ਵਿੱਚ ਝੂਮ ਉੱਠੇ । ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ , ਮਾਨਯੋਗ ਫਾਦਰ ਰੀਮੋਲਡ ਮਾਰੀਓ ਜੀ ਨੇ ਕਿਹਾ ਕਿ ਤੁਹਾਨੂੰ ਆਪਣਾ,ਆਪਣੇ ਮਾਤਾ ਪਿਤਾ ਅਤੇ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਕਿਸੇ ਖ਼ਾਸ ਮੁਕਾਮ ਤੇ ਪਹੁੰਚ ਜਾਂਦਾ ਹੈ ਤੇ ਅਧਿਆਪਕਾਵਾਂ ਅਤੇ ਸਕੂਲ ਦਾ ਨਾਮ ਉੱਚਾ ਹੋ ਜਾਂਦਾ ਹੈ । ਇਸ ਮੌਕੇ ਤੇ ਪ੍ਰਿੰਸੀਪਲ ਸਿਸਟਰ ਅਨੋਸਲਟ ਵਲੋ ਸਾਰੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਸਕੂਲ ਦੇ ਵਿਦਿਆਰਥੀ, ਸਕੂਲ ਦੇ ਡਾਇਰੈਕਟਰ ਫਾਦਰ ਰਮੋਲਡ ਮਾਰੀਓ ਜੀ , ਪ੍ਰਿੰਸੀਪਲ ਸਿਸਟਰ ਅਨੋਸਲਟ , ਵਾਈਸ ਪ੍ਰਿੰਸੀਪਲ ਸਿਸਟਰ ਜੈਯਾ , ਸਿਸਟਰ ਅਲੈਨੀਸੀਆ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ । ਇਸ ਮੌਕੇ ਤੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਨਾਮ ਵੀ ਵੰਡੇ ਗਏ। ਅੰਤ ਇਹ ਪ੍ਰੋਗਰਾਮ ਯਾਦਗਾਰ ਹੋ ਨਿਬੜਿਆ ।