Prime Punjab Times

Latest news
ਬੇਗਮਪੁਰਾ ਟਾਈਗਰ ਫੋਰਸ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, 11 ਫਰਵਰੀ ਨੂੰ ਸਾਰੇ ਸਰਕਾਰੀ ਅਦਾਰਿਆਂ ਵਿੱਚ ਅੱਧੇ ... ਇਤਿਹਾਸ ਵਿਭਾਗ ਵਲੋਂ ਨੈਤਿਕ ਕਦਰਾਂ ਕੀਮਤਾਂ ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰੇ : ਨਰੇਸ਼ ਕੁਮਾਰ ਦਸੂਹਾ ਚ ਐਨ ਆਰ ਆਈ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ ਕੰਪਿਉਟਰ ਵਿਭਾਗ ਵਲੋਂ ਸਾਈਬਰ ਜਾਗਰੂਕਤਾ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਐਨ.ਐਸ.ਐਸ.ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋੋਣ ਦੀ ਲੋੋੜ :- ਡਾ. ਹਰਜੀਤ ਸਿੰਘ ਰਿਸਰਸ ਮੈਥਡੌਲੋਜੀ ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਤੇ ਵਿਸ਼ੇਸ਼ ਸੈਮੀਨਾਰ डी ए वी पब्लिक स्कूल गढ़दीवाला में करवाई गई जल बचाओ गतिविधि

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਸੂਬੇ ਦੇ ਵਿਕਾਸ ਕਾਰਜਾਂ ’ਚ ਆਈ ਹੈ ਤੇਜ਼ੀ,ਤੈਅ ਸਮੇਂ ’ਤੇ ਹੋ ਰਹੇ ਹਨ ਮੁਕੰਮਲ : ਸੰਗਤ ਸਿੰਘ ਗਿਲਜੀਆਂ

ਸੂਬੇ ਦੇ ਵਿਕਾਸ ਕਾਰਜਾਂ ’ਚ ਆਈ ਹੈ ਤੇਜ਼ੀ,ਤੈਅ ਸਮੇਂ ’ਤੇ ਹੋ ਰਹੇ ਹਨ ਮੁਕੰਮਲ : ਸੰਗਤ ਸਿੰਘ ਗਿਲਜੀਆਂ

ਕੈਬਨਿਟ ਮੰਤਰੀ ਨੇ 46.67 ਲੱਖ ਰੁਪਏ ਦੀ ਲਾਗਤ ਲਾਲ ਦੁਬਰਜੀ ਤੋਂ ਫਿਰੋਜ ਰੋਲੀਆਂ ਨਵੀਂ ਬਣ ਰਹੀ ਲਿੰਕ ਸੜਕ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
ਕਿਹਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦਾ ਕਰਵਾ ਰਹੀ ਸਰਬਪੱਖੀ ਵਿਕਾਸ

ਟਾਂਡਾ / ਗੜ੍ਹਦੀਵਾਲਾ 27 ਨਵੰਬਰ(ਚੌਧਰੀ) : ਪੰਜਾਬ ਦੇ ਵਣ, ਜੰਗਲੀ ਜੀਵ ਅਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਸੂਬੇ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਉੜਮੁੜ ਵਿਚ ਵਿਕਾਸ ਕੰਮਾਂ ਦੀ ਰਫਤਾਰ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਤੈਅ ਸਮੇਂ ਵਿਚ ਸਾਰੇ ਕਾਰਜ ਮੁਕੰਮਲ ਕੀਤੇ ਜਾਣ। ਉਹ ਅੱਜ 46.67 ਲੱਖ ਰੁਪਏ ਦੀ ਲਾਗਤ ਨਾਲ ਦੁਬਰਜੀ ਤੋਂ ਫਿਰੋਜ ਰੋਲੀਆਂ ਨਵੀਂ ਬਣ ਰਹੀ Çਲੰਕ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਿਨਟ ਮੰਤਰੀ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੂਬੇ ਵਿਚ ਇਕ ਰਚਨਾਤਮਕ ਮਾਹੌਲ ਦੇਣ ਦੇ ਨਾਲ ਸਾਫ਼ ਅਤੇ ਸਿਹਤਮੰਦ ਸਮਾਜ ਦਾ ਨਿਰਮਾਣ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ  ਪਿੰਡਾਂ ਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਾਣਕਾਰੀ ਨਾਲ ਹੀ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਜਿਥੇ ਵਿਕਾਸ ਪੱਖੋਂ ਇਲਾਕੇ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਉਥੇ ਯੋਗ ਵਿਅਕਤੀਆਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵੀ ਯਕੀਨੀ ਬਣਾਈਆਂ ਜਾਣਗੀਆਂ।
ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਗ੍ਰਾਮੀਣ ਜਲ ਸਪਲਾਈ ਸਕੀਮਾਂ ਲਈ ਮੁਫ਼ਤ ਬਿਜਲ, ਦੋ ਕਿਲੋਵਾਟ ਲੋਡ ਦੇ ਉਪਭੋਗਤਾਵਾਂ ਦਾ ਬਿਜਲੀ ਬਿੱਲ ਦਾ ਬਕਾਇਆ ਮੁਆਫ਼, ਸੂਬੇ ਪਰ ਵਿਚ ਪਾਣੀ ਦੀਆਂ ਦਰਾਂ ਘੱਟ ਕਰਕੇ 50 ਰੁਪਏ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਸਤੀ ਬਿਜਲੀ, ਸਸਤਾ ਪਾਣੀ ਦੇਣ ਦਾ ਫੈਸਲਾ ਲਿਆ ਗਿਅ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੌਜੂਦਾ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਨਾਲ ਲੱਖਾਂ ਉਪਭੋਗਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਪੰਜਾਬ ਸਰਕਾਰ ਵਲੋਂ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਸਸਤਾ ਕਰਨ ਨਾਲ ਲੋਕਾਂ ਨੂੰ ਆਰਥਿਕ ਪੱਖੋਂ ਵੱਡਾ ਫਾਇਦਾ ਹੋਇਆ ਹੈ।
ਇਸ ਮੌਕੇ ਇੰਡੀਅਨ ਓਵਸੀਜ ਕਾਂਗਰਸ ਨਿਊਯਾਰਕ (ਅਮਰੀਕਾ) ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ, ਪੀ.ਪੀ.ਸੀ.ਸੀ. ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਬਿਕਰਮਜੀਤ ਸਿੰਘ ਦੁਬਰਜੀ, ਬਲਵਿੰਦਰ ਸਿੰਘ ਬੈਂਸ, ਅਵਾਣ, ਚੇਅਰਮੈਨ ਲਹੌਤਾ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਸਤਨਾਮ ਸਿੰਘ ਹੀਰਾ, ਗੁਰਮੀਤ ਸਿੰਘ, ਸੂਰਤ ਸਿੰਘ, ਭੁਲਾ ਸਿੰਘ, ਨਿਰਮਲ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ, ਹਰਭਜਨ ਸਿੰਘ, ਲਖਵਿੰਦਰ ਸਿੰਘ, ਗਿਆਨ ਸਿੰਘ, ਐਸ.ਡੀ.ਓ. ਦਵਿੰਦਰ ਸਿੰਘ, ਨਿਸ਼ਾਨ ਸਿੰਘ ਬੈਂਸ ਅਵਾਣ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਬਲਵੀਰ ਕੌਰ ਵੀ ਮੌਜੂਦ ਸਨ।

error: copy content is like crime its probhihated