Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਪੰਜਾਬ-ਹਿਮਾਚਲ ਸਰਹੱਦ ’ਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

ਪੰਜਾਬ-ਹਿਮਾਚਲ ਸਰਹੱਦ ’ਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

ਹੁਸ਼ਿਆਰਪੁਰ 13 ਨਵੰਬਰ (ਪ੍ਰਾਈਮ ਪੰਜਾਬ ਟਾਈਮਜ਼) 

20,800 ਕਿਲੋ ਲਾਹਣ ਅਤੇ 450 ਲੀਟਰ ਕੱਚੀ ਸ਼ਰਾਬ ਬਰਾਮਦ

: ਆਬਕਾਰੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬੀਤੇ ਦਿਨ ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਅਤੇ ਆਬਕਾਰੀ ਅਧਿਕਾਰੀ ਹੁਸ਼ਿਆਰਪੁਰ-2 ਪ੍ਰੀਤ ਭੁਪਿੰਦਰ ਸਿੰਘ ਦੀ ਸਿੱਧੀ ਨਿਗਰਾਨੀ ਵਿਚ ਆਬਕਾਰੀ ਟੀਮ ਹੁਸ਼ਿਆਰਪੁਰ-2 (ਪੰਜਾਬ) ਨੇ ਹਿਮਾਚਲ ਪ੍ਰਦੇਸ਼ ਆਬਕਾਰੀ ਵਿਭਾਗ ਨਾਲ ਮਿਲ ਕੇ ਹਾਜ਼ੀਪੁਰ ਤੇ ਤਲਵਾੜਾ ਸਰਕਲ ਦੇ ਨਜ਼ਦੀਕ ਸਰਹੱਦੀ ਹਲਕੇ ਵਿਚ ਇਕ ਵਿਆਪਕ ਸਾਂਝੀ ਮੁਹਿੰਮ ਚਲਾ ਕੇ ਨਾਜਾਇਜ਼ ਸ਼ਰਾਬ ਨਿਰਮਾਤਾਵਾਂ ਅਤੇ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕੀਤੀ।
ਮੁਹਿੰਮ ਦੀ ਅਗਵਾਈ ਆਬਕਾਰੀ ਇੰਸਪੈਕਟਰ ਪਰਵਿੰਦਰ ਕੁਮਾਰ, ਆਬਕਾਰੀ ਇੰਸਪੈਕਟਰ ਰਸ਼ਪਾਲ, ਐਸ.ਟੀ.ਈ.ਓ ਨੂਰਪੁਰ (ਹਿਮਾਚਲ ਪ੍ਰਦੇਸ਼) ਦੇਵ ਰਾਜ ਅਤੇ ਏ.ਐਸ.ਟੀ.ਈ.ਓ ਡਮਟਾਲ (ਹਿਮਾਚਲ ਪ੍ਰਦੇਸ਼) ਅਰੁਣ ਕਪੂਰ ਨੇ ਕੀਤੀ। ਇਹ ਕਾਰਵਾਈ ਬਸੰਤਪੁਰ ਭੁੰਬਲਾ, ਗਗਵਾਲ, ਬਰੋਡਾ, ਧਮੋਟਾ, ਮੰਡ ਬਾਜਵਾ ਅਤੇ ਬਰੋਟਾ ਵਰਗੇ ਪੰਜਾਬ-ਹਿਮਾਚਲ ਸੀਮਾ ਨਾਲ ਲੱਗੇ ਪਿੰਡਾਂ ਵਿਚ ਕੀਤੀ ਗਈ, ਜਿਥੋਂ ਵੱਡੀ ਮਾਤਰਾ ਵਿਚ ਗੈਰਕਾਨੂੰਨੀ ਸਮੱਗਰੀ ਬਰਾਮਦ ਹੋਈ। ਜਾਂਚ ਵਿਚ 20 ਤਰਪਾਲਾਂ (ਹਰੇਕ ਵਿਚ 1000 ਕਿਲੋ ਲਾਹਣ) ਅਤੇ 4 ਪਲਾਸਟਿਕ ਡਰੰਮ (ਹਰੇਕ ਵਿਚ 200 ਕਿਲੋ ਲਾਹਣ) ਸਮੇਤ ਕੁਲ 20,800 ਕਿਲੋ ਲਾਹਣ, 80 ਲੀਟਰ ਪਲਾਸਟਿਕ ਕੈਨਾਂ ਅਤੇ 370 ਲੀਟਰ ਪਲਾਸਟਿਕ ਬੈਗਾਂ ਵਿਚ ਕੁੱਲ 450 ਲੀਟਰ ਕੱਚੀ ਸ਼ਰਾਬ, ਨਾਲ ਹੀ 2 ਵੱਡੇ ਬਰਤਨ, 15 ਟੀਨ, 10 ਖਾਲੀ ਪਲਾਸਟਿਕ ਡਰੰਮ, 26 ਖਾਲੀ ਕੈਨ ਅਤੇ ਗੈਰਕਾਨੂੰਨੀ ਨਿਸ਼ਕਾਸ਼ਨ ਪ੍ਰਕਿਰਿਆ ਵਿਚ ਵਰਤੀ ਜਾਂਦੀ ਇਕ ਮੋਟਰ ਵੀ ਜ਼ਬਤ ਕੀਤੀ ਗਈ। ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਜਾਰੀ ਹੈ। ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਨੇ ਇਸ ਅੰਤਰਰਾਜੀ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿ ਹੁਸ਼ਿਆਰਪੁਰ ਆਬਕਾਰੀ ਵਿਭਾਗ ਸਰਹੱਦੀ ਹਲਕਿਆਂ ਵਿਚ ਗੈਰਕਾਨੂੰਨੀ ਸ਼ਰਾਬ ਨਿਰਮਾਣ ਅਤੇ ਤਸਕਰਾਂ ’ਤੇ ਲਗਾਤਾਰ ਸਖ਼ਤ ਨਿਗਰਾਨੀ ਅਤੇ ਸਾਝੇ ਅਭਿਆਨਾਂ ਰਾਹੀਂ ਰੋਕਥਾਮ ਯਕੀਨੀ ਬਣਾਏਗਾ।