Prime Punjab Times

Latest news
ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਸ਼ਮਿਤਾ ਵਲੋਂ ਤਾਈਕਵਾਡ 'ਚ ਸ਼ਾਨਦਾਰ ਪ੍ਰਦਰਸ਼ਨ  ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ : ਡਾ.ਸੁਦੇਸ਼ ਰਾਜਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ E-Cardify ਐਪ ਲਾਂਚ ਕੀਤੀ ਗਈ KMS ਕਾਲਜ ਦੇ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ : ਪ੍ਰਿੰਸੀਪਲ ਡਾ. ਮਾਨਵ ਸੈਣੀ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਵੱਡਾ ਵਾਰ, 2.199 ਕਿਲੋ ਹੈਰੋਇਨ ਅਤੇ ਪਿਸਟਲ ਸਮੇਤ ਮੁਲਜ਼ਮ ਕਾਬੂ ਦਸੂਹਾ ਹੁਸ਼ਿਆਰਪੁਰ ਹਾਈਵੇ ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ+ਤ ਐਚ.ਪੀ.ਵੀ.ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਸੁਦੇਸ਼ ਰਾਜਨ ਡਿਪਟੀ ਕਮਿਸ਼ਨਰ ਨੇ ਦਸੂਹਾ ਅਤੇ ਮੁਕੇਰੀਆਂ ਸਬ-ਡਵੀਜ਼ਨ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ
ADVERTISEMENT
You are currently viewing ਸੀ ਐਚ ਸੀ ਘਰੋਟਾ ਦੇ ਸਮੂਹ ਸਟਾਫ ਨੂੰ ਫਿਰੈਕਸਨਲ ਡੋਜ ਇਜੈਕਟੇਬਲ ਪੋਲੀਓ ਵੈਕਸੀਨ ਸਬੰਧੀ ਟਰੇਨਿੰਗ ਕਰਾਈ

ਸੀ ਐਚ ਸੀ ਘਰੋਟਾ ਦੇ ਸਮੂਹ ਸਟਾਫ ਨੂੰ ਫਿਰੈਕਸਨਲ ਡੋਜ ਇਜੈਕਟੇਬਲ ਪੋਲੀਓ ਵੈਕਸੀਨ ਸਬੰਧੀ ਟਰੇਨਿੰਗ ਕਰਾਈ

ਪਠਾਨਕੋਟ (ਅਵਿਨਾਸ਼ ਸ਼ਰਮਾ )

1 ਜਨਵਰੀ 23 ਤੋਂ ਮੀਜਲ ਰੁਬੇਲਾ ਟੀਕੇ ਦੇ ਨਾਲ IPV ਦਾ ਤੀਜਾ ਟੀਕਾ ਲਾਉਣਾ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜ਼ੋ ਪੋਲੀਓ ਦੀ ਬੀਮਾਰੀ ਨੂੰ ਖਤਮ ਕੀਤਾ ਜਾ ਸਕੇ:-ਡਾ ਸੰਦੀਪ

23 ਦਸੰਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਰੁਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ ਐਚ ਸੀ ਘਰੋਟਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਸੀ ਐਚ ਸੀ ਘਰੋਟਾ ਅਧੀਨ ਆਉਂਦੇ ਸਮੂਹ ਮੈਡੀਕਲ ਅਫ਼ਸਰ, ਆਯੁਰਵੈਦਿਕ ਮੈਡੀਕਲ ਅਫ਼ਸਰ, ਕਮਿਊਨਿਟੀ ਹੈਲਥ ਅਫਸਰ,ਐਲ ਐਚ ਵੀ,ਏ ਐਨ ਐਮ ਅਤੇ ਆਸਾ ਫੈਸੀਲੀਟੇਟਰ ਦੀ FIPV (ਫਰੈਕਸਨਲ ਡੋਜ ਇੰਜੈਕਟੇਬਲ ਪੋਲੀਓ ਵੈਕਸੀਨ) ਸਬੰਧੀ ਟਰੇਨਿੰਗ ਕਰਵਾਈ ਗਈ। ਟਰੇਨਿੰਗ ਦੌਰਾਨ ਸੰਬੋਧਨ ਕਰਦਿਆਂ ਡਾਕਟਰ ਸੰਦੀਪ ਕੁਮਾਰ ਬੱਚਿਆਂ ਦੇ ਸਪੈਸ਼ਲਿਸਟ ਨੇ ਦੱਸਿਆ ਕਿ ਸਰਕਾਰ ਵੱਲੋਂ ਰੂਟੀਨ ਟੀਕਾਕਰਨ ਵਿਚ ਪਹਿਲੀ ਜਨਵਰੀ 2023 ਤੋਂ MR( ਮੀਜਲ ਰੁਬੇਲਾ) ਟੀਕੇ ਦੇ ਨਾਲ IPV ਦਾ ਤੀਜਾ ਟੀਕਾ ਲਗਾਉਣਾ ਵੀ ਸ਼ਾਮਿਲ ਕੀਤਾ ਜਾ ਰਿਹਾ ਤਾਂ ਜੋ ਪੋਲੀਉ ਦੀ ਬੀਮਾਰੀ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਪਹਿਲਾਂ ਤੋਂ ਬੱਚਿਆਂ ਨੂੰ ਇਹ ਛੇ ਹਫਤਿਆਂ ਅਤੇ ਚੌਦਾਂ ਹਫ਼ਤਿਆਂ ਦੀ ਉਮਰ ਵਿੱਚ 2 ਟੀਕੇ ਲਗਾਏ ਜਾ ਰਹੇ ਹਨ ਪਰ ਹੁਣ ਇਕ ਜਨਵਰੀ 2023 ਤੋਂ ਬਾਅਦ ਤੀਸਰਾ ਟੀਕਾ ਵੀ 9 ਮਹੀਨੇ ਦੀ ਉਮਰ ਵਿੱਚ ਲਗਾਇਆ ਜਾਵੇਗਾ। ਡਾਕਟਰ ਬਿੰਦੂ ਗੁਪਤਾ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਘਰੋਟਾ ਵੱਲੋਂ ਸਮੂਹ ਕਮਿਊਨਿਟੀ ਹੈਲਥ ਅਫਸਰ ਨੂੰ ਹਦਾਇਤ ਕੀਤੀ ਗਈ ਉਹ ਕੱਲ੍ਹ ਨੂੰ ਆਪਣੇ ਆਪਣੇ ਹੈਲਥ ਵੈਲਨੈਸ ਸੈਂਟਰ ਅਧੀਨ ਆਉਂਦੀਆਂ ਆਸਾ ਨੂੰ ਵੀ ਇਸ ਸਬੰਧੀ ਟਰੇਨਿੰਗ ਦੇਣ ਅਤੇ ਲੋਕਾਂ ਨੂੰ ਤੀਸਰੇ FIPV ਟੀਕੇ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ।ਇਸ ਮੌਕੇ ਡਾਕਟਰ ਰੋਹਿਤ ਮਹਾਜਨ, ਡਾਕਟਰ ਮਾਧਵੀ ਗੁਪਤਾ ਦੰਦਾ ਦੇ ਡਾਕਟਰ, ਸੀਤਾ ਦੇਵੀ ਐਲ ਐਚ ਵੀ, ਜਤਿੰਦਰ ਕੌਰ ਏ ਐਨ ਐਮ ਅਤੇ ਸਮੂਹ ਕਮਿਊਨਿਟੀ ਹੈਲਥ ਅਫਸਰ ਅਧੀਨ ਸੀ ਐਚ ਸੀ ਘਰੋਟਾ ਹਾਜਰ ਸਨ।

error: copy content is like crime its probhihated