Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਕੂਲ ਕਾਲਜ ਖੁਲਵਾਉਣ ਲਈ ਜਨਤਕ ਜਥੇਬੰਦੀਆਂ 7 ਫਰਵਰੀ ਨੂੰ ਕਰਨਗੀਆਂ ਸੜਕ ਜਾਮ

ਸਕੂਲ ਕਾਲਜ ਖੁਲਵਾਉਣ ਲਈ ਜਨਤਕ ਜਥੇਬੰਦੀਆਂ 7 ਫਰਵਰੀ ਨੂੰ ਕਰਨਗੀਆਂ ਸੜਕ ਜਾਮ

ਆਨ ਲਾਇਨ ਪੜ੍ਹਾਈ ਦੇ ਨਾਂ ਹੇਠ ਹੋ ਰਹੀ ਹੈ ਬੱਚਿਆਂ ਦੀ ਜ਼ਿੰਦਗੀ ਤਬਾਹ

ਗੁਰਦਾਸਪੁਰ 5 ਫਰਵਰੀ ( ਅਸ਼ਵਨੀ ) :- ਗੁਰਦਾਸਪੁਰ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਰਾਜ ਕੁਮਾਰ ਪੰਡੋਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ 7 ਫਰਵਰੀ ਨੂੰ 12 ਵਜੇ ਸੁਕਾ ਤਲਾਅ ਗੁਰਦਾਸਪੁਰ ਵਿਖੇ ਇਕੱਠੇ ਹੋ ਕੇ ਸਮੂਹ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਆਮ ਲੋਕਾਂ ਵਲੋਂ ਸੜਕ ਜਾਮ ਕਰਨ ਦੇ ਸੱਦੇ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕ ਸਿੰਘ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਦੇ ਨਾਂ ਤੇ ਸਕੂਲ ਕਾਲਜ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਹੋਸਟਲ ਖਾਲੀ ਕਰਵਾ ਲਏ ਗਏ ਹਨ । ਮਹਾਂਮਾਰੀ ਦੇ ਨਾਂ ਤੇ ਆਫਲਾਈਨ ਪੜ੍ਹਾਈ ਨੂੰ ਆਨਲਾਈਨ ਪੜ੍ਹਾਈ ਵਿਚ ਬਦਲ ਕੇ ਬੱਚਿਆਂ ਦਾ ਨੁਕਸਾਨ ਕੀਤਾ ਰਿਹਾ ਹੈ। ਜੋ ਸਮਾਰਟਫੋਨ ਨੂੰ ਸਿੱਖਿਆ ਦੇ ਖੇਤਰ ਲਈ ਅੜਿੱਕਾ ਮੰਨਿਆ ਜਾਂਦਾ ਸੀ ਅੱਜ ਸਿੱਖਿਆ ਇਸ ਦੀ ਮੌਜੂਦਗੀ ਬਿਨਾ ਅਸੰਭਵ ਬਣਾ ਦਿੱਤੀ ਗਈ ਹੈ। ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਸਰਕਾਰ ਦੀ ਵਿਦਿਆਰਥੀ ਵਿਰੋਧੀ ਨੀਤੀਆਂ ਦੀ ਅਲੋਚਨਾਂ ਕਰਦੇ ਹੋਏ ਸਕੂਲ ਕਾਲਜ ਤੁਰੰਤ ਖੋਲ੍ਹਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਨੇ ਅਨੇਕਾਂ ਨਵੀਆਂ ਚੁਣੌਤੀਆਂ ਪੈਦਾ ਕੀਤੀਆ ਹਨ ਕਿਉਂਕਿ ਹਰੇਕ ਵਿਦਿਆਰਥੀਆਂ ਕੋਲ ਮੋਬਾਇਲ ਫੋਨ ਦੀ ਸਹੂਲਤ ਨਹੀਂ ਹੈ ਤੇ ਉਸ ਤੋਂ ਬਾਅਦ ਇੰਟਰਨੈੱਟ ਦੀ ਕੁਨੈਕਟੀਵਿਟੀ, ਕੰਪਿਊਟਰ ਲੈਪਟਾਪ ਨੂੰ ਖ਼ਰੀਦਣਾ ਇਹ ਸਾਰਾ ਖਰਚਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਆਨਲਾਈਨ ਪੜ੍ਹਾਈ ਦੇ ਫਾਇਦੇ ਘੱਟ, ਨੁਕਸਾਨ ਜਿਅਾਦਾ ਹਨ। ਅੱਖਾਂ ਦੀ ਰੋਸ਼ਨੀ ਤੇ ਇਸ ਦਾ ਅਸਰ ਹੁੰਦਾ ਹੈ। ਬੱਚੇ ਗ਼ਲਤ ਆਦਤਾਂ ਦਾ ਸ਼ਿਕਾਰ ਹੁੰਦੇ ਹਨ। ਸਕੂਲ ਭਾਵੇਂ ਬੰਦ ਕਰ ਦਿੱਤੇ ਗਏ ਹਨ,ਪਰ ਬਾਜ਼ਾਰਾਂ ਵਿੱਚ ਭੀੜਾਂ, ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡਿੰਗ ਤੇ ਹੋਰ ਕਈ ਸੈਂਟਰਾਂ ਚ ਹੁੰਦੇ ਇਕੱਠ ਦੇਖੇ ਜਾ ਸਕਦੇ ਹਨ। ਰਾਜਨੀਤਕ ਰੈਲੀਆਂ ਵਿੱਚ ਸੈਂਕੜੇ ਲੋਕਾਂ ਦੇ ਇਕੱਠ ਕੀਤੇ ਜਾ ਰਹੇ ਹਨ। ਇਸ ਲਈ ਬੱਚਿਆਂ ਨੂੰ ਸਕੂਲ ਤੋਂ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨ ਦੇ ਬਰਾਬਰ ਹੈ। ਜਿਸ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਸੈਂਟਰਾਂ, ਸਿਨੇਮਾਘਰਾਂ ਅਤੇ ਹੋਰ ਭੀੜ ਵਾਲੀਆਂ ਥਾਵਾਂ ਨੂੰ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਸਕੂਲਾਂ ਨੂੰ ਖੁੋਲ੍ਹਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਪਡ਼੍ਹਾਈ ਵੱਲ ਪ੍ਰੇਰਿਤ ਕੀਤਾ ਜਾ ਸਕੇ। ਬੱਚਿਆਂ ਨੂੰ ਲੋੜ ਮੁਤਾਬਕ ਸਿਹਤ ਸਹੂਲਤਾਂ ਅਤੇ ਟੀਕਾਕਰਣ ਮੁਹਈਅਾ ਕਰਵਾ ਕੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨਾ ਚਾਹੀਦਾ ਹੈ। ਸਕੂਲ ਤੋਂ ਗ਼ੈਰ ਹਾਜ਼ਰ ਰਹਿਣ ਕਰ ਕੇ ਪੜ੍ਹਾਈ ਦੇ ਨਾਲ ਨਾਲ ਹੋਰ ਤਰ੍ਹਾਂ ਦੀਆਂ ਸਰਗਰਮੀਆਂ ਜਿਵੇਂ ਖੇਡਾਂ ਅਤੇ ਅਨੁਸਾਸ਼ਨ ਸਿਖਣ ਤੋਂ ਵੀ ਬੱਚੇ ਵਾਂਝੇ ਹੋ ਰਹੇ ਹਨ। ਦੂਜੇ ਪਾਸੇ ਬੱਚਿਆਂ ਤੋਂ ਪੜ੍ਹਾਈ ਦੀਆਂ ਪੂਰੀਆਂ ਫੀਸਾਂ ਭਰਵਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜੋ ਅਧਿਆਪਕ ਨਾ ਮਾਤਰ ਤਨਖ਼ਾਹਾਂ ਤੇ ਸਕੂਲਾਂ,ਕਾਲਜਾਂ ਚ ਪੜ੍ਹਾਉਂਦੇ ਸਨ, ਉਹ ਵੀ ਬੇਰੁਜ਼ਗਾਰ ਹੋ ਗਏ ਹਨ। ਜੋ ਲੋਕ ਸਕੂਲਾਂ,ਕਾਲਜਾਂ ਵਿਖੇ ਵੈਨਾਂ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ, ਉਨ੍ਹਾਂ ਦਾ ਰੁਜ਼ਗਾਰ ਵੀ ਖੁੱਸ ਗਿਆ ਹੈ। ਜਦੋਂ ਚੋਣ ਰੈਲੀਆਂ ਹੋ ਰਹੀਆਂ ਹਨ,ਠੇਕੇ ਖੁੱਲ੍ਹੇ ਹਨ ਤਾਂ ਸਕੂਲ ਕਾਲਜ ਵੀ ਖੋਲ੍ਹ ਦੇਣੇ ਚਾਹੀਦੇ ਹਨ, ਕਿਉਂਕਿ ਉੱਥੇ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਕਿਸਾਨ ਆਗੂ ਤਰਲੋਕ ਸਿੰਘ ਬਹਿਰਾਮਪੁਰ, ਵਿਦਿਆਰਥੀ ਆਗੂ ਮਨੀ ਭੱਟੀ, ਮਜ਼ਦੂਰ ਆਗੂ ਸੁਖਦੇਵ ਸਿੰਘ ਬਹਿਰਾਮਪੁਰ ਮੇਜ਼ਰ ਸਿੰਘ ਕੋਟ ਟੋਡਰ ਮੱਲ ਨੇ ਵੀ 7 ਫਰਵਰੀ ਨੂੰ ਸਕੂਲ ਖੁਲਵਾਉਣ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।