ਮਨਜੀਤ ਸਿੰਘ ਦੀ ਭੁੱਖ ਹੜਤਾਲ ਨੌਵੇਂ ਦਿਨ ਪਹੁੰਚੀ
ਹੁਸ਼ਿਆਰਪੁਰ 15 ਦਸੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਕਾਰਕੁਨ ਮਨਜੀਤ ਸਿੰਘ ਦੁਆਰਾ ਬੀਡੀਓ ਦਫਤਰ ਵਿਖੇ ਰੱਖੀ ਭੁੱਖ ਹਡ਼ਤਾਲ ਅੱਜ ਨੌਵੇਂ ਦਿਨ ਵਿਚ ਜਾ ਪੁੱਜੀ ਸਰਪੰਚ ਦੇ ਅੜੀਅਲ ਰਵੱਈਏ ਨੇ ਇਹ ਭੁੱਖ ਹਡ਼ਤਾਲ ਹੋਰ ਲੰਬੀ ਕਰਨ ਲਈ ਬੇਗਮਪੁਰਾ ਟਾਈਗਰ ਫੋਰਸ ਨੂੰ ਮਜਬੂਰ ਕਰ ਦਿੱਤਾ । ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਦੇ ਘਰ ਮੂਹਰੇ ਪਾਣੀ ਦੇ ਪਾਈਪਾਂ ਨੂੰ ਪਾਉਣ ਵਾਸਤੇ ਵੱਡੇ ਵੱਡੇ ਟੋਏ ਪੁੱਟੇ ਹੋਏ ਹਨ ਤਕਰੀਬਨ ਪੰਜਾਹ ਤੋਂ ਸੱਠ ਦਿਨਾਂ ਤੋਂ ਇਸੇ ਤਰ੍ਹਾਂ ਹੀ ਉਹ ਟੋਏ ਪੁੱਟੇ ਪਏ ਹਨ ਮਨਜੀਤ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਹਨ ਅਤੇ ਮਨਜੀਤ ਸਿੰਘ ਨੂੰ ਡਰ ਸੀ ਕਿ ਉਸ ਦੇ ਬੱਚੇ ਟੋਇਆਂ ਵਿੱਚ ਡਿੱਗ ਕੇ ਕਿਸੇ ਘਟਨਾ ਦਾ ਸ਼ਿਕਾਰ ਨਾ ਹੋ ਜਾਣ । ਮਨਜੀਤ ਸਿੰਘ ਦੁਆਰਾ ਬਾਰ ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡ ਦੇ ਸਰਪੰਚ ਤੇ ਬੀ.ਡੀ.ਓ ਨੂੰ ਕਹਿਣ ਦੇ ਬਾਵਜੂਦ ਵੀ ਉਹ ਟੋਇਆਂ ਵਿੱਚ ਪਾਣੀ ਦੀਆਂ ਪਾਈਪਾਂ ਵਿਛਾ ਕੇ ਪੂਰਿਆ ਨਹੀਂ ਗਿਆ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ ਤੇ ਵੀ ਪਿੰਡ ਦੇ ਸਰਪੰਚ ਸੁਰਜੀਤ ਰਾਮ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜੇਕਰ ਅਫ਼ਸਰਾਂ ਨੇ ਸੁਰਜੀਤ ਰਾਮ ਨੂੰ ਦੱਬਕੇ ਮਾਰ ਕੇ ਕੰਮ ਕਰਨ ਲਈ ਕਿਹਾ ਵੀ ਤੇ ਸੁਰਜੀਤ ਰਾਮ ਨੇ ਵੀ ਅੱਗਿਓਂ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ । ਜਿਸ ਦੇ ਸਿੱਟੇ ਵਜੋਂ ਪਾੲੀਪਾਂ ਵਾਲਾ ਕੰਮ ਵੀ ਬੜੀ ਹੌਲੀ ਗਤੀ ਨਾਲ ਹੋਣਾ ਸ਼ੁਰੂ ਹੋ ਗਿਆ । ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੇ ਜਲਦੀ ਕੰਮ ਨਿਪਟਾਉਣ ਵਾਸਤੇ ਜੇਸੀਬੀ ਵੀ ਪਿੰਡ ਭੇਜੀ ਸੀ ਪਰ ਸਰਪੰਚ ਸੁਰਜੀਤ ਰਾਮ ਨੇ ਜੇਸੀਬੀ ਨਾਲ ਕੰਮ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਮਨਜੀਤ ਸਿੰਘ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਸੀਨੀਅਰ ਲੀਡਰਾਂ ਨੂੰ ਲੈ ਕੇ ਸੀਈਓ ਸਾਹਿਬ ਨੂੰ ਅੱਜ ਇਕ ਐਪਲੀਕੇਸ਼ਨ ਦਿੱਤੀ ਕਿ ਉਸ ਐਪਲੀਕੇਸ਼ਨ ਇਹ ਵੀ ਜ਼ਿਕਰ ਕੀਤਾ ਕਿ ਪਿੰਡ ਵਿੱਚ ਹੋਰ ਕੰਮਾਂ ਵਿਚ ਵੀ ਬੜੇ ਘਪਲੇ ਹੋਏ ਹਨ ਅਤੇ ਪਿੰਡ ਨੂੰ ਅਾਓਦੀ ਨਰੇਗਾ ਦੀ ਗਰਾਂਟ ਵਿੱਚ ਵੀ ਬੜੇ ਵੱਡੇ ਪੱਧਰ ਤੇ ਘਪਲੇ ਹੋ ਰਹੇ ਹਨ ਇਸ ਦੀ ਜਾਂਚ ਕੀਤੀ ਜਾਵੇ ਅਤੇ ਪਿੰਡ ਦੇ ਕੰਮਾਂ ਦਾ ਵੇਰਵਾ ਲੈ ਕੇ ਉਸ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਐਪਲੀਕੇਸ਼ਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਿੰਡ ਡਾਡਾ ਦੀ ਗਰਾਮ ਪੰਚਾਇਤ ਨੂੰ ਬਰਖਾਸਤ ਕਰਕੇ ਗਰਾਮ ਪੰਚਾਇਤ ਦੀ ਜਗ੍ਹਾ ਤੁਰੰਤ ਪ੍ਰਬੰਧਕ ਅਧਿਕਾਰੀ ਲਗਾਇਆ ਜਾਵੇ ਤਾਂ ਜੋ ਪਿੰਡ ਦੇ ਕੰਮ ਸਹੀ ਅਤੇ ਸੁਚੱਜੇ ਢੰਗ ਨਾਲ ਹੋ ਸਕਣ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਇੰਚਾਰਜ ਵੀਰਪਾਲ ਟੋਲੀ ਮਨਜੀਤ ਕੁਮਾਰ ਮੁਲਖਾ ਸਲੇਮਪੁਰ ਰਾਕੇਸ਼ ਕੁਮਾਰ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਸੁਖਦੇਵ ਕੁਮਾਰ ਗੁਰਨਾਮ ਚੰਦ ਬਿੱਲਾ ਸਿੰਗੜੀਵਾਲ ਈਸ਼ ਕੁਮਾਰ ਜ਼ਿਲ੍ਹਾ ਸਕੱਤਰ ਲਖਵੀਰ ਸਿੰਘ ਆਦਿ ਹਾਜ਼ਰ ਸਨ ।