Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕਰਾਫ਼ਟਸ ਮੇਲੇ ’ਚ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਾ ਮੁਰਲੀ ਰਾਜਸਥਾਨੀ ਨੇ ਬੰਨ੍ਹਿਆ ਸਮਾਂ

ਕਰਾਫ਼ਟਸ ਮੇਲੇ ’ਚ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਾ ਮੁਰਲੀ ਰਾਜਸਥਾਨੀ ਨੇ ਬੰਨ੍ਹਿਆ ਸਮਾਂ

ਕਰਾਫ਼ਟਸ ਮੇਲੇ ’ਚ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਾ ਮੁਰਲੀ ਰਾਜਸਥਾਨੀ ਨੇ ਬੰਨ੍ਹਿਆ ਸਮਾਂ

ਪੰਜਾਬੀ ਲੋਕ ਗੀਤ ਰਾਹੀਂ ਲੋਕਾਂ ਨੂੰ ਪੰਜਾਬ ਦੀ ਮਹਾਨ ਸੰਸਕ੍ਰਿਤੀ ਤੇ ਅਮੀਰ ਵਿਰਾਸਤ ਤੋਂ ਕਰਵਾਇਆ ਜਾਣੂ

ਕਰਾਫ਼ਟਸ ਬਾਜ਼ਾਰ ’ਚ ਉਤਰੀ ਖੇਤਰ ਸੰਸਕ੍ਰਿਤਕ ਕੇਂਦਰ ਦੇ ਬੈਨਰ ਹੇਠ ਆਯੋਜਿਤ ਕੀਤੇ ਜਾ ਰਹੇ ਹਨ ਸੰਸਕ੍ਰਿਤਕ ਪ੍ਰੋਗਰਾਮ

ਹੁਸ਼ਿਆਰਪੁਰ, 23 ਮਾਰਚ(ਬਿਊਰੋ) :  ਲਾਜਵੰਤੀ ਆਉਟਡੋਰ ਸਟੇਡੀਅਮ ਵਿਚ ਕਰਾਫ਼ਟਸ ਬਾਜ਼ਾਰ ਵਿਚ ਉਤਰੀ ਖੇਤਰ ਸੰਸਕ੍ਰਿਤਕ ਕੇਂਦਰ ਦੇ ਬੈਨਰ ਹੇਠ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀ ਮਹਾਨ ਸੰਸਕ੍ਰਿਤੀ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਇਸੇ ਕੜੀ ਵਿਚ ਰਾਜਸਥਾਨ ਤੋਂ ਮੁਰਲੀ ਰਾਜਸਥਾਨੀ ਪੰਜਾਬੀ ਲੋਕ ਗੀਤਾਂ ਨਾਲ ਪੰਜਾਬ ਦੀ ਮਹਾਨ ਸੰਸਕ੍ਰਿਤੀ ਨੂੰ ਦਰਸਾ ਰਹੇ ਹਨ, ਜੋ ਕਿ ਕਰਾਫ਼ਟਸ ਬਾਜ਼ਾਰ ਵਿਚ ਆਉਣ ਵਾਲਿਆਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।
ਕੁਲਦੀਪ ਮਾਣਕ ਦੀਆਂ ਕਲੀਆਂ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਬੰਦਾ ਬਹਾਦੁਰ ਦੀ ਵਾਰ, ਹਿੰਦ ਦੀ ਚਾਦਰ ਅਤੇ ਕੋਠੇ ਤੇ ਗਿਲਾਸੀ ਹੈ ਆਦਿ ਕਈ ਗੀਤ ਪੇਸ਼ ਕਰਕੇ ਮਹਾਨ ਗੀਤਕਾਰ ਕੁਲਦੀਪ ਮਾਣਕ ਨੂੰ ਨਾ ਕੇਵਲ ਸ਼ਰਧਾਂਜ਼ਲੀ ਅਰਪਿਤ ਕਰਦੇ ਹਨ ਬਲਕਿ ਲੋਕਾਂ ਨੂੰ ਇਹ ਵੀ ਸੰਦੇਸ਼ ਦਿੰਦੇ ਹਨ ਕਿ ਪੰਜਾਬੀ ਦੇ ਇਸ ਮਹਾਨ ਗਾਇਕ ਨੇ ਆਪਣੀ ਪਾਵਨ ਧਰਤੀ ਅਤੇ ਮਾਂ ਬਾਰੇ ਲੋਕਾਂ ਦੇ ਦਿਲਾਂ ਵਿਚ ਜੋ ਦੀਪਕ ਜਲਾਇਆ ਹੈ, ਉਹ ਅੱਜ ਵੀ ਰੌਸ਼ਨੀ ਦੇ ਰਿਹਾ ਹੈ।
ਮੁਰਲੀ ਰਾਜਸਥਾਨੀ ਦੱਸਦੇ ਹਨ ਕਿ ਉਨ੍ਹਾਂ ਨੂੰ ਗਾਣ ਦੀ ਕਲਾ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਦੇ ਦਾਦਾ ਬਿੰਜਾ ਰਾਮ ਗੀਤ ਗਾਉਂਦੇ ਸਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪਿਤਾ ਨਾਨੂਰਾਮ ਨੇ ਵੀ ਗਾਇਕੀ ਨੂੰ ਅਪਨਾਇਆ ਅਤੇ ਉਹ ਅੱਜ ਵੀ ਸੰਗੀਤ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਆਪਣੇ ਪਿਤਾ ਤੋਂ ਉਨ੍ਹਾਂ ਗਾਉਣਾ ਸਿਖਿਆ ਅਤੇ ਅੱਜ ਉਹ ਜੋ ਕੁਝ ਵੀ ਹਨ, ਉਨ੍ਹਾਂ ਦੇ ਆਸ਼ੀਰਵਾਦ ਨਾਲ ਹਨ। ਉਨ੍ਹਾਂ ਉਤਰ ਜੋਨ ਸੰਸਕ੍ਰਿਤਕ ਕੇਂਦਰ ਦੇ ਪ੍ਰੋਗਰਾਮ ਅਧਿਕਾਰੀ ਰਵਿੰਦਰ ਸ਼ਰਮਾ ਅਤੇ ਭੁਪਿੰਦਰ ਸਿੰਘ ਦੁਆਰਾ ਕਰਾਫ਼ਟਸ ਬਾਜਾਰ ਵਿਚ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ ਨੇ ਇਥੇ ਪਹੁੰਚਣ ’ਤੇ ਜੋ ਮਾਣ-ਸਨਮਾਨ ਦਿੱਤਾ ਹੈ, ਉਹ ਜੀਵਨ ਭਰ ਇਸ ਦੇ ਧੰਨਵਾਦੀ ਰਹਿਣਗੇ।
ਮੁਰਲੀ ਰਾਜਸਥਾਨੀ ਨੇ ਦੱਸਿਆ ਕਿ ਉਹ ਤਿੰਨ ਵਾਰ ਹੁਸ਼ਿਆਰਪੁਰ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਉਨ੍ਹਾਂ ਆਪਣੀ ਕਲਾ ਦੇ ਪ੍ਰਦਰਸ਼ਨ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਅਕਾਸ਼ਬਾਣੀ ਤੇ ਦੂਰਦਰਸ਼ਨ ’ਤੇ ਵੀ ਉਨ੍ਹਾਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਲਾ ਤੇ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਹੈ। ਮੁਰਲੀ ਰਾਜਸਥਾਨੀ ਆਪਣੇ ਸਾਜ ਰਾਮਮੰਤਯ ’ਤੇ ਮਾਣ ਕਰਦੇ ਹੋਏ ਦੱਸਦੇ ਹਨ ਕਿ ਉਹ ਪ੍ਰਤੀ ਦਿਨ ਗਾਇਕੀ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਚੇਤਰਾਮ, ਗੋਵਿੰਦ, ਵਿਨੋਦ ਅਤੇ ਸ਼ਰਵਣ ਸਾਜ ’ਤੇ ਉਨ੍ਹਾਂ ਦਾ ਸਹਿਯੋਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਲੋਕ ਦਿਲ ਦੇ ਅਮੀਰ ਹਨ। ਉਹ ਹਰੇਕ ਕਲਾਕਾਰ ਦਾ ਹੌਂਸਲਾ ਵਧਾਉਂਦੇ ਹਨ ਅਤੇ ਕਲਾਕਾਰ ਨੂੰ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਚਾਹੀਦਾ।