Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਖਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ਕਮਰਸ ਵਿਭਾਗ ਵਲੋਂ ਵਰਕਸ਼ਾਪ ਦਾ ਆਯੋਜਨ

ਖਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ਕਮਰਸ ਵਿਭਾਗ ਵਲੋਂ ਵਰਕਸ਼ਾਪ ਦਾ ਆਯੋਜਨ

ਗੜ੍ਹਦੀਵਾਲਾ (ਚੌਧਰੀ) 

13 ਫਰਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਮਾਨਯੋਗ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਮਰਸ ਵਿਭਾਗ ਅਤੇ ਐੱਮ.ਜੀ.ਐੱਨ. ਕੌਂਸਲ ਆਫ਼ ਰੂਰਲ ਐਜੂਕੇਸਨ ਵਲੋਂ ਦੋ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਸਕਿਉਰਿਟੀ ਐਂਡ ਐਕਸ਼ਚੇਂਜ ਬੋਰਡ ਆਫ਼ ਇੰਡੀਆ ਵਲੋਂ ਆਏ ਸਕਿਉਰਿਟੀ ਮਾਰਕੀਟ ਟਰੇਨਰ ਮੈਡਮ ਅਨੀਤਾ ਸੈਣੀ ਨੇ ਵਿਦਿਅਰਥੀਆਂ ਨੂੰ ਇੱਕ ਸਮਝਦਾਰ ਨਿਵੇਸ਼ਕ ਬਣਨ ਦੇ ਸੁਝਾਅ ਦਿੱਤੇ। ਇਸ ਵਰਕਸ਼ਾਪ ਵਿੱਚ ਉਹਨਾਂ ਦੱਸਿਆ ਕਿ ਇੱਕ ਆਮ ਨਿਵੇਸ਼ਕ ਥੋੜ੍ਹੀ ਜਿਹੀ ਸਮਝਦਾਰੀ ਨਾਲ ਚੱਲ ਕੇ ਸ਼ੇਅਰ ਮਾਰਕੀਟ ਦੇ ਖਤਰਿਆਂ ਤੋਂ ਬੱਚਕੇ ਵੱਡੇ ਮੁਨਾਫੇ ਕਮਾ ਸਕਦਾ ਹੈ ਅਤੇ ਆਪਣੇ ਲਈ ਸ਼ੇਅਰ ਮਾਰਕੀਟ ਨੂੰ ਆਮਦਨੀ ਦਾ ਇੱਕ ਚੰਗਾ ਸਾਧਨ ਬਣਾ ਸਕਦਾ ਹੈ। ਉਹਨਾਂ ਦੱਸਿਆ ਕਿ ਸੇਅਰ ਮਾਰਕੀਟ ਦੇ ਨਾਮ ਤੇ ਹੋਣ ਵਾਲੀਆਂ ਠੱਗੀਆਂ ਤੇ ਬ੍ਰੋਕਰਾਂ ਦੁਆਰਾ ਦਿੱਤੇ ਜਾਣ ਵਾਲੇ ਝੂਠੇ ਝਾਂਸਿਆਂ ਤੋਂ ਸਮਝਦਾਰ ਨਿਵੇਸਕ ਬਣਕੇ ਬਚਿਆ ਜਾ ਸਕਦਾ ਹੈ। ਉਹਨਾਂ ਅੱਜ ਦੇ ਯੁੱਗ ਵਿੱਚ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਿਸ ਤਰ੍ਹਾਂ ਅਸਾਨ ਹੋ ਗਿਆ ਹੈ ਅਤੇ ਘਰ ਬੈਠਿਆਂ ਆਪਣੇ ਮੋਬਾਈਲ ਤੋਂ ਇਸਨੂੰ ਬਿਨ੍ਹਾਂ ਕਿਸੇ ਬ੍ਰੋਕਰ ਦੇ ਨਿਯੰਤਰਣ ਤੋਂ ਆਪਣੀ ਮਰਜ਼ੀ ਨਾਲ ਸ਼ੇਅਰ ਵਪਾਰ ਕਰਨ ਬਾਰੇ ਵਿਸਥਾਰ ਪੂਰਵਕ ਦੱਸਿਆ।
ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਵੱਢਮੁੱਲੀ ਹੈ ਤੇ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲਗਾਈਆ ਜਾਣਗੀਆਂ ਤਾਂ ਜੋ ਵਿਦਿਆਰਥੀ ਇਸ ਗਿਆਨ ਦਾ ਫ਼ਾਇਦਾ ਜ਼ਿਆਦਾ ਤੋਂ ਜਿਆਦਾ ਉਠਾ ਸਕਣ। ਇਸ ਮੌਕੇ ਕਮਰਸ ਵਿਭਾਗ ਦੇ ਅਧਿਆਪਕ ਪ੍ਰੋ. ਗਗਨਦੀਪ ਕੌਰ, ਡਾ. ਹਰਪ੍ਰੀਤ ਕੌਰ, ਪ੍ਰੋ ਕੁਸ਼ਮਾ, ਪ੍ਰੋ. ਕ੍ਰਿਤਿਕਾ, ਪ੍ਰੋ. ਗੁਰਪ੍ਰੀਤ ਕੋਰ, ਪ੍ਰੋ. ਪੂਜਾ ਅਤੇ ਪ੍ਰੋ. ਇਸ਼ੀਤਾ ਵੀ ਮੌਜੂਦ ਸਨ।