ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਵਿਅਕਤੀ ਦੇ ਇਲਾਜ ਲਈ 10 ਹਾਜ਼ਰ ਰੁਪਏ ਦੀ ਆਰਥਿਕ ਸਹਾਇਤਾ ਭੇਂਟ
ਗੜ੍ਹਦੀਵਾਲਾ 27 ਨਵੰਬਰ (ਚੌਧਰੀ /ਯੋਗੇਸ਼ ਗੁਪਤਾ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਜਰੂਰਤਮੰਦ ਵਿਅਕਤੀ ਰਾਮ ਲਾਲ ਵਾਸੀ ਕੇਸੋਪੁਰ (ਗੜ੍ਹਦੀਵਾਲਾ) ਦੇ ਇਲਾਜ ਲਈ 10 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਲਾਲ ਨੂੰ ਕੁਝ ਸਮਾਂ ਪਹਿਲਾਂ ਪੈਰਾਲਾਇਜ ਦਾ ਅਟੈਕ ਹੋ ਗਿਆ ਸੀ।ਜਿਸਦੇ ਚਲਦਿਆਂ ਉਨ੍ਹਾਂ ਦੇ ਸ਼ਰੀਰ ਦੇ ਇੱਕ ਪਾਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੁਣ ਉਹ ਤੁਰਨ ਫਿਰਨ ਤੋਂ ਵੀ ਅਸਮਰੱਥ ਹਨ।ਪਰਿਵਾਰ ਇਨ੍ਹਾਂ ਦਾ ਇਲਾਜ ਕਰਵਾਉਣ ਵਿਚ ਅਸਮਰੱਥ ਹੈ। ਪਰਿਵਾਰ ਵਲੋਂ ਸੰਸਥਾ ਮੈਂਬਰਾਂ ਨੂੰ ਮਦਦ ਦੀ ਗੁਹਾਰ ਲਗਾਉਣ ਤੇ ਸੰਸਥਾ ਮੈਂਬਰਾਂ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ 10 ਹਜਾਰ ਰੁਪਏ ਦੀ ਮਦਦ ਦਿੱਤੀ ਗਈ।ਇਸ ਮੌਕੇ ਸਿਮਰਨਜੀਤ ਸਿੰਘ ਅਤੇ ਮਨਦੀਪ ਆਦਿ ਹਾਜ਼ਰ ਸਨ।