ਪਠਾਨਕੋਟ, 14 ਨਵੰਬਰ ( ਅਵਿਨਾਸ਼ ਸ਼ਰਮਾ ) : ਸਰਕਾਰੀ ਪ੍ਰਾਇਮਰੀ ਸਕੂਲ ਐਮਾਂ ਗੁਜਰਾਂ ਵਿੱਚ ਸਕੂਲ ਮੁਖੀ ਨਿਧੀ ਦੀ ਅਗਵਾਈ ਹੇਠ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਆਯੋਜਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਸਰਪੰਚ ਸਰਬਜੀਤ ਕੌਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਅਤੇ ਸੈਂਟਰ ਹੈਡ ਟੀਚਰ ਹਰਪ੍ਰੀਤ ਕੁਮਾਰੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਮੁਬਾਰਕਬਾਦ ਦਿੱਤੀਆਂ ਅਤੇ ਬਾਲ ਦਿਵਸ ਬਾਰੇ ਵਿਸਤਾਰ ਨਾਲ ਰੋਸ਼ਨੀ ਪਾਈ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਂ ਰੰਗ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਦੇਸ਼ਭਗਤੀ, ਸੰਸਕ੍ਰਿਤਕ, ਕਵਿਤਾਵਾਂ, ਭਾਂਗੜਾ, ਸਾਂਗ, ਡਾਂਸ ਪੇਸ਼ ਕੀਤਾ ਗਿਆ। ਨੰਨੇ ਮੁੰਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਨੰਨਾ ਮੁੰਨਾ ਰਾਹੀਂ ਹੁ, ਲੱਕੜੀ ਦੀ ਕਾਠੀ, ਫੇਰ ਵੀ ਦਿਲ ਹੈ ਹਿੰਦੁਸਤਾਨੀ, ਮੈਆ ਯਸ਼ੋਦਾ ਆਦਿ ਨੂੰ ਬਹੁਤ ਸਲਾਹਿਆ ਗਿਆ।
ਸਕੂਲ ਮੁਖੀ ਨਿਧੀ ਨੇ ਜਿਥੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਬਾਲ ਦਿਵਸ ਦੀ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ 14 ਨਵੰਬਰ ਨੂੰ ਪੂਰੇ ਭਾਰਤ ‘ਚ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ | ਪੰਡਿਤ ਨਹਿਰੂ ਜੀ ਨੇ ਜੋ ਬੱਚਿਆਂ ਦੀ ਸਿੱਖਿਆ, ਬੱਚਿਆਂ ਦੀ ਭਲਾਈ ਯੋਜਨਾਵਾਂ ਬੱਚਿਆਂ ਦੇ ਅਧਿਕਾਰ ਆਦਿ ਬਾਰੇ ਜੋ ਯੋਜਨਾਵਾਂ ਉਲੀਕੀਆਂ ਸਨ ਅੱਜ ਉਨ੍ਹਾਂ ਦੀ ਬਦੌਲਤ ਹੀ ਬੱਚਿਆਂ, ਵਿਦਿਆਰਥੀਆਂ ਦਾ ਭਵਿੱਖ ਉਜਲ ਅਤੇ ਦੇਸ਼ ਕਾਮਯਾਬੀ ਦੇ ਰਸਤੇ ‘ਤੇ ਤੁਰ ਰਿਹਾ ਹੈ। ਇਸ ਮੌਕੇ ਤੇ ਮੋਨਿਕਾ, ਮਨੂੰ, ਤੇਜਬੀਰ ਸਿੰਘ, ਰਾਜੇਸ਼ ਭਗਤ, ਰੀਨਾ ਆਦਿ ਹਾਜ਼ਰ ਸਨ।