ਡੇਰਾ ਬਾਬਾ ਨਾਨਕ /12 ਦਸੰਬਰ (ਆਸ਼ਕ ਰਾਜ ਮਾਹਲਾ) ਬੀ ਐਸ ਐਫ ਦੀ 58 ਬਟਾਲੀਅਨ ਦੀ ਬੀ.ਓ. ਪੀ ਚੋੜਾ ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਬਾਰਡਰ ਦੇ ਧੁੱਸੀ ਬੰਨ੍ਹ ਨਜ਼ਦੀਕ ਸ਼ੱਕੀ ਨੌਜਵਾਨ ਬੀਐਸਐਫ ਜਵਾਨਾਂ ਵੱਲੋਂ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੀ ਐਸ ਐਫ ਦੀ 58 ਬਟਾਲੀਅਨ ਦੀ ਬੀ ਓ ਪੀ ਚੌੜਾ ਵਨ੍ਹ ਤੇ ਤਾਇਨਾਤ ਬੀ ਐਸ ਐਫ ਜਵਾਨਾਂ ਵੱਲੋਂ ਉਸ ਦੇ ਹੱਥ ਵਿੱਚ ਐਂਡਰਾਇਡ ਮੋਬਾੲੀਲ ਫੋਨ ਵੀ ਮਿਲਿਆ । ਇਸ ਦਾ ਪਤਾ ਲੱਗਣ ਤੇ ਤੁਰੰਤ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਕਾਬੂ ਕੀਤੇ ਨੌਜਵਾਨਾਂ ਤੋਂ ਪੁੱਛ ਪੜਤਾਲ ਕੀਤੀ। ਜਿਸ ਨੇ ਆਪਣੀ ਪਹਿਚਾਣ ਫਰਮਾਨ ਪੁੱਤਰ ਭਾਊ ਵਾਸੀ ਡੱਡੂ ਜ਼ਿਲ੍ਹਾ ਊਧਮਪੁਰ ਜੰਮੂ ਕਸ਼ਮੀਰ ਦੱਸੀ। ਉਕਤ ਨੌਜਵਾਨ ਪਿਛਲੇ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਚੌੜਾ ਜੋ ਬਾਰਡਰ ਪੱਟੀ ਤੇ ਕੰਢੇ ਪੈਂਦਾ ਹੈ ਆਰਜ਼ੀ ਡੇਰਾ ਬਣਾ ਕੇ ਰਹਿ ਰਹੇ ਹਨ । ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਫੜੇ ਗਏ ਨੌਜਵਾਨ ਦੀ ਬੀਐਸਐਫ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਬੂ ਕੀਤੇ ਨੌਜਵਾਨ ਨੂੰ ਪੁਲਸ ਥਾਣਾ ਕਲਾਨੌਰ ਦੇ ਹਵਾਲੇ ਕਰ ਦਿੱਤਾ ਗਿਆ ਹੈ । ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐੱਸ ਐੱਚ ਓ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਰੇ ਗਏ ਨੌਜਵਾਨ ਦਾ ਮੈਡੀਕਲ ਕਰਵਾ ਕੇ ਵੱਖ ਵੱਖ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।