ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਇੰਜਣ ਬਦਲਿਆ ਹੈ ਉਸੇ ਤਰ੍ਹਾਂ ਖਰਾਬ ਡੱਬੇ ਵੀ ਜਲਦ ਬਦਲੇ ਜਾਣਗੇ : ਸੰਨੀ ਮਹਿਤਾ
ਦਸੂਹਾ 6 ਦਸੰਬਰ (ਬਿਊਰੋ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇੱਕ ਅਹਿਮ ਮੀਟਿੰਗ ਸਥਾਨਕ ਬਲਾਕ ਸਮਿਤੀ ਸਟੇਡੀਅਮ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਐਸ.ਸੀ ਵਿੰਗ ਬਲਬੀਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨੌਜਵਾਨ ਆਗੂ ਸੰਨੀ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਨੀ ਮਹਿਤਾ ਨੇ ਨੌਜਵਾਨ ਪੀੜੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਆਮ ਆਦਮੀ ਦੀ ਸਰਕਾਰ ਕੰਮ ਕਰ ਰਹੀ ਹੈ। ਇਸ ਸਰਕਾਰ ਨੇ ਬਿਆਨਬਾਜ਼ੀ ਨਹੀਂ ਕੀਤੀ ਸਗੋਂ ਕੰਮ ਕਰਕੇ ਲੋਕਾਂ ਨੂੰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਬਕਾ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪੈਰ ਚੱਟਣ ਅਤੇ ਕਾਂਗਰਸ ਵਿੱਚ ਲੁੱਟਮਾਰ ਕਰਨ ਵਾਲਿਆਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੀ ਅਜਿਹਾ ਕਰਨਾ ਪਵੇਗਾ। ਇਸ ਦੇ ਲਈ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਤੌਰ ‘ਤੇ ਆਪਣਾ ਸਹਿਯੋਗ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਹੀ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਇੰਜਣ ਬਦਲਿਆ ਹੈ ਉਸੇ ਤਰਾਂ ਖਰਾਬ ਡੱਬੇ ਵੀ ਜਲਦ ਬਦਲੇ ਜਾਣਗੇ। ਉਨ੍ਹਾਂ ਦਾ ਸ਼ਪਸ਼ਟ ਸ਼ਬਦਾਂ ਇਹ ਕਹਿਣਾ ਸੀ ਕਿ ਕੰਮ ਨਾ ਕਰਨ ਵਾਲੇ ਵਿਧਾਇਕਾਂ ਨੂੰ ਵੀ ਇਸ ਵਾਰ ਆਪਣੀ ਸੀਟ ਤੋਂ ਹੱਥ ਥੋਣਾ ਪੈ ਸਕਦਾ ਹੈ। ਦੀਪਕ ਸ਼ਰਮਾ ਧਰਮਪੁਰ, ਸੁਖਵਿੰਦਰ ਸਿੰਘ ਨਰਾਇਣ ਗੜ੍ਹ, ਕੁਲਵਿੰਦਰ ਸਿੰਘ ਪ੍ਰਜਾਪਤੀ ਧਰਮਪੁਰ, ਕੰਵਲ ਜੀਤ ਸਿੰਘ ਸੋਢੀ ਮੀਰਪੁਰ ਸਾਗਰਾਂ, ਗੁਰਮੀਤ ਸਿੰਘ ਸਰਪੰਚ ਸਰੋਆ, ਅਵਤਾਰ ਸਿੰਘ ਘੋਘੜਾ, ਸੁਖਵਿੰਦਰ ਭਾਟੀਆ, ਮਨਪ੍ਰੀਤ ਸੰਧਰ, ਦੀਪਕ ਗਿੱਲ, ਮਨੀਸ਼ ਗਿੱਲ, ਗੁਰਦੀਪ ਸਿੰਘ ਸੋਨੂੰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | .