ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਵਿੱਚ ਲੁੱਟ-ਖੋਹ ਦੀਆ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਨਾਲ ਲੋਕਾਂ ਵਿੱਚ ਡਰ ਸਹਿਮ ਦੀ ਭਾਵਨਾ ਲੱਗਾਤਾਰ ਵੱਧ ਰਹੀ ਹੈ ਹੁਣ ਤਾਂ ਰਾਤ ਕੀ ਦਿਨ ਦੇ ਸਮੇਂ ਵੀ ਲੁੱਟ ਖੋਹ ਦੀ ਵਾਰਦਾਤਾਂ ਆਮ ਗੱਲ ਹੋ ਗਈ ਹੈ । ਅਜਿਹੀ ਇਕ ਵਾਰਦਾਤ ਬੀਤੇ ਦਿਨ ਕਰੀਬ 12.30 ਬਾਰੇ ਵੱਜੇ ਉਸ ਸਮੇਂ ਵਾਪਰੀ ਜਦੋਂ ਹਰਬਿੰਦਰ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਮੋਖੇ ਇਕ ਨਿੱਜੀ ਬੈਂਕ ਤੋ 1.60 ਲੱਖ ਰੁਪਈਆ ਕਢਵਾ ਕੇ ਜਾ ਰਿਹਾ ਸੀ ਤਾਂ ਜਦੋਂ ਇਹ ਨਿਰੰਕਾਰੀ ਸਤਸੰਗ ਭਵਨ ਨੇੜੇ ਪੁੱਜਾਂ ਤਾਂ ਪਿੱਛੇ ਤੋ ਮੋਟਰ-ਸਾਈਕਲ ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਨੇ ਇਸ ਦੇ ਬਰਾਬਰ ਮੋਟਰ-ਸਾਈਕਲ ਕਰਕੇ ਪਿੱਛੇ ਬੈਠੇ ਵਿਅਕਤੀ ਨੇ ਹਰਬਿੰਦਰ ਸਿੰਘ ਦੇ ਪਾਈ ਹੋਈ ਕੁੜਤੇ ਦੀ ਸਾਈਡ ਵਾਲੀ ਜੇਬ ਜਿਸ ਵਿੱਚ ਇਕ ਲੱਖ ਰੁਪਏ , ਮੋਬਾਇਲ ਫ਼ੋਨ ਅਤੇ ਬੈਂਕ ਦੀ ਪਾਸ-ਬੁੱਕ ਸੀ ਝਪਟ ਮਾਰਕੇ ਜੇਬ ਪਾੜ ਕੇ ਲੇ ਗਏ । ਸਹਾਇਕ ਸਬ ਇੰਸਪੈਕਟਰ ਅਜੈ ਕੁਮਾਰ ਨੇ ਦਸਿਆਂ ਕਿ ਪੁਲਿਸ ਵੱਲੋਂ ਅਨਪਛਾਤੇ ਮੋਟਰ-ਸਾਈਕਲ ਸਵਾਰਾਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਵੱਡੀ ਖਬਰ… ਮੋਟਰ-ਸਾਈਕਲ ਸਵਾਰ ਝਪਟਮਾਰ ਇੱਕ ਲੱਖ ਰੁਪਏ ਤੇ ਮੋਬਾਇਲ ਫ਼ੋਨ ਖੋਹ ਕੇ ਫ਼ਰਾਰ
- Post published:November 12, 2021