Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਮੀਂਹ ਨਾਲ ਬਦਲਿਆ ਮੌਸਮ ਦਾ ਮਿਜਾਜ,ਸ਼ਹਿਰ ਦੇ ਬਹੁਤੇ ਇਲਾਕੇ ਹੋਏ ਜਲਥਲ,ਵਿਕਾਸ ਦੇ ਦਾਅਵਿਆ ਦੀ ਖੁੱਲੀ ਪੋਲ

ਮੀਂਹ ਨਾਲ ਬਦਲਿਆ ਮੌਸਮ ਦਾ ਮਿਜਾਜ,ਸ਼ਹਿਰ ਦੇ ਬਹੁਤੇ ਇਲਾਕੇ ਹੋਏ ਜਲਥਲ,ਵਿਕਾਸ ਦੇ ਦਾਅਵਿਆ ਦੀ ਖੁੱਲੀ ਪੋਲ

ਮੀਂਹ ਨਾਲ ਬਦਲਿਆ ਮੌਸਮ ਦਾ ਮਿਜਾਜ,ਸ਼ਹਿਰ ਦੇ ਬਹੁਤੇ ਇਲਾਕੇ ਹੋਏ ਜਲਥਲ,ਵਿਕਾਸ ਦੇ ਦਾਅਵਿਆ ਦੀ ਖੁੱਲੀ ਪੋਲ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) : ਅੱਜ ਸਵੇਰੇ ਸੁਰੂ ਹੋਈ ਬਾਰਿਸ਼ ਨਾਲ ਮੌਸਮ ਦਾ ਮਿਜਾਜ ਬਦਲ ਗਿਆ ਹੈ ਜਿਸ ਨਾਲ ਕਈ ਦਿਨਾ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਇਲਾਕਾ ਨਿਵਾਸੀਆ ਨੂੰ ਵੱਡੀ ਰਾਹਤ ਤਾਂ ਮਿਲੀ ਉਥੇ ਹੀ ਅੱਜ ਦੀ ਇਸ ਮਾਮੂਲੀ ਵਾਰਸ ਨਾਲ ਸ਼ਹਿਰ ਦੀਆ ਜਲਥਲ ਹੋਈਆਂ ਗਲੀਆਂ ਪਾਣੀ ਦਾ ਲੈਵਲ ਸਹੀ ਨਾ ਹੋਣ ਦੀਆ ਪੋਲਾ ਵੀ ਖੋਲਦੀਆਂ ਸਨ ।ਬਲਾਚੌਰ ਦੇ ਵੱਖ ਵੱਖ ਵਾਰਡਾ ਦੀਆਂ ਇੰਟਰਲਾਕ ਨਾਲ ਬਣੀਆ ਨਵੀਆਂ ਗਲੀਆਂ ਪਾਣੀ ਨਾਲ ਭਰ ਗਈਆ ਜਿਸ ਦੇ ਆਉਣ ਜਾਣ ਵਾਲੇ ਲੋਕਾ ਨੂੰ ਜਿੱਥੇ ਕਾਫੀ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਰਿਹਾਇਸ਼ੀ ਘਰਾ ਵਾਲਿਆ ਨੂੰ ਵੀ ਕਾਫੀ ਪ੍ਰੇ਼ਸਾਨੀਆ ਦਾ ਸਾਹਮਣਾ ਕਰਨਾ ਪਿਆ। ਸਵੇਰੇ ਦੀ ਵਾਰਿਸ ਰੁਕਣ ਉਪਰੰਤ ਬਾਅਦ ਦੁਪਿਹਰ ਯਕਦਮ ਅਸਮਾਨ ਛਾਏ ਕਾਲੇ ਬੱਦਲਾਂ ਨਾਲ ਹਨੇਰਾ ਹੋ ਗਿਆ ਅਤੇ ਵਰਖਾ ਫਿਰ ਤੋਂ ਸੁਰੂ ਹੋ ਗਈ ਜਿਹੜੀ ਕਿ ਕ੍ਰੀਬ ਇੱਕ ਘੰਟਾ ਪਈ ।ਲਾਗਲੇ ਪਿੰਡ ਮਹਿੰਦੀਪੁਰ ਦੇ ਵਸਨੀਕ ਗਿਆਨ ਸਿੰਘ ਮੰਡੇਰ ਵਲੋਂ ਮੀਂਹ ਸਮੇਂ ਸੋਸ਼ਲ ਮੀਡੀਆ ਉਪਰ ਵਾਇਰਲ ਕੀਤੀ ਵੀਡੀਓ ਵਿੱਚ ਵਿਖਾਇਆ ਕਿਵੇਂ ਉਹਨਾ ਦੇ ਪਿੰਡ ਦੀਆਂ ਨਵੀਆਂ ਬਣੀਆਂ ਇੰਟਰਲਾਕ ਗਲੀਆ ਵਿੱਚ ਸਬੰਧਤ ਠੇਕੇਦਾਰ ਵਲੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵਰਸਾਤ ਦਾ ਪਾਣੀ ਗਲੀਆ ਵਿੱਚ ਹੀ ਖੜ ਗਿਆ ਜਿਸ ਕਾਰਨ ਉਸ ਨੇ ਕਿਹਾ ਕਿ ਠੇਕੇਦਾਰ ਵਲੋਂ ਇਹਨਾਂ ਸਰਕਾਰੀ ਗਲੀਆ ਦੇ ਕੰਮਾ ਦਾ ਫਾਹਾ ਹੀ ਵੱਡਿਆ ਹੈ ਜਿਸ ਨੇ ਵਿਊਂਤਮਈ ਤਰੀਕੇ ਨਾਲ ਗਲੀਆ ਨਾ ਬਣਾਉਣ ਕਾਰਨ ਸਰਕਾਰ ਦੇ ਲੱਖਾ ਰੁਪਏ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਇਹਨਾਂ ਗਲੀਆ ਦਾ ਲੈਵਲ ਸਹੀ ਨਾ ਹੋਣ ਕਾਰਨ ਇਹ ਜਲਦੀ ਹੀ ਟੁੱਟ ਜਾਣਗੀਆ ਜਿਸ ਕਾਰਨ ਲੋਕਾ ਨੂੰ ਮੁੜ ਤੋ਼ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਨਗਰ ਕੌਸਲ ਵਲੋਂ ਬਣਾਇਆ ਸੀਵਰ ਵੀ ਕਈ ਜਗ੍ਹਾਂ ਤੋਂ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਓਪਰ ਫਲੋਅ ਹੋ ਕੇ ਪਾਣੀ ਬਾਹਰ ਚੱਲਦਾ ਵੇਖਿਆ ਗਿਆ ।

ਭਾਵੇ ਕਿ ਇਸ ਵਰਖਾ ਨੇ ਆਮ ਲੋਕਾ ਨੂੰ ਗਰਮੀ ਤੋਂ ਰਾਹਤ ਦੇਣ ਦੇ ਨਾਲ ਕਿਸਾਨਾ ਨੂੰ ਵੀ ਵੱਡੀ ਰਾਹਤ ਦਿੱਤੀ ਹੈ । ਜਿਮੀਦਾਰਾ ਦਾ ਕਹਿਣਾ ਹੈ ਕਿ ਇਹ ਵਰਖਾ ਖੇਤੀਬਾੜੀ ਅਤੇ ਝੋਨੇ ਦੀ ਕਾਸ਼ਤ ਕਰਨ ਵਿੱਚ ਕਾਫੀ ਲਾਹੇਮੰਦ ਸਿੱਧ ਹੋਵੇਗੀ ।
ਫੋਟੋ: ਬਲਾਚੌਰ ਦੀਆ ਗਲੀਆ ਦਾ ਲੈਵਲ ਸਹੀ ਨਾ ਹੋਣ ਕਾਰਨ ਵਰਸਾਤ ਦੇ ਖੜੇ ਪਾਣੀ ਦਾ ਦ੍ਰਿਸ਼।