ਹੁਸ਼ਿਆਰਪੁਰ 8 ਦਸੰਬਰ (ਬਿਊਰੋ) : ਜਿਲਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਮਨਦੀਪ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ, ਪਰਮਜੀਤਸਿੰਘ ਡੀ.ਐਸ.ਪੀ.ਮੁਕੇਰੀਆਂ, ਸਰਬਜੀਤ ਰਾਏ ਉਪ ਕਪਤਾਨ ਪੁਲਿਸ(ਤਫਤੀਸ)ਹੁਸਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਇੰਸ. ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ ਦੀ ਅਗਵਾਈ ਵਿੱਚ ਮੁਕੇਰੀਆਂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਮੁਕੇਰੀਆਂ ਪੁਲਿਸ ਵੱਲੋ ਪੈਸੇ ਦੀ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਗੈਂਗ ਦੇ ਤਿੰਨ ਮੈਬਰਾ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਤੇਗਾ ਸਿੰਘ ਵਾਸੀ ਤਲਵੰਡੀ ਸੂਬਾ ਸਿੰਘ ਥਾਣਾ ਸਦਰ ਪੱਟੀ ਜਿਲਾ ਤਰਨਤਾਰਨ ਹਾਲ ਵਾਸੀ ਧਰਮੀਵਾਲ ਥਾਣਾ ਸ਼ਾਹਕੋਟ ਜਿਲਾ ਜਲੰਧਰ,ਕਰਨਵੀਰ ਸਿੰਘ ਉਰਫ ਪਾਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਲੜੀ ਥਾਣਾ ਨਕੋਦਰ ਜਿਲਾ ਜਲੰਧਰ ਅਤੇ ਸੰਦੀਪ ਸਿੰਘ ਪੁੱਤਰ ਮਨੋਹਰ ਲਾਲ ਵਾਸੀ ਮਾਲੜੀ ਥਾਣਾ ਨਕੋਦਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਹਨਾ ਦੇ ਕਬਜੇ ਵਿੱਚੋਂ 2 ਪਿਸਟਲ ਅਤੇ 10 ਜਿੰਦਾ ਰੋਦ ਮਾਰਕਾ 7.65 ਐਮ.ਐਮ , ਇੱਕ ਕਾਰ ਮਹਿੰਦਰਾ ਲੋਗਾਨ,ਤਿੰਨ ਲੋਹੇ ਦੀ ਰਾਡਾ ਬਰਾਮਦ ਕੀਤੀਆ ਗਈਆ ਹਨ ਅਤੇ ਮੁੱਕਦਮਾ ਨੰਬਰ 228 ਮਿਤੀ 06.12.2021 ਜੁਰਮ 115,120-ਬੀ ਭ.ਦ. 25-54- 59 ਅਸਲਾ ਐਕਟ ਥਾਣਾ ਮੁਕੇਰੀਆ ਟਰੇਸ ਕੀਤਾ ਗਿਆ। ਮਿਤੀ 06.12.2021 ਨੂੰ ਹਰੀਸ਼ ਕੁਮਾਰ ਪੁੱਤ ਚਾਨਣ ਰਾਮ ਵਾਸੀ ਮੁਹੱਲਾ ਸ਼ਾਸ਼ਤਰੀ ਕਲੋਨੀ ਮੁਕੇਰੀਆ ਥਾਣਾ
ਮੁਕੇਰੀਆ ਜਿਲਾ ਹੁਸਿਆਰਪੁਰ ਦੇ ਬਿਆਨ ਤੇ ਮੁਕੱਦਮਾ ਉਕਤ ਦਰਜ ਰਜਿਸਟਰ ਹੋਇਆ ਸੀ ਕਿ ਉਸ ਦਾ ਲੜਕਾ ਵਿਕਾਸ
ਕੁਮਾਰ ਅਰਸਾ ਕਰੀਬ 6-7 ਸਾਲ ਤੋਂ ਅਮਰੀਕਾ ਰਹਿੰਦਾ ਹੈ। ਜਿਥੇ ਅੰਗਰੇਜ ਸਿੰਘ ਪੁੱਤਰ ਦਾਨ ਸਿੰਘ ਵਾਸੀ ਧਰਮੀਵਾਲ ਥਾਣਾ ਸ਼ਾਹਕੋਟ ਜਿਲਾ ਜਲੰਧਰ ਇਕੱਠੇ ਟਰਾਂਸਪੋਰਟ ਦਾ ਕੰਮ ਕਰਦੇ ਸੀ। ਕਰੀਬ 3 ਸਾਲ ਤੋਂ ਉਸ ਦਾ ਲੜਕਾ ਵਿਕਾਸ ਕੁਮਾਰ ਆਪਣਾ ਵੱਖਰਾ ਕਾਰੋਬਾਰ ਕਰਨ ਲੱਗ ਪਿਆ ਇਸੇ ਰੰਜਿਸ਼ ਕਰਕੇ ਅੰਗਰੇਜ ਸਿੰਘ ਉਸ ਨਾਲ ਖਾਰ ਖਾਣ ਲੱਗ ਪਿਆ।
ਹੁਣ ਉਸ ਦਾ ਲੜਕਾ ਅਮਰੀਕਾ ਤੋਂ ਵਾਪਸ ਭਾਰਤ ਆਇਆ ਹੈ ਅਤੇ ਅੰਗਰੇਜ ਸਿੰਘ ਨੇ ਲੜਕੇ ਨੂੰ ਮਰਵਾਉਣ ਦੀ ਖਾਤਰ ਆਪਣੇ ਮਾਸੀ ਦੇ ਲੜਕੇਹ ਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਤੇਗਾ ਸਿੰਘ ਵਾਸੀ ਤਲਵੰਡੀ ਸੂਬਾ ਸਿੰਘ ਥਾਣਾ ਸਦਰ ਪੱਟੀ ਜਿਲਾ ਤਰਨਤਾਰਨ ਹਾਲ ਵਾਸੀ ਧਰਮੀਵਾਲ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਸੁਪਾਰੀ ਦਿੱਤੀ ਜਿਸ ਨੇ ਆਪਣੇ ਨਾਲ ਕਰਨਵੀਰ ਸਿੰਘ ਉਰਫ ਪਾਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਲੜੀ ਥਾਣਾ ਨਕੋਦਰ ਜਿਲਾ ਜਲੰਧਰ ਅਤੇ ਸੰਦੀਪ ਸਿੰਘ ਪੁੱਤਰ ਮਨੋਹਰ ਲਾਲ ਵਾਸੀ ਮਾਲੜੀ ਥਾਣਾ ਨਕੋਦਰ ਜਿਲਾ ਜਲੰਧਰ ਕਾਰ ਮਹਿੰਦਰਾ ਲੋਗਾਨ ਜਿਸ ਪਰ ਜਾਅਲੀ ਨੰਬਰ ਲਗਾਇਆ ਸੀ ਪਰ ਸਵਾਰ ਹੋ ਕੇ ਪਿਸਟਲ ਅਤੇ ਮਾਰੂਹ ਹਥਿਆਰ ਨਾਲ ਲੈਸ ਹੋ ਕੇ ਵਿਕਾਸ ਦਾ ਪਿੱਛਾ ਕਰਦੇ ਹਨ।
ਜੋ ਦੋਸ਼ੀਆਨ ਉਕਤਾਨ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਸ ਵਾਰਦਾਤ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ ਤੇ ਇਹਨਾ ਪਾਸੋ ਬਰਾਮਦ ਹੋਇਆ ਅਸਲਾ ਇਹਨਾਂ ਵੱਲੋਂ ਕਿਸ ਵਿਅਕਤੀ ਪਾਸੋ ਖਰੀਦ ਕੀਤਾ ਗਿਆ ਹੈ।ਇਸ ਤੋਂ ਇਲਵਾ ਹਰਜਿੰਦਰ ਸਿੰਘ ਉਰਫ ਜਿੰਦਾ ਉਕਤ ਦੇ ਬੰਬੀਹਾ ਗਰੁੱਪ ਦੇ ਗੁੰਡਾ ਅਨਸਰਾ ਨਾਲ ਸਬੰਧ ਹਨ। ਜਿਸ ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 120 ਮਿਤੀ 16.09.2020 ਜੁਰਮ 386,506,120-ਬੀ, 212, 216 ਭ.ਦ.ਸ ਸਦਰ ਮੋਗਾ ਦਰਜ ਰਜਿਸਟਰ ਹੈ। ਜੋ ਉਕਤ ਮੁੱਕਦਮਾ ਦੇ ਦੋਸ਼ੀ ਹਰਸਿਮਰਨ ਸਿੰਘ ਵਗੈਰਾ ਨੂੰ ਵਾਰਦਾਤ ਕਰਨ ਤੋਂ ਬਾਅਦ ਆਪਣੇ ਪਾਸ ਪਨਾਹ ਦਿੰਦਾ ਸੀ ਅਤੇ ਅੱਗੇ ਪਿੱਛੇ ਠਹਿਰਾਉਦਾ ਸੀ। ਜਿਹਨਾ ਨੇ ਹੋਰ ਵੀ ਵਿਅਕਤੀਆ ਨੂੰ ਨੁਕਸਾਨ ਪਹੁੰਚਾਉਣ ਦੀ ਨੀਯਤ ਨਾਲ ਰੈਕੀ ਕੀਤੀ ਹੈ।