ਹੁਸ਼ਿਆਰਪੁਰ,15 ਨਵੰਬਰ ( ਚੌਧਰੀ ) : ਨਿਰੰਕਾਰੀ ਸੰਤ ਸਮਾਗਮ ਦੁਨੀਆਂ ਭਰ ਦੇ ਪ੍ਰਭੂ ਪ੍ਰੇਮੀਆਂ ਲਈ ਖੁਸ਼ੀਆਂ ਭਰਿਆ ਮੌਕਾ ਹੁੰਦਾ ਹੈ ਜਿੱਥੇ ਮਨੁੱਖਤਾ ਦਾ ਵਿਸ਼ਾਲ ਰੂਪ ਦੇਖਣ ਨੂੰ ਮਿਲਦਾ ਹੈ । ਨਿਰੰਕਾਰੀ ਮਿਸ਼ਨ ਅਧਿਆਤਮਕ ਜਾਗਰੂਕਤਾ ਦੁਆਰਾ ਸੰਪੂਰਣ ਸੰਸਾਰ ਵਿੱਚ ਸੱਚ, ਪ੍ਰੇਮ ਅਤੇ ਏਕਤਵ ਦੇ ਸੁਨੇਹੇ ਨੂੰ ਪ੍ਰਸਾਰਿਤ ਕਰ ਰਿਹਾ ਹੈ ਜਿਸ ਵਿੱਚ ਸਾਰੇ ਆਪਣੀ ਜਾਤੀ,ਧਰਮ,ਵਰਣ,ਰੰਗ, ਭਾਸ਼ਾ , ਵੇਸ਼ਭੂਸ਼ਾ ਅਤੇ ਖਾਣ – ਪੀਣ ਵਰਗੀਆਂ ਭਿੰਨਤਾਵਾਂ ਨੂੰ ਭੁਲਾਕੇ, ਆਪਸੀ ਪ੍ਰੇਮ ਅਤੇ ਮਿਲਰਵਤਨ ਦੀ ਭਾਵਨਾ ਨੂੰ ਧਾਰਨ ਕਰਦੇ ਹਨ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰ ਛਾਇਆ ਵਿਚ ਨਿਰੰਕਾਰੀ ਅਧਿਆਤਮਕ ਸਥੱਲ ਸਮਾਲਖਾ ਵਿਖੇ ਹੋਣ ਵਾਲੇ 74ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਇਸ ਸਾਲ ਵਰਚੁਅਲ ਰੂਪ ਵਿੱਚ ਪੂਰੇ ਸਮਰਪਣ ਭਾਵ ਅਤੇ ਜਾਗਰੂਕਤਾ ਦੇ ਨਾਲ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਸੰਸਕ੍ਰਿਤੀ ਅਤੇ ਪ੍ਰਭੂਸੱਤਾ ਦੀ ਬਹੁਰੂਪੀ ਦਿੱਖ ਇਸ ਸਾਲ ਵੀ ਵਰਚੁਅਲ ਰੂਪ ਵਿੱਚ ਦਰਸ਼ਾਈ ਜਾਵੇਗੀ। ਇਹ ਸਾਰੀਆਂ ਤਿਆਰੀਆਂ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਵਿਡ – 19 ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਕੇ ਹੀ ਕੀਤੀਆਂ ਜਾ ਰਹੀਆਂ ਹਨ ।
ਇਸ ਸਾਲ ਦੇ ਸਮਾਗਮ ਦੀਆਂ ਤਰੀਕਾਂ 27, 28 ਅਤੇ 29 ਨਵੰਬਰ , 2021 ਨੂੰ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਸਾਲ ਦੇ ਨਿਰੰਕਾਰੀ ਸੰਤ ਸਮਾਗਮ ਦਾ ਸਿਰਲੇਖ – ‘ਵਿਸ਼ਵਾਸ, ਭਗਤੀ, ਆਨੰੰਦ’ ਵਿਸ਼ੇ ਉੱਤੇ ਆਧਾਰਿਤ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਵਕਤਾ, ਗੀਤਕਾਰ ਅਤੇ ਕਵੀ ਅਪਣੇ ਪ੍ਰੇਰਕ ਅਤੇ ਭਗਤੀ ਭਰੇ ਭਾਵ ਵਿਅਕਤ ਕਰਨਗੇ।
‘ਵਿਸ਼ਵਾਸ਼, ਭਗਤੀ ਅਤੇ ਆਨੰਦ’ ਆਤਮਕ ਜਾਗ੍ਰਤੀ ਦਾ ਇੱਕ ਅਜਿਹਾ ਵਿਸ਼ਾਲ ਸੂਤਰ ਹੈ। ਜਿਸ ਉੱਤੇ ਚੱਲਕੇ ਅਸੀਂ ਇਸ ਪ੍ਰਭੂ ਪ੍ਰਮਾਤਮਾ ਦੇ ਨਾ ਕੇਵਲ ਸਾਕਸ਼ਾਤਕਾਰ ਦਰਸ਼ਨ ਕਰ ਸਕਦੇ ਹਾਂ ਬਲਕਿ ਇਸ ਨਾਲ ਇਕਮਿਕ ਵੀ ਹੋ ਸੱਕਦੇ ਹਾਂ। ਇਸ ਸੂਚਨਾ ਨਾਲ ਜਿੱਥੇ ਸਾਧ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਸਾਰੇ ਭਗਤਾਂ ਨੇ ਨਿਰੰਕਾਰ ਦੀ ਰਜ਼ਾ ਵਿੱਚ ਰਹਿਕੇ ਇਸਨੂੰ ਸਹਿਜ ਰੂਪ ਵਿੱਚ ਸਵਿਕਾਰ ਵੀ ਕੀਤਾ ਹੈ ।
ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਮਿਸ਼ਨ ਦੀ ਵੈੱਬਸਾਈਟ (www.live.nirankari.org) ਉੱਤੇ ਅਤੇ ਸਾਧਨਾ ਟੀ. ਵੀ. ਚੈਨਲ ਦੇ ਮਾਧਿਅਮ ਦੁਆਰਾ ਪੇਸ਼ ਕੀਤਾ ਜਾਵੇਗਾ। ਮਿਸ਼ਨ ਦੇ ਇਤਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ , ਜਦੋਂ ਵਰਚੁਅਲ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੋਵੇ। ਸਮਾਗਮ ਦੇ ਤਿੰਨੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਆਪਣੇ ਪਾਵਨ ਪ੍ਰਵਚਨਾਂ ਦੁਆਰਾ ਸਮੁੱਚੀ ਮਾਨਵਤਾ ਨੂੰ ਅਸ਼ੀਰਵਾਦ ਪ੍ਰਦਾਨ ਕਰਨਗੇ ।
ਇਸ ਸਾਲ ਦਾ ਸਮਾਗਮ ਪੂਰਨ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਪਰ ਇਸਨੂੰ ਸਿੱਧਾ ਪ੍ਰਸਾਰਣ ਦਿਖਾਉਣ ਲਈ ਮਿਸ਼ਨ ਦੁਆਰਾ ਦਿਨ – ਰਾਤ ਅਣਥੱਕ ਯਤਨ ਕੀਤੇ ਜਾ ਰਹੇ ਹਨ ਤਾਂਕਿ ਜਦੋਂ ਇਸਦਾ ਪ੍ਰਸਾਰਣ ਕੀਤਾ ਜਾਵੇ ਤੱਦ ਇਸਦੀ ਅਨੁਭਵ ਪ੍ਰਤੱਖ ਸਮਾਗਮ ਵਰਗੀ ਹੀ ਹੋਵੇ ਅਤੇ ਸਾਰੇ ਇਸਦਾ ਆਨੰਦ ਪ੍ਰਾਪਤ ਕਰ ਸਕਣ। ਇਹ ਸਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੁੰਦਰ ਮਾਰਗਦਰਸ਼ਨ ਦੁਆਰਾ ਹੀ ਸੰਭਵ ਹੋ ਪਾਇਆ ਹੈ ।