Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਪਿੰਡ ਮਾਣਕ ‘ਚ ਸਲਾਨਾ ਜੋੜ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ

ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਪਿੰਡ ਮਾਣਕ ‘ਚ ਸਲਾਨਾ ਜੋੜ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ

ਫਗਵਾੜਾ  (ਲਾਲੀ ਦਾਦਰ )

* ਪੰਜਾਬ ਦੀ ਕੋਇਲ ਜਸਵਿੰਦਰ ਬਰਾੜ ਨੇ ਮੇਲਾ ਲੁੱਟਿਆ

10 ਮਾਰਚ : ਪਿੰਡ ਮਾਣਕ ਸਥਿਤ ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਵਿਖੇ ਗੱਦੀ ਨਸ਼ੀਨ ਮੰਹਤ ਯੋਗੀ ਸੰਤ ਨਾਥ ਅਤੇ ਸੇਵਾਦਾਰ ਪੁਜਾਰੀ ਯੋਗੀ ਬਦਰੀ ਨਾਥ ਦੀ ਅਗਵਾਈ ਹੇਠ ਪਿੰਡ ਮਾਣਕ, ਮਾਂਗਟ, ਡੀਂਗਰੀਆਂ, ਵਾਹਦ, ਬ੍ਰਹਮਪੁਰ, ਚੈੜ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਤਿੰਨ ਰੋਜਾ ਸਲਾਨਾ ਜੋੜ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਪਹਿਲੇ ਦਿਨ ਚਰਾਗ਼ ਅਤੇ ਧੱਜਾ ਦੀ ਰਸਮ ਉਪਰੰਤ ਮੇਲੇ ਦੇ ਦੂਸਰੇ ਅਤੇ ਤੀਸਰੇ ਦਿਨ ਸੱਭਿਆਚਾਰਕ ਸਟੇਜ ਸਜਾਈ ਗਈ ਜਿਸ ਵਿਚ ਨਾਮਵਰ ਕਲਾਕਾਰਾਂ ਨੇ ਆਪਣੀ ਭਰਪੂਰ ਹਾਜਰੀ ਲਗਵਾਈ। ਇਸ ਦੌਰਾਨ ਪੰਜਾਬ ਦੀ ਕੋਇਲ ਦੇ ਨਾਮ ਤੋਂ ਮਸ਼ਹੂਰ ਪ੍ਰਸਿੱਧ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਇਕ ਤੋਂ ਵੱਧ ਇਕ ਪ੍ਰਸਿੱਧ ਗੀਤਾਂ ਦੀ ਝੜੀ ਲਗਾ ਕੇ ਮੇਲਾ ਲੁੱਟਿਆ। ਉਹਨਾਂ ਤੋਂ ਇਲਾਵਾ ਗਾਇਕ ਰਿਪਨ ਬੰਗਾ, ਗਾਇਕਾ ਬਲਜੀਤ ਬਿੱਟੀ, ਕੌਰ ਸਿਸਟਰਜ਼ ਸੰਗਰਾਮ ਹੰਜਰਾ, ਅਜਮੇਰ ਹੀਰ, ਰੰਮੀ ਰੰਧਾਵਾ ਤੇ ਪਿ੍ਰੰਸ ਰੰਧਾਵਾ ਤੋਂ ਇਲਾਵਾ, ਗਾਇਕਾ ਸੁਨੀਤਾ ਬਸਰਾ, ਕੇ.ਐਸ. ਮਹਿਮੀ ਤੇ ਬੀਬਾ ਸੋਨੀਆ ਮਹਿਮੀ ਨੇ ਆਪਣੇ ਪ੍ਰਸਿੱਧ ਗੀਤਾਂ ਤੋਂ ਇਲਾਵਾ ਸਰੋਤਿਆਂ ਦੀ ਫਰਮਾਇਸ਼ ਵੀ ਪੂਰੀਆਂ ਕੀਤੀਆਂ। ਗੱਦੀ ਨਸ਼ੀਨ ਮੰਹਤ ਯੋਗੀ ਸੰਤ ਨਾਥ ਅਤੇ ਸੇਵਾਦਾਰ ਪੁਜਾਰੀ ਯੋਗੀ ਬਦਰੀ ਨਾਥ ਨੇ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਨੇਕੀ ਦੇ ਰਸਤੇ ਤੇ ਚਲਦੇ ਹੋਏ ਪਰਮਾਤਮਾ ਦਾ ਓਟ ਆਸਰਾ ਲੈ ਕੇ ਦਸਾਂ ਨੋਹਾਂ ਦੀ ਕਿਰਤ ਕਰਨੀ ਚਾਹੀਦੀ ਹੈ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ,U ਗਾਇਕ ਕਲਾਕਾਰਾਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸੇਵਾਦਾਰਾਂ ਵਲੋਂ ਚਾਹ ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਮੇਲੇ ’ਚ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ, ਸਰਪੰਚ ਬਲਵਿੰਦਰ ਕੌਰ, ਅਮਰਜੀਤ ਸਿੰਘ, ਜੱਗਾ ਪਹਿਲਵਾਨ, ਠੇਕੇਦਾਰ ਸਵਰਨਾ ਰਾਮ, ਬਲਵੀਰ ਸਿੰਘ ਬੈਂਸ ਐਨ.ਆਰ.ਆਈ., ਮਨਿੰਦਰ ਸਿੰਘ, ਭਜਨਾ ਰਾਮ, ਗੁਰਦੀਪ ਸਿੰਘ ਦੀਪੂ, ਸਾਬਕਾ ਸਰਪੰਚ ਬਲਦੇਵ ਸਿੰਘ, ਲੱਕੀ ਰਿਐਤ, ਸੁਰਿੰਦਰ ਸਿੰਘ ਮਾਣਕ ਯੂ.ਕੇ, ਤਰਲੋਚਨ ਸਿੰਘ ਗਾਡੇ, ਨਰੇਸ਼ ਕੁਮਾਰ, ਸੋਢੀ ਸਿੰਘ, ਨੀਟੂ ਮਾਣਕ, ਸ਼ਿੰਗਾਰਾ ਸਿੰਘ, ਕਰਨੈਲ ਰਾਮ, ਅਜੀਤ ਸਿੰਘ, ਬੁੱਧ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਮਾਣਕ, ਗੋਗੀ ਵਾਹਦ, ਜਸਵਿੰਦਰ ਸਿੰਘ ਸੋਢੀ, ਸ਼ਮਸ਼ੇਰ ਸਿੰਘ ਚੈੜ, ਸਤਨਾਮ ਸਿੰਘ, ਸਤਵਿੰਦਰ ਸਿੰਘ, ਦੀਪਕ ਗੁਪਤਾ ਮਾਣਕ, ਸਤਪਾਲ ਸਿੰਘ ਵਾਹਦ ਤੇ ਰਾਜਵਿੰਦਰ ਸਿੰਘ ਆਦਿ ਹਾਜਰ ਸਨ।

ਕੈਪਸ਼ਨ- ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਪਿੰਡ ਮਾਣਕਾ ਦੇ ਸਲਾਨਾ ਜੋੜ ਮੇਲੇ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਦੇ ਹੋਏ ਪੰਜਾਬ ਦੀ ਕੋਇਲ ਜਸਵਿੰਦਰ ਬਰਾੜ।

error: copy content is like crime its probhihated