ਗੁਰਦਾਸਪੁਰ 25 ਦਸੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਪੁਰਾਣਾਸ਼ਾਲਾ ਦੇ ਇਕ ਪਿੰਡ ਵਿੱਚ ਵਿਵਾਦ ਦੇ ਚੱਲਦੇ ਇਕ ਵਿਅਕਤੀ ਨੂੰ ਛੇ ਵਿਅਕਤੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ,ਮ੍ਰਿਤਕ ਵਿਅਕਤੀ ਦੀ ਨੂੰਹ ਦੇ ਬਿਆਨ ਤੇ ਪੁਲਿਸ ਵੱਲੋਂ ਛੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਮਿ੍ਰਤਕ ਅਮਰਜੀਤ ਸਿੰਘ ਦੀ ਨੂੰਹ ਮਨਪ੍ਰੀਤ ਕੋਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦਾ ਪਤੀ ਕੁਲਜੀਤ ਸਿੰਘ ਅਮਰੀਕਾ ਰਹਿੰਦਾ ਹੈ ਜਦੋਂ ਕਿ ਉਸ ਦਾ ਸੁਹਰਾ ਅਮਰਜੀਤ ਸਿੰਘ 72 ਉਹਨਾਂ ਦੇ ਘਰ ਹੀ ਰਹਿੰਦਾ ਸੀ ਉਹਨਾਂ ਦੇ ਪਿੰਡ ਚਾਵਾਂ ਵਿੱਚ ਮੁੱਖ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਸ ਕਾਰਨ ਰੱਸਤੇ ਉੱਪਰ ਮਿੱਟੀ ਪਾਈ ਜਾ ਰਹੀ ਸੀ । ਉਹਨਾਂ ਦੇ ਖੇਤਾਂ ਵਿੱਚੋਂ ਵੀ ਮਿੱਟੀ ਰਸ਼ਤੇ ਵਿੱਚ ਪਾਈ ਜਾ ਰਹੀ ਸੀ । ਇਸ ਗੱਲ ਕਾਰਨ ਉਸ ਦੇ ਸੁਹਰੇ ਅਮਰਜੀਤ ਸਿੰਘ ਨੂੰ ਇਤਰਾਜ਼ ਸੀ । ਬੀਤੀ ਦਿਨ ਪਿੰਡ ਵਾਸੀ ਕੁਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਉਸ ਦੇ ਸੁਹਰੇ ਨੂੰ ਮੋਕਾ ਵੇਖਣ ਲਈ ਨਾਲ ਲੇ ਗਏ । ਹਰਜਿੰਦਰ ਸਿੰਘ ਨੇ ਉਸ ਨੂੰ ਦਸਿਆਂ ਕਿ ਅਮਰਜੀਤ ਸਿੰਘ ਦੀ ਮੋਤ ਹੋ ਗਈ ਹੈ ਉਹ ਹਰਜਿੰਦਰ ਸਿੰਘ ਦੇ ਨਾਲ ਮੋਕਾ ਤੇ ਗਈ ਤਾਂ ਪਤਾ ਲੱਗਾ ਕਿ ਕੁਲਵਿੰਦਰ ਸਿੰਘ , ਨਿਰਮਲ ਸਿੰਘ , ਪਰਮਜੀਤ ਸਿੰਘ , ਦੀਵਾਨ ਸਿੰਘ , ਜਸਬੀਰ ਸਿੰਘ ਅਤੇ ਜਿੰਦੂ ਵਾਸੀ ਨੋਸ਼ਿਹਰਾ ਨੇ ਉਸ ਸੁਹਰੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ । ਪੁਲਿਸ ਵੱਲੋਂ ਮਨਪ੍ਰੀਤ ਕੋਰ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।