Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਿਧਾਇਕ ਦਸੂਹਾ ਦਾ ਪੀ ਏ ਦੱਸ ਕੇ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਵਿਧਾਇਕ ਦਸੂਹਾ ਦਾ ਪੀ ਏ ਦੱਸ ਕੇ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਦਸੂਹਾ (ਚੌਧਰੀ) 

29 ਮਈ : ਵਿਧਾਇਕ ਦਸੂਹਾ ਦਾ ਪੀ ਏ ਦੱਸ ਕੇ ਠੱਗੀ ਮਾਰਨ ਵਾਲਿਆਂ ਚ ਇੱਕ ਲੜਕੀ ਸਮੇਤ 2 ਲੋਕਾਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਲਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਸ 07 ਮੋਹਾਲੀ ਥਾਣਾ ਮਟੌਰ ਜਿਲਾ ਮੋਹਾਲੀ ਅਤੇ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਜਿਲਾ ਫਿਰੋਜਪੁਰ ਵਜੋਂ ਹੋਈ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਹਦਾਇਤ ਅਨੁਸਾਰ ਆਨਲਾਈਨ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨੇ ਸਮੇਤ ਪੁਲਿਸ ਪਾਰਟੀ ਦੇ ਮੁੱਕਦਮਾ ਨੰਬਰ 94 ਮਿਤੀ 27-05-23 ਅਰਧ 419,420,170 ਦ ਥਾਣਾ ਦਸੂਹਾ ਬਰ ਬਿਆਨ ਗਗਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਰੀਂਹਪੁਰ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਕਿ ਹਲਕਾ ਦਸੂਹਾ ਦੇ ਮੌਜੂਦਾ MLA  ਕਰਮਵੀਰ ਸਿੰਘ ਘੁੰਮਣ ਜੀ ਦਾ ਪੀ.ਏ ਹਾਂ ਅਤੇ ਮਿਤੀ 25-05-23 ਨੂੰ ਵੈਸਟਰ ਯੂਨੀਅਨ ਗਨਪਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਦਾ ਫੋਨ ਆਇਆ ਕਿ ਇਕ ਮੋਬਾਇਲ ਨੰਬਰ $288944475 ਤੋਂ ਫੋਨ ਆਇਆ ਕਿ ਮੈਂ MLA ਦਸੂਹਾ ਦਾ ਪੀ.ਏ ਬੋਲਦਾ ਹਾਂ ਤੇ MLA ਸਾਹਿਬ ਨਾਲ ਗੱਲ ਕਰੋ। ਜਿਸ ਤੋਂ ਉਸਨੇ ਪੁਨੀਤ ਪਾਸੋਂ ਪੈਸਿਆ ਦੀ ਮੰਗ ਕੀਤੀ ਜੋ ਵੈਸਟਰ ਯੂਨੀਅਨ ਗਨਪਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਨੇ HDFC BANK ਦੇ ਖਾਤਾ ਨੰਬਰ 00342560007335 (IFSC HDFC34) ਵਿੱਚ 1000/-ਰੁਪਏ ਪਾ ਦਿੱਤੇ ।

ਜਿਸ ਪਰ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵਲੋਂ ਸ੍ਰੀ ਬਲਬੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਜੀ ਦੀ ਨਿਗਰਾਨੀ ਹੇਠ ਉਕਤ ਵਾਰਦਾਤ ਸਬੰਧੀ HDFC BANK ਦੇ ਖਾਤਾ ਨੰਬਰ 00312560007335 (IFSC HDFC34) ਨੂੰ ਵੈਰੀਫਾਈ ਕਰਨ ਅਤੇ ਮੋਬਾਇਲ ਨੰਬਰ 8288944475 ਹਿਊਮਨ ਸੋਰਸ ਅਤੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਪਤਾ ਲੱਗਾ ਉਕਤ ਖਾਤਾ ਨੰਬਰ TIRUPAT APPARELS ਦੇ ਨਾਮ ਘਰ ਅਤੇ ਹਿਊਮਨ ਸੋਰਸ ਅਤੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਪਤਾ ਲੱਗਾ ਕਿ ਦੋਸ਼ੀ ਵਾਰ ਵਾਰ ਆਪਣਾ ਰਹਿਣ ਦਾ ਸਥਾਨ ਬਦਲ ਰਿਹਾ ਸੀ। ਜਿਸਤੇ ਉਸਦੀ ਲੁਕੇਸ਼ਨ ਦਾ ਪਿੱਛਾ ਕਰਦੇ ਪੁਲਿਸ ਪਾਰਟੀ ਪਹਿਲਾਂ ਲੁਧਿਆਣਾ ਅਤੇ ਫਿਰ ਦਿੱਲੀ ਪਹੁੰਚੀ ਜਿੱਥੇ ਦੋਸ਼ੀ ਭਲਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਸ 07 ਮੋਹਾਲੀ ਥਾਣਾ ਮਟੌਰ ਜਿਲਾ ਮੋਹਾਲੀ ਅਤੇ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਜਿਲਾ ਫਿਰੋਜਪੁਰ ਦੀ ਲੀਨਾ ਹੋਟਲ ਦੀ ਬਾਂਰਵੀਂ ਮੰਜਿਲ ਦੇ ਕਮਰਾ ਨੰਬਰ 1925 ਵਿਚ ਠਹਿਰੇ ਹੋਏ ਸਨ। ਜਿਹਨਾਂ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ Mrs ਬਲਜਿੰਦਰ ਕੌਰ JMIC ਦਸੂਹਾ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਹਨਾਂ ਨੇ 01 ਦਿਨ ਦਾ ਪੁਲਿਸ ਰਿਮਾਂਡ ਦਾ ਹੁਕਮ ਫੁਰਮਾਇਆ ਗਿਆ।ਜਿਸਤੇ ਦੋਸ਼ੀ ਭੁਪਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਸ 07 ਮੋਹਾਲੀ ਥਾਣਾ ਮਟਿੰਗ ਜਿਲਾ ਮੁਹਾਲੀ ਨੇ ਵੱਖ ਵੱਖ ਥਾਵਾਂ ਤੇ ਠੱਗੀਆ ਮਾਰੀਆ ਸਨ ਅਤੇ ਇਸਦੇ ਖਿਲਾਫ ਇੱਕ ਹੋਰ ਮੁਕਦਮੇ ਸਬੰਧੀ ਜਾਣਕਾਰੀ ਮਿਲੀ ਹੈ। ਜੋ ਇਸ ਮਾਮਲੇ ਕੰਵਰ ਵਿਜੇ ਪ੍ਰਤਾਪ, IPS ਸਾਬਕਾ IG ਪੁਲਿਸ ਅਫਸਰ ਅਤੇ ਮੌਜੂਦਾ MLA ਅਮ੍ਰਿਤਸਰ ਦਾ ਨਾਮ ਲੈ ਕਿ ਕੀ ਉੱਕਤ ਨੰਬਰ ਰਾਹੀਂ ਹੀ ਠੱਗੀ ਮਾਰੀ ਗਈ ਹੈ। ਜਿਸ ਸਬੰਧੀ ਮੁਕਦਮਾ ਨੰਬਰ (13 ਮਿਤੀ 27-05-23 ਅਧੀ 419,420 ਤਦ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸਿਟੀ ਉੱਕਤ ਮੋਬਾਇਲ ਨੰਬਰ 8288944475 ਦੇ ਖਿਲਾਫ ਦਰਜ ਰਜਿਸਟਰ ਪਾਇਆ ਗਿਆ ਹੈ।