ਗੁਰਦਾਸਪੁਰ 24 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਇਲਾਕਿਆਂ ਵਿੱਚ ਵੀ ਪੰਜਾਬ ਦੇ ਬਾਕੀ ਜਿਲਿਆ ਦੀ ਤਰਾ ਲੁੱਟ-ਖੋਹ ਦੀਆ ਵਾਰਦਾਤਾਂ ਵੱਧਣ ਕਾਰਨ ਲੋਕਾਂ ਵਿੱਚ ਡਰ ਤੇ ਸਹਿਮ ਲਗਾਤਾਰ ਵੱਧ ਰਿਹਾ ਹੈ । ਹੁਣ ਤੇ ਹਾਲਤ ਇਹ ਹੋ ਗਈ ਹੈ ਕਿ ਦਿਨ ਹੋਵੇ ਜਾ ਰਾਤ ਕੋਈ ਵੀ ਸਮਾ ਸੁਰੱਖਿਅਤ ਨਹੀਂ ਹੈ । ਪਿੱਛਲੇ ਦਿਨੀਂ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਧੀਨ ਜੀ ਟੀ ਰੋਡ ਉੱਪਰ ਨਿਰੰਕਾਰੀ ਸੱਤਸੰਗ ਘਰ ਦੇ ਸਾਹਮਣੇ ਤੋ ਦਿਨ ਦੇ 11.30 ਵਜੇ ਦੋ ਅਨਪਛਾਤੇ ਮੋਟਰ-ਸਾਈਕਲ ਸਵਾਰ ਲੁਟੇਰੇ ਇਕ ਵਿਅਕਤੀ ਪਾਸੋ ਇਕ ਲੱਖ ਰੁਪਏ ਤੇ ਮੋਬਾਇਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ਸਨ । ਇਸੇ ਤਰਾ ਬਾਈਪਾਸ ਪੁੱਲ ਉੱਪਰ ਨੇੜੇ ਮਾਨਕੋਰ ਸਿੰਘ ਬੀਤੇ ਦਿਨ ਰਾਤ 11 ਵਜੇ ਚਾਰ ਅਨਪਛਾਤੇ ਮੋਟਰ-ਸਾਈਕਲ ਸਵਾਰ ਲੁਟੇਰੇ ਪੰਜ ਹਜ਼ਾਰ ਰੁਪਏ , ਮੋਟਰ-ਸਾਈਕਲ ਅਤੇ ਮੋਬਾਇਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ । ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀਂ ਲੁਟੇਰਿਆਂ ਦਾ ਸ਼ਿਕਾਰ ਹੋਏ ਨਵਦੀਪ ਸਿੰਘ ਪੁੱਤਰ ਸੁਰਿੰਦਰ ਪਾਲ ਵਾਸੀ ਭੋਆ ਨੇ ਦਸਿਆਂ ਕਿ ਉਹ ਇਲੇਕਟਰੀਸ਼ਨ ਦਾ ਕੰਮ ਕਰਦਾ ਹੈ ਬੀਤੇ ਦਿਨ ਰਾਤ ਨੂੰ ਉਹ ਬਟਾਲੇ ਤੋ ਆਪਣੇ ਮੋਟਰ-ਸਾਈਕਲ ਨੰਬਰ ਪੀ ਬੀ 09 ਜੀ 7387 ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਜਦੋਂ ਉਹ ਰਾਤ ਕਰੀਬ 11 ਵਜੇ ਬਾਈਪਾਸ ਪੁੱਲ ਉੱਪਰ ਨੇੜੇ ਮਾਨਕੋਰ ਸਿੰਘ ਪੁਜਾ ਤਾਂ ਪਿੱਛੇ ਤੋ ਆਏ ਚਾਰ ਅਨਪਛਾਤੇ ਮੋਟਰ-ਸਾਈਕਲ ਸਵਾਰ ਉਸ ਨੂੰ ਰੋਕ ਕੇ ਪੰਜ ਹਜ਼ਾਰ ਰੁਪਏ , ਮੋਟਰ-ਸਾਈਕਲ ਅਤੇ ਮੋਬਾਇਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ । ਸਬ ਇੰਸਪੈਕਟਰ ਉਂਕਾਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਇਸ ਸੰਬੰਧ ਵਿੱਚ ਚਾਰ ਅਨਪਛਾਤਿਆ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਣ ਕਾਰਨ ਲੋਕਾਂ ਵਿੱਚ ਡਰ ਤੇ ਸਹਿਮ ਵਧਿਆ
- Post published:November 24, 2021