ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 401ਵੇਂ ਦਿਨ ਅੱਜ 318ਵੇਂ ਜਥੇ ਨੇ ਭੁੱਖ ਹੜਤਾਲ ਰੱਖੀ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਰਘਬੀਰ ਸਿੰਘ ਚਾਹਲ , ਮਲਕੀਤ ਸਿੰਘ ਬੁੱਢਾਕੋਟ , ਗੁਰਮੀਤ ਸਿੰਘ ਥਾਣੇਵਾਲ , ਕੁਲਵੰਤ ਸਿੰਘ ਬਾਠ , ਅਮਰਜੀਤ ਸਿੰਘ ਸੰਤਨਗਰ ਅਤੇ ਸੰਤ ਬੁੱਢਾ ਸਿੰਘ ਆਦਿ ਨੇ ਇਸ ਵਿੱਚ ਹਿੱਸਾ ਲਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ , ਐੱਸ ਪੀ ਸਿੰਘ ਗੋਸਲ , ਦਲਬੀਰ ਸਿੰਘ ਡੁੱਗਰੀ , ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ , ਨਰਿੰਦਰ ਸਿੰਘ ਕਾਹਲੋਂ , ਕਪੂਰ ਸਿੰਘ ਘੁੰਮਣ , ਸੁਖਦੇਵ ਸਿੰਘ ਅਲਾਵਲਪੁਰ , ਕੁਲਵੰਤ ਸਿੰਘ ਬਾਠ , ਕੈਪਟਨ ਹਰਭਜਨ ਸਿੰਘ ਢੇਸੀਆਂ , ਕਰਨੈਲ ਸਿੰਘ ਪੰਛੀ , ਨਿਰਮਲ ਸਿੰਘ ਬਾਠ , ਪਲਵਿੰਦਰ ਸਿੰਘ , ਹਰਦਿਆਲ ਸਿੰਘ ਸੰਧੂ ਆਦਿ ਨੇ ਆਖਿਆ ਕਿ ਪਹਿਲਾਂ ਤਾਂ ਕੇਂਦਰ ਦੀ ਮੋਦੀ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਦੀ ਰਹੀ ਅਤੇ ਲੋਕਾਂ ਦਾ ਮਹਿੰਗਾਈ ਨਾਲ ਲੱਕ ਤੋੜ ਦਿੱਤਾ ਗ਼ਰੀਬਾਂ ਨੂੰ ਪਰੇਸ਼ਾਨ ਕੀਤਾ ਪੰਜ ਰਾਜਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਤੇਲ ਦੀਆਂ ਕੀਮਤਾਂ ਮਾਮੂਲੀ ਜਿਹਾ ਘਟਾ ਕੇ ਊਠ ਤੋਂ ਛਾਣਨੀ ਝੁਕਣ ਦੇ ਬਰਾਬਰ ਕੰਮ ਕੀਤਾ ਹੈ ।ਸ਼ਾਇਦ ਇਹ ਸੀ ਕਿ ਕੇਂਦਰ ਸਰਕਾਰ ਹੁਣ ਸਾਰਾ ਵੈਟ ਖਤਮ ਕਰਨ ਲਈ ਲੋਕਾਂ ਨੂੰ ਕੁਝ ਰਾਹਤ ਦਿੰਦੀ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਕਈ ਚਿਰ ਤੋਂ ਨਹੀਂ ਵਧੀਆ ਜਦ ਕਿ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਹਰ ਰੋਜ਼ ਵਧਦੀਆਂ ਰਹੀਆਂ ਹਨ ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਵੀ ਹਰ ਹਾਲਤ ਵਿੱਚ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਹਨ ।ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣ ਲਈ ਫੌਰੀ ਤੌਰ ਤੇ ਕਾਲੇ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਮਹਿੰਗਾਈ ਅਤੇ ਕੁਰੱਪਸ਼ਨ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਲੋਕ ਹਰ ਹਾਲਤ ਵਿੱਚ ਕੇਂਦਰ ਸਰਕਾਰ ਨੂੰ ਸਬਕ ਸਿਖਾਉਣਗੇ ਅਤੇ ਜ਼ਿਮਨੀ ਚੋਣਾਂ ਵਾਂਗ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ , ਕਿਰਪਾਲ ਸਿੰਘ ਦਬੁਰਜੀ , ਦਵਿੰਦਰ ਸਿੰਘ ਖਹਿਰਾ , ਤਰਸੇਮ ਸਿੰਘ ਹਯਾਤਨਗਰ , ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ , ਤਰਲੋਕ ਸਿੰਘ , ਸ਼ਿੰਗਾਰਾ ਸਿੰਘ , ਜਸਵੰਤ ਸਿੰਘ ਪਾਹੜਾ , ਅਮਰਪਾਲ ਸਿੰਘ ਟਾਂਡਾ , ਹੀਰਾ ਸਿੰਘ ਸੈਣੀ , ਸੁਰਜਣ ਸਿੰਘ ਬਾਊਪੁਰ , ਕੈਪਟਨ ਹਰਭਜਨ ਸਿੰਘ ਢੇਸੀਆਂ , ਰਘਬੀਰ ਸਿੰਘ ਉੱਚਾ ਧਕਾਲਾ , ਹਰਦਿਆਲ ਸਿੰਘ ਬੱਬੇਹਾਲੀ ਆਦਿ ਵੀ ਹਾਜ਼ਰ ਸਨ।