ਗੁਰਦਾਸਪੁਰ 15 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 411ਵੇਂ ਦਿਨ 328ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੰਤੋਖ ਸਿੰਘ ਕਾਹਲਵਾਂ ਅਜੀਤ ਸਿੰਘ ਲੀਲ ਕਲਾ ਅਤੇ ਕਰਮ ਸਿੰਘ ਥਰੀਏਵਾਲ ਮੁਖਵਿੰਦਰ ਸਿੰਘ ਆਦਿ ਨੇ ਇਸ ਵਿੱਚ ਹਿੱਸਾ ਲਿਆ ।
ਧਰਨੇ ਨੂੰ ਸੰਬੋਧਨ ਕਰਦਿਆ ਮੱਖਣ ਸਿੰਘ ਕੁਹਾੜ , ਡਾ ਅਸ਼ੋਕ ਭਾਰਤੀ , ਗੁਰਪ੍ਰੀਤ ਸਿੰਘ ਘੁੰਮਣ , ਗੁਰਦੀਪ ਸਿੰਘ ਮੁਸਤਫਾਬਾਦ , ਲਖਵਿੰਦਰ ਸਿੰਘ ਸੋਹਲ , ਅਜੀਤ ਸਿੰਘ ਲੀਲ ਕਲਾਂ , ਸੂਬੇਦਾਰ ਐੱਸ ਪੀ ਸਿੰਘ ਗੋਸਲ , ਕਪੂਰ ਸਿੰਘ ਘੁੰਮਣ , ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ , ਨਰਿੰਦਰ ਸਿੰਘ ਕਾਹਲੋਂ , ਗੁਰਦੀਪ ਸਿੰਘ ਮੁਸਤਫਾਬਾਦ , ਕੁਲਬੀਰ ਸਿੰਘ ਗੁਰਾਇਆ , ਜਗਜੀਤ ਸਿੰਘ ਆਲ੍ਹਣਾ , ਕੈਪਟਨ ਹਰਭਜਨ ਸਿੰਘ ਢੇਸੀਆਂ , ਕਰਨੈਲ ਸਿੰਘ ਪੰਛੀ , ਪਲਵਿੰਦਰ ਸਿੰਘ ਲੰਬੜਦਾਰ , ਕਰਨੈਲ ਸਿੰਘ ਭੁਲੇਚੱਕ ਆਦਿ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਕੇ ਤੇ ਸੰਘਰਸ਼ ਨੇ ਸਮੁੱਚੇ ਭਾਰਤ ਅਤੇ ਦੁਨੀਆਂ ਨੂੰ ਇਹ ਦਰਸਾ ਦਿੱਤਾ ਹੈ ਕਿ ਲੋਕਾਂ ਦੇ ਮਸਲੇ ਸਿਰਫ਼ ਏਕੇ ਅਤੇ ਸੰਘਰਸ਼ ਨਾਲ ਹੀ ਹੱਲ ਹੁੰਦੇ ਹਨ। ਦੁਨੀਆਂ ਵਿੱਚ ਇਸ ਫਲਸਫ਼ੇ ਦਾ ਕੋਈ ਹੋਰ ਦੂਸਰਾ ਬਦਲ ਨਹੀਂ ਹੈ ਸਿਰਫ਼ ਤੇ ਸਿਰਫ਼ ਧਰਮਾਂ ਮਜ਼੍ਹਬਾਂ ਖਿੱਤਿਆਂ ਅਤੇਹੋਰ ਸਥਾਨਕ ਸਿਆਸਤਾਂ ਤੋਂ ਉੱਪਰ ਉੱਠ ਕੇ ਇਕ ਨਿਸ਼ਾਨਾ ਮਿੱਥ ਕੇ ਸਾਂਝੇ ਸੰਘਰਸ਼ ਉਲੀਕਣ ਦੇ ਨਾਲ ਹੀ ਦੁਨੀਆਂ ਦੇ ਸਾਰੇ ਮਸਲੇ ਹੱਲ ਹੁੰਦੇ ਹਨ ।ਇਸੇ ਨਾਲ ਇਹ ਵੀ ਕਿ ਜਿੰਨਾ ਚਿਰ ਦੁਸ਼ਮਣ ਦੀ ਸਹੀ ਪਛਾਣ ਨਾ ਹੋਵੇ ਹਵਾ ਵਿੱਚ ਤੀਰ ਚਲਾਇਆ ਦੁਸ਼ਮਣ ਨੂੰ ਮਾਤ ਨਹੀਂ ਪਾਈ ਜਾ ਸਕਦੀ ।ਆਗੂਆਂ ਕਿਹਾ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਅਸਲੀ ਦੁਸ਼ਮਣ ਦੀ ਪਛਾਣ ਕਰਾ ਦਿੱਤੀ ਹੈ ਅਤੇ ਇਹ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਮੁਤਾਬਕ ਗ਼ਰੀਬਾਂ ਭਾਈ ਲਾਲੋਆਂ ਦੀ ਗ਼ਰੀਬੀ ਦਾ ਕਾਰਨ ਮਲਕ ਭਾਗੋ ਦੇ ਰੂਪ ਵਿੱਚ ਅਡਾਨੀ ਅੰਬਾਨੀ ਤੇ ਹੋਰ ਕਾਰਪੋਰੇਟ ਘਰਾਣੇ ਹੀ ਹਨ ।ਇਹ ਸਰਕਾਰਾਂ ਚਾਹੇ ਇੰਦਰਾ ਗਾਂਧੀ ਦੇ ਰੂਪ ਵਿੱਚ ਹੋਣ ਚਾਹੇ ਮਨਮੋਹਨ ਸਿੰਘ ਦੇ ਰੂਪ ਵਿੱਚ ਅਟਲ ਬਿਹਾਰੀ ਵਾਜਪਾਈ ਜਾਂ ਮੋਦੀ ਦੇ ਰੂਪ ਵਿੱਚ ਹੋਣ ਇਹ ਸਾਰੇ ਅਮੀਰ ਜਮਾਤ ਦਾ ਹੀ ਪਾਣੀ ਭਰਦੇ ਹਨ ਅਤੇ ਉਨ੍ਹਾਂ ਨੂੰ ਅਮੀਰਾਂ ਨੂੰ ਹੋਰ ਅਮੀਰ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ ।ਇਹ ਇਸ ਅਮੀਰ ਸ਼੍ਰੇਣੀ ਦੇ ਕਾਰਨ ਹੀ ਹੈ ਕਿ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ ਮਹਿੰਗਾਈ ਬੇਰੁਜ਼ਗਾਰੀ ਕਰੱਪਸ਼ਨ ਕੁੰਬਾਪਰਵਰੀ ਅਤੇ ਧੱਕੇਸ਼ਾਹੀਆਂ ਲਗਾਤਾਰ ਲਗਾਤਾਰ ਵਧ ਰਹੀਆਂ ਹਨ ।ਇਹ ਸਰਕਾਰਾਂ ਕਿਉਂਕਿ ਅਮੀਰ ਜਮਾਤ ਦੀ ਨੁਮਾਇੰਦਗੀ ਕਰਦੀਆਂ ਹਨ ਇਸ ਕਰਕੇ ਇਹ ਸਿਰਫ਼ ਤੇ ਸਿਰਫ਼ ਗ਼ਰੀਬਾਂ ਤੋਂ ਪੈਸਾ ਖੋਹ ਕੇ ਅਮੀਰਾਂ ਦੀ ਝੋਲੀ ਭਰਦੀਆਂ ਹਨ ।ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਇਸ ਲੰਬੇ ਸੰਘਰਸ਼ ਨੇਇਹ ਵੀ ਦਰਸਾ ਦਿੱਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਫ਼ਲਸਫ਼ਾ ਬਿਲਕੁਲ ਹੀ ਸਹੀ ਹੈ ਕਿ ਇਕੱਲਾ ਬੰਦਾ ਜਦ ਜਥੇਬੰਦੀ ਵਿਚ ਪਰੋਇਆ ਜਾਂਦਾ ਹੈ ਤਾਂ ਇਕੱਲਾ ਨਹੀਂ ਰਹਿੰਦਾ ਸਗੋਂ ਉਹ ਸਵਾ ਲੱਖ ਦੇ ਬਰਾਬਰ ਹੋ ਜਾਂਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ ਦਵਿੰਦਰ ਸਿੰਘ ਖਹਿਰਾ ਤਰਸੇਮ ਸਿੰਘ ਹਯਾਤਨਗਰ ਬਾਬਾ ਬਲਦੇਵ ਸਿੰਘ ਮਾਨੇਪੁਰ ਸੰਤ ਬੁੱਢਾ ਸਿੰਘ ਅਰਵਿੰਦਰ ਸਿੰਘ ਅਯਾਲੀ ਕਲਾਂ ਸੋਹਣ ਸਿੰਘ ਰਜਵੰਤ ਸਿੰਘ ਸਲੇਮਪੁਰ ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ ਅਮਰਪਾਲ ਸਿੰਘ ਟਾਂਡਾ ਹੀਰਾ ਸਿੰਘ ਸੈਣੀ ਸੁਰਜਣ ਸਿੰਘ ਬਾਊਪੁਰ , ਬਲਵੰਤ ਸਿੰਘ ਗੁਰਦਾਸਪੁਰ , ਹਰਦਿਆਲ ਸਿੰਘ ਬੱਬੇਹਾਲੀ , ਬਾਵਾ ਰਾਮ , ਮੁਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।