ਰੇਲਵੇ ਸਟੇਸ਼ਨ ਕਿਸਾਨ ਮੋਰਚੇ ਉੱਪਰ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ
ਗੁਰਦਾਸਪੁਰ 21ਨਵੰਬਰ ( ਅਸ਼ਵਨੀ ) : ਜ਼ਿਲ੍ਹਾ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਅਕਤੂਬਰ ਵੀ 2020 ਤੋਂ ਰੇਲਵੇ ਸਟੇਸ਼ਨ ਉੱਪਰ ਜ਼ੋ ਦਿਨ ਰਾਤ ਦਾ ਪੱਕਾ ਮੋਰਚਾ ਚੱਲ ਰਿਹਾ ਹੈ ਉਸ ਵਿੱਚ ਸਮੇਂ ਸਮੇਂ ਸਾਰੇ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਹੱਕਾਂ ਲਈ ਲੜਨ ਵਾਲੇ ਸਾਰੇ ਧਰਮਾਂ ਖਿੱਤਿਆਂ ਦੇ ਯੋਧਿਆ ਅਤੇ ਸ਼ਹੀਦਾਂ ਦੇ ਦਿਹਾੜਿਆਂ ਦੀ ਯਾਦ ਵਿਚ ਵੱਡੇ ਸਮਾਗਮ ਕਰਨ ਦੀ ਪ੍ਰੰਪਰਾ ਲਗਾਤਾਰ ਜਾਰੀ ਰੱਖਦਿਆਂ ਅੱਜ ਇੱਥੇ ਗੁਰੂ ਨਾਨਕ ਦੇਵ ਜੀ ਦਾ 552ਵਾਂ ਗੁਰਪੁਰਬ ਮਨਾਇਆ ਗਿਆ ।ਜਪੁਜੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਚਡ਼੍ਹਦੀ ਕਲਾ ਲਈ ਕਾਮਨਾ ਕੀਤੀ ਉਪਰੰਤ ਕੈਪਟਨ ਕਸ਼ਮੀਰ ਸਿੰਘ ਦੀਨਾਨਗਰ , ਸੁਖਦੇਵ ਸਿੰਘ ਅਲਾਵਲਪੁਰ , ਹਰਜਿੰਦਰ ਕੌਰ ਤਿੱਬੜੀ , ਪਲਵਿੰਦਰ ਕੌਰ ਤਿੱਬੜੀ ਆਦਿ ਦੇ ਜਥਿਆਂ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।ਸੰਗਤਾਂ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ , ਸੁਖਦੇਵ ਸਿੰਘ ਭਾਗੋਕਾਵਾਂ , ਗੁਰਦੀਪ ਸਿੰਘ ਮੁਸ਼ਕਾਬਾਦ , ਬੋਧ ਸਿੰਘ ਘੁੰਮਣ , ਕਪੂਰ ਸਿੰਘ ਘੁੰਮਣ , ਡਾ ਲਖਵਿੰਦਰ ਸਿੰਘ ਸੋਹਲ , ਬਲਬੀਰ ਸਿੰਘ ਰੰਧਾਵਾ , ਮੰਗਤ ਚੰਚਲ , ਤਰਲੋਕ ਸਿੰਘ ਬਹਿਰਾਮਪੁਰ , ਐਸਪੀ ਸਿੰਘ ਗੋਸਲ , ਅਜੀਤ ਸਿੰਘ ਹੁੰਦਲ , ਸੁਖਦੇਵ ਸਿੰਘ ਗੋਸਲ , ਅਮਰੀਕ ਕੌਰ , ਬਲਵਿੰਦਰ ਕੌਰ , ਗੁਰਬਖਸ਼ ਕੌਰ , ਗੁਰਪ੍ਰੀਤ ਸਿੰਘ ਘੁੰਮਣ , ਗੁਰਦੀਪ ਸਿੰਘ ਕਲੀਜਪੁਰ , ਗੁਰਮੀਤ ਸਿੰਘ ਮਗਰਾਲਾ , ਕੁਲਬੀਰ ਸਿੰਘ ਗੁਰਾਇਆ , ਗਿਆਨੀ ਮਹਿੰਦਰ ਸਿੰਘ ਪੁੱਡਾ ਕਾਲੋਨੀ , ਸੰਦੀਪ ਸਿੰਘ ਉੱਚਾ ਧਕਾਲਾ ਆਦਿ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੀ ਸਾਰਥਿਕਤਾ ਬਾਰੇ ਗੱਲ ਕੀਤੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਅਤੇ ਕੁਲਵਿੰਦਰ ਸਿੰਘ ਤਿੱਬੜ , ਗੁਰਦੇਵ ਸਿੰਘ ਤਿੱਬੜੀ , ਜਥੇਦਾਰ ਗੁਰਮੀਤ ਸਿੰਘ ਬੱਬੇਹਾਲੀ , ਕੈਪਟਨ ਗੁਰਜੀਤ ਸਿੰਘ ਡੁੱਗਰੀ , ਮਲਕੀਤ ਸਿੰਘ ਬੁੱਡਾ ਕੋਟ , ਦਰਬਾਰਾ ਸਿੰਘ ਨਵਾਂ ਪਿੰਡ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਰਘਬੀਰ ਸਿੰਘ ਚਾਹਲ ਰੋੜਾਂਵਾਲੀ , ਇੰਦਰਜੀਤ ਬਰਿਆਰ , ਸਵਿੰਦਰ ਸਿੰਘ ਕਲਸੀ , ਗੁਰਨਾਮ ਸਿੰਘ ਨਵਾਂ ਪਿੰਡ , ਬਾਪੂ ਮਹਿੰਦਰ ਸਿੰਘ ਲੱਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਗੁਰਨਾਮ ਸਿੰਘ ਮੁਸਤਫਾਬਾਦ ਆਦਿ ਵੀ ਹਾਜ਼ਰ ਸਨ