ਡੇਰਾ ਬਾਬਾ ਨਾਨਕ 23 ਨਵੰਬਰ( ਆਸ਼ਕ ਰਾਜ ਮਾਹਲਾ ) : ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਮਰਹੂਮ ਆਵਾਜ਼ ਦੇ ਮਾਲਕ ਤੇ ਲੋਕ ਗਾਇਕਾ ਗੁਰਮੀਤ ਬਾਵਾ ਜਿੰਨਾ ਦਾ ਸ੍ਰੀ ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਅਚਨਚੇਤ ਦੇਹਾਂਤ ਹੋ ਗਿਆ ਸੀ।ਜਿਸ ਨਾਲ ਜਿੱਥੇ ਰਿਸ਼ਤੇਦਾਰਾਂ ਭੈਣ ਭਰਾਵਾਂ ਅਤੇ ਉਥੇ ਉਨ੍ਹਾਂ ਦੇ ਸਰੋਤਿਆਂ ਵਿੱਚ ਵੀ ਸੋਗ ਦੀ ਲਹਿਰ ਪਾਈ ਗਈ ਹੈ।ਅੱਜ ਉਨ੍ਹਾਂ ਦੀ ਇਸ ਬੇਵਕਤੀ ਮੋਤ ਤੇ ਮਾਤਾ ਗੁਰਜੀਤ ਕੋਰ ਬੇਦੀ ਡੇਰਾ ਬਾਬਾ ਨਾਨਕ ਵਿਸ਼ੇਸ਼ ਤੋਰ ਤੇ ਪਹੁੰਚ ਕੇ ਉਨ੍ਹਾਂ ਦੇ ਪਤੀ ਦੇਵ ਕਿਰਪਾਲ ਸਿੰਘ ਬਾਵਾ ਅਤੇ ਉਨ੍ਹਾਂ ਦੀ ਬੇਟੀ ਗਲੋਰੀ ਬਾਵਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਮਾਤਾ ਗੁਰਜੀਤ ਕੋਰ ਬੇਦੀ ਕਿਹਾ ਕਿ ਗੁਰਮੀਤ ਬਾਵਾ ਦੀ ਬੇਵਕਤੀ ਮੋਤ ਨਾਲ ਪਰਿਵਾਰ ਅਤੇ ਸਮਾਜ ਨੂੰ ਬਹੁਤ ਘਾਟਾ ਪਿਆ ਹੈ।ਉਹਨਾਂ ਕਿਹਾ ਕਿ ਗੁਰਮੀਤ ਬਾਵਾ ਜੀ ਪੰਜਾਬੀ ਲੋਕ ਗਾਇਕੀ ਦੇ ਨਾਂ ਨਾਲ ਪ੍ਰਮਾਤਮਾ ਦਾ ਬਹੁਤ ਨਾਮ ਜਪਦੇ ਸਨ।ਉਨ੍ਹਾਂ ਇਸ 77 ਸਾਲ ਦੀ ਉਮਰ ਵਿੱਚ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ ਜਿਨ੍ਹਾਂ ਵਿੱਚੋਂ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ ਉਹਨਾਂ ਕਿਹਾ ਕਿ ਗੁਰਮੀਤ ਬਾਵਾ ਨੂੰ ਕਈ ਰਾਸ਼ਟਰੀ ਅਤੇ ਕੌਮਾਂਤਰੀ ਮਾਣ – ਸਨਮਾਨ ਮਿਲ ਚੁੱਕੇ ਹਨ। ਗੁਰਮੀਤ ਬਾਵਾ ਦੇ ਦਿਹਾਂਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਸਰੋਤਿਆਂ ਨੂੰ ਵੀ ਬਹੁਤ ਗਹਿਰਾ ਸਦਮਾ ਲੱਗਾ ਹੈ । ਇਸ ਮੌਕੇ ਉਨ੍ਹਾਂ ਵਲੋਂ ਵਾਹਿਗੁਰੂ ਅੱਗੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ
ਮਾਤਾ ਗੁਰਜੀਤ ਕੌਰ ਬੇਦੀ ਨੇ ਸਵ:ਗੁਰਮੀਤ ਬਾਵਾ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
- Post published:November 23, 2021