ਖੁਸ਼ੀ ਅਤੇ ਮਹਿਕ ਵੱਲੋਂ ਵਿਗਿਆਨ ਮੇਲੇ ‘ਚ ਬਲਾਕ ਪੱਧਰ ਤੇ ਪਹਿਲਾ ਸਥਾਨ ਕੀਤਾ ਹਾਸਲ
ਸਕੂਲ ਦੇ ਸਮੂਹ ਸਟਾਫ ਵੱਲੋਂ ਦੋਨਾਂ ਬੇਟਿਆਂ ਦਾ ਵਿਸੇਸ਼ ਸਨਮਾਨ
ਡੇਰਾ ਬਾਬਾ ਨਾਨਕ 23 ਨਵੰਬਰ( ਆਸ਼ਕ ਰਾਜ ਮਾਹਲਾ) : ਵਿਗਿਆਨ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਪੰਹੁਚਣ ਤੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ।
ਸਸਸਸ ਦੇੜ ਫੱਤੂਪੁਰ ਦੀਆਂ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਖੁਸ਼ੀ ਅਤੇ ਮਹਿਕ ਵੱਲੋਂ ਬਲਾਕ ਪੱਧਰ ਤੇ ਕਰਵਾਏ ਗਏ ਵਿਗਿਆਨ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਪੰਹੁਚਣ ਤੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਬਲਵਿੰਦਰ ਕੌਰ ਜੀ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ । ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਜੀ ਨੇ ਇਸ ਸਫਲਤਾ ਦਾ ਸਿਹਰਾ ਦੋਵਾਂ ਵਿਦਿਆਰਥਣਾਂ ਦੀ ਮਿਹਨਤ ਨੂੰ ਦਿੰਦੇ ਹੋਏ ਦਸਿਆ ਕਿ ਵਿਦਿਆਰਥਣਾਂ ਨੇ ਵਿਗਿਆਨ ਅਧਿਆਪਕ ਵਿਸ਼ਾਲ ਮਨਹਾਸ ਅਤੇ ਮੈਡਮ ਰਾਜਵਿੰਦਰ ਕੌਰ ਦੀ ਸੁਚੱਜੀ ਅਗਵਾਈ ਹੇਠ ਇਹ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਫਲਤਾ ਨਾਲ ਸੰਸਥਾ ਵਿਚ ਪ੍ਰਸੰਨਤਾ ਦੀ ਲਹਿਰ ਦੌੜ ਗਈ।ਵਿਦਿਆਰਥਣਾਂ ਨੂੰ ਸਕੂਲ ਪੰਹੁਚਣ ਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਪ੍ਰਿੰਸੀਪਲ ਬਲਵਿੰਦਰ ਕੌਰ ਨੇ ਆਸ ਪ੍ਰਗਟਾਈ ਕਿ ਭੱਵਿਖ ਵਿੱਚ ਵੀ ਸਸਸਸ ਦੇੜ ਫੱਤੂਪੁਰ ਦੇ ਵਿਦਿਆਰਥੀ ਸੰਸਥਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਇਸ ਅਵਸਰ ਤੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।