ਗੜ੍ਹਦੀਵਾਲਾ,3 ਦਸੰਬਰ (ਚੌਧਰੀ ) : ਗੜ੍ਹਦੀਵਾਲਾ ਦੇ ਵਸਨੀਕ ਉੱਘੇ ਸਮਾਜ ਸੇਵਕ ਤੇ ਬ੍ਰਾਹਮਣ ਸਭਾ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਲੈਕਚਰਾਰ ਸ਼੍ਰੀ ਸੋਮ ਦੱਤ ਸ਼ਰਮਾ ਦਾ ਬੁੱਧਵਾਰ 1 ਦਸੰਬਰ ਨੂੰ ਸੰਖੇਪ ਬਿਮਾਰੀ ਦੇ ਚਲਦੇ ਦਿਹਾਂਤ ਹੋ ਗਿਆ।ਜਿਨਾਂ ਦਾ ਵੀਰਵਾਰ ਦੁਪਹਿਰ 12 ਵਜੇਂ ਦੇ ਕਰੀਬ ਕੋਈ ਰੋਡ ਨੇੜੇ ਬੀ.ਐੱਸ. ਐੱਨ.ਐੱਲ ਦਫਤਰ ਸ਼ੰਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ।ਲੈਕਚਰਾਰ ਸੋਮ ਦੱਤ ਨੇ ਜਿੱਥੇ ਸਿੱਖਿਆਂ ਦੇ ਖੇਤਰ ਵਿਚਅ ਹਿੰਮ ਯੋਗਦਾਨ ਪਾਇਆ ਉੱਥੇ ਹੀ ਬ੍ਰਾਹਮਣ ਸਭਾ ਦੇ ਸਾਬਕਾ ਮੀਤ ਪ੍ਰਧਾਨ ਬਣ ਕੇ ਬ੍ਰਾਹਮਣ ਸਮਾਜ ਨੂੰ ਵੀ ਇਕ ਕਰਨ ਵਿਚ ਕੜੀ ਦਾ ਕੰੰਮ ਕੀਤਾ।ਇਸ ਤੋਂ ਇਲਾਵਾ ਉਹ ਕਈ ਜਥੇਬੰਧੀਆਂ ਨਾਲ ਵੀ ਜੁੜੇ ਰਹੇ।ਇਸ ਦੁੱਖ ਦੀ ਘੜੀ ਵਿਚ ਸਮੂਹ ਪਰਿਵਾਰ ਨਾਲ ਇਲਾਕੇ ਦੇ ਨਾਮਵਰ ਸਖਸ਼ੀਅਤਾ ਨੇ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।ਸ੍ਰੀ ਸੋਮ ਦੱਤ ਸ਼ਰਮਾ ਦੀ ਧਰਮ ਪਤਨੀ ਸੁਸ਼ੀਲ਼ਾ ਦੇਵੀ ਨੇ ਦੱਸਿਆਂ ਕਿ ਉਨ੍ਹਾਂ ਦੇ ਸਵ: ਪਤੀ ਦੀ ਅੰਤਿਮ ਕਿਰਿਆ ਤੇ ਰਸਮ ਪਗੜੀ 11 ਦਸੰਬਰ ਨੂੰ ਦੁਪਹਿਰ 1 ਵਜੇਂ ਤੋਂ 2 ਵਜੇਂ ਤੱਕ ਸ਼ਿਵਾਲਾ ਮੰਦਰ ਜੰਝਘਰ ਨੇੜੇ ਕਮੇਟੀ ਘਰ ਗੜ੍ਹਦੀਵਾਲਾ ਵਿਖੇ ਹੋਵੇਗੀ।
ਬ੍ਰਾਹਮਣ ਸਭਾ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਲੈਕਚਰਾਰ ਸੋਮ ਦੱਤ ਸ਼ਰਮਾ ਦਾ ਦਿਹਾਂਤ
- Post published:December 4, 2021